Teacher’s Day: ਜਾਣੋ ਕਿਉਂ ਮਨਾਇਆ ਜਾਂਦਾ ਹੈ ਅਧਿਆਪਕ ਦਿਵਸ? ਕੀ ਹੈ ਸਾਲ 2024 ਦਾ ਥੀਮ
Thursday, Sep 05, 2024 - 10:34 AM (IST)

ਨਵੀਂ ਦਿੱਲੀ : ਅਧਿਆਪਕ ਦਿਵਸ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮਕਸਦ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਨਾ ਹੈ ਤੇ ਲੋਕਾਂ ਨੂੰ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਿਖਾਉਣ ਲਈ ਵੀ ਜਾਗਰੂਕ ਕਰਨਾ। ਇਸ ਦਿਨ ਦੇਸ਼ ਭਰ ਵਿੱਚ ਤਿਉਹਾਰ ਦਾ ਮਾਹੌਲ ਹੁੰਦਾ ਹੈ। ਭਾਰਤ ਵਿੱਚ ਦੈਵੀ ਕਾਲ ਤੋਂ ਗੁਰੂ ਸ਼ਿਸ਼ ਦੀ ਪਰੰਪਰਾ ਰਹੀ ਹੈ।ਇਸ ਮੌਕੇ ਸਕੂਲਾਂ-ਕਾਲਜਾਂ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਅਧਿਆਪਕਾਂ ਦਾ ਸਨਮਾਨ ਕੀਤਾ ਜਾਂਦਾ ਹੈ। ਅਧਿਆਪਕ ਦਿਵਸ ਦੁਨੀਆ ਵਿੱਚ ਵੱਖ-ਵੱਖ ਤਰੀਕਾਂ ਨੂੰ ਮਨਾਇਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ ਅਧਿਆਪਕ ਦਿਵਸ ਕੇਵਲ ਡਾਕਟਰ ਰਾਧਾਕ੍ਰਿਸ਼ਨਨ ਦੇ ਜਨਮ ਦਿਨ 'ਤੇ ਹੀ ਕਿਉਂ ਮਨਾਇਆ ਜਾਂਦਾ ਹੈ? ਆਓ ਜਾਣਦੇ ਹਾਂ ਇਸ ਬਾਰੇ ਸਭ ਕੁਝ-
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜਨਮ ਹੋਇਆ ਸੀ। ਉਨ੍ਹਾਂ ਦਾ ਜਨਮ 5 ਸਤੰਬਰ, 1888 ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਤਿਰੁਮਨੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂਦੇ ਪਿਤਾ ਦਾ ਨਾਮ ਸਰਵਪੱਲੀ ਵੀਰਾਸਾਮਿਆ ਅਤੇ ਮਾਤਾ ਦਾ ਨਾਮ ਸੀਮਾਮਾ ਸੀ। ਰਾਧਾਕ੍ਰਿਸ਼ਨ ਬਚਪਨ ਤੋਂ ਹੀ ਪ੍ਰਤਿਭਾ ਦੇ ਧਨੀ ਸਨ। ਉਹ ਪੜ੍ਹਾਈ ਵਿੱਚ ਬਹੁਤ ਦਿਲਚਸਪੀ ਲੈਂਦੇ ਸੀ।
ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਨੇ ਸਾਲ 1902 ਵਿਚ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ 1908 ਵਿਚ ਫਿਲਾਸਫੀ ਵਿਚ ਐਮ.ਏ. ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਬਾਅਦ 1918 ਵਿੱਚ ਇਸੇ ਕਾਲਜ ਦੇ ਸਹਾਇਕ ਪ੍ਰਿੰਸੀਪਲ ਬਣੇ। 1954 ਵਿੱਚ ਜਦੋਂ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇਸ਼ ਦੇ ਰਾਸ਼ਟਰਪਤੀ ਬਣੇ ਤਾਂ ਬਹੁਤ ਸਾਰੇ ਵਿਦਿਆਰਥੀ ਉਨ੍ਹਾਂ ਨੂੰ ਮਿਲਣ ਆਏ। ਇਸ ਮੌਕੇ ਉਨ੍ਹਾਂ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ 'ਤੇ ਅਧਿਆਪਕ ਦਿਵਸ ਮਨਾਉਣ ਦੀ ਇਜਾਜ਼ਤ ਮੰਗੀ | ਉਸ ਸਮੇਂ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਨਾਂਹ ਨਾ ਕਰ ਸਕੇ ਅਤੇ ਉਨ੍ਹਾਂ ਨੇ ਇਜਾਜ਼ਤ ਦੇ ਦਿੱਤੀ। ਉਸ ਸਮੇਂ ਤੋਂ 5 ਸਤੰਬਰ ਨੂੰ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ।
ਜਾਣੋ, ਅਧਿਆਪਕ ਦਿਵਸ 2024 ਦੀ ਥੀਮ
ਅਧਿਆਪਕ ਦਿਵਸ 2024 ਦਾ ਥੀਮ ਕੀ ਹੈ? (Teacher’s Day 2024 Theme)
ਤੁਹਾਨੂੰ ਦੱਸ ਦੇਈਏ ਕਿ ਹਰ ਸਾਲ ਇਸ ਖਾਸ ਦਿਨ ਨੂੰ ਮਨਾਉਣ ਲਈ ਇੱਕ ਖਾਸ ਥੀਮ ਤੈਅ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ, ਅਧਿਆਪਕ ਦਿਵਸ 2024 ਦਾ ਥੀਮ 'ਸਥਾਈ ਭਵਿੱਖ ਲਈ ਸਿੱਖਿਅਕਾਂ ਨੂੰ ਸਸ਼ਕਤੀਕਰਨ' ਰੱਖਿਆ ਗਿਆ ਹੈ।