ਸਵੈ-ਰੋਜ਼ਗਾਰ ਲਈ ਫ੍ਰੀ ਸ਼ਾਰਟ ਟਰਮ ਕੋਰਸ ਕਰਾਉਂਦੀ ਹੈ ‘ਰੂਡਸੈੱਟ ਸੰਸਥਾ’

07/06/2020 6:13:10 PM

ਦੇਸ਼ ਭਰ 'ਚ 582 ਅਤੇ ਪੰਜਾਬ 'ਚ 17 ਆਰਸੈੱਟੀ ਨੌਜਵਾਨਾਂ ਨੂੰ ਬਣਾ ਰਹੀਆਂ ਨੇ ਆਤਮ ਨਿਰਭਰ

ਜਸਬੀਰ ਸਿੰਘ ਜੱਸੀ
ਜ਼ਿਲਾ ਗਾਈਡੈਂਸ ਕੌਂਸਲਰ, ਫਰੀਦਕੋਟ
9872300138

ਅਜੋਕੇ ਸਮੇਂ ਲੱਗਭਗ ਹਰੇਕ ਸੰਸਥਾ ਹੀ ਇਹ ਦਾਅਵਾ ਕਰਦੀ ਹੈ ਕਿ ਉਹ ਘੱਟ ਖਰਚੇ 'ਤੇ ਉੱਤਮ ਸਿਖਲਾਈ ਪ੍ਰਦਾਨ ਕਰਨ ਵਾਲੀ ਹੈ ਪਰ ਬਹੁਤਿਆਂ ਦੇ ਦਾਅਵੇ ਵਿਹਾਰਕ ਤੌਰ 'ਤੇ ਸਹੀ ਨਹੀਂ ਪਾਏ ਜਾਂਦੇ। ਜੇਕਰ ਰੂਡਸੈੱਟ/ਆਰਸੈੱਟੀਜ਼ ਸੰਸਥਾਵਾਂ ਦੀ ਗੱਲ ਕਰੀਏ ਤਾਂ ਇਹ ਦੇਸ਼ ਭਰ ਅੰਦਰ ਸਾਡੇ ਹਰ ਵਰਗ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਬਹੁਤ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ।

ਇਨ੍ਹਾਂ ਪ੍ਰਦੇਸ਼ਾਂ ਵਿੱਚ ਹੈ ਸੰਸਥਾ 
ਸਾਡੇ ਦੇਸ਼ ਅੰਦਰ ਅਧਾਂਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਝਾਰਖੰਡ, ਕਰਨਾਟਕਾ, ਕੇਰਲਾ, ਮੱਧ ਪ੍ਰਦੇਸ਼, ਮਹਾਂਰਾਸ਼ਟਰਾ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਉੜੀਸਾ, ਪੰਜਾਬ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤੇਲੰਗਾਨਾ, ਤ੍ਰਿਪੁਰਾ, ਅੰਡੇਮਾਨ ਨਿਕੋਬਰ ਦੀਪ ਸਮੂਹ, ਯੂ.ਟੀ.ਦਾਦਰਾ ਐਂਡ ਹਵੇਲੀ, ਲਕਸ਼ਦੀਪ, ਪਾਂਡੂਚੇਰੀ, ਉੱਤਰ ਪ੍ਰਦੇਸ਼, ਉਤਰਾਖੰਡ, ਵੈੱਸਟ ਬੰਗਾਲ ਅੰਦਰ ਬਿਲਕੁਲ ਮੁਫ਼ਤ ਸ਼ਾਰਟ ਟਰਮ ਕੋਰਸ (ਘੱਟ ਸਮੇਂ ਦੀ ਸਿਖਲਾਈ) ਕਰਾਉਣ ਵਾਲੀਆਂ ਆਰਸੈੱਟੀਜ਼ ਸੰਸਥਾਵਾਂ ਦੇ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ 582 ਹੈ।

ਖੇਡ ਰਤਨ ਪੰਜਾਬ ਦੇ : ਭਾਰਤੀ ਅਥਲੈਟਿਕਸ ਦੀ ਗੋਲਡਨ ਗਰਲ ‘ਮਨਜੀਤ ਕੌਰ’

ਪੰਜਾਬ ਵਿੱਚ ਹੈ 17 ਸੰਸਥਾਵਾਂ
ਜੇਕਰ ਸਾਡੇ ਸੂਬੇ ਪੰਜਾਬ ਅੰਦਰ ਗੱਲ ਕਰੀਏ ਤਾਂ ਇਨ੍ਹਾਂ ਦੀ ਗਿਣਤੀ 17 ਹੈ। ਇਨ੍ਹਾਂ ਸੰਸਥਾਵਾਂ ਨੂੰ ਸਾਡੇ ਦੇਸ਼ ਦੀਆਂ ਬੈਂਕਾਂ ਵੱਲੋਂ ਬਾਖੂਬੀ ਚਲਾਇਆ ਜਾਂਦਾ ਹੈ। ਜਾਣਕਾਰੀ ਅਨੁਸਾਰ ਸ੍ਰੀ ਵਰਿੰਦਰ ਕੁਮਾਰ ਹੈਗੜੇ ਦੁਆਰਾ 1982 'ਚ ਕਰਨਾਟਕਾ ਵਿਖੇ ਸ਼ੁਰੂ ਕੀਤੀ ਗਈ। ਇਹ ਸੰਸਥਾ ਆਪਣੇ ਆਪ ਵਿੱਚ ਬੇਮਿਸਾਲ ਹੈ । ਰੂਡ ਸੈੱਟ ਭਾਵ (ਪੇਂਡੂ ਵਿਕਾਸ ਅਤੇ ਸਵੈ ਰੁਜ਼ਗਾਰ) ਸੰਸਥਾ, ਜਿਸ ਤਰ੍ਹਾਂ ਕਿਸ ਦੇ ਨਾਮ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ। ਬਹੁਤ ਸਾਰੇ ਅਨ ਸਕਿਲਡ ਅਤੇ ਘੱਟ ਪੜ੍ਹੇ ਲਿਖੇ ਲੋਕਾਂ ਨੂੰ ਸਕਿੱਲਫੁੱਲ ਬਣਾ ਕੇ ਰੁਜ਼ਗਾਰ ਜੋਗਾ ਕਰ ਚੁੱਕੀ ਹੈ।

ਜੇਕਰ ਪੰਜਾਬ ਅੰਦਰ ਆਰਸੈੱਟੀਜ਼ ਦੀ ਗੱਲ ਕਰੀਏ ਤਾਂ ਸ਼੍ਰੀ ਅਮ੍ਰਿੰਤਸਰ ਸਾਹਿਬ, ਬਰਨਾਲਾ, ਬਠਿੰਡਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮਾਨਸਾ, ਮੋਗਾ, ਮੋਹਾਲੀ, ਸ੍ਰੀ ਮੁਕਤਸਰ ਸਾਹਿਬ, ਪਟਿਆਲਾ, ਰੂਪਨਗਰ, ਸੰਗਰੂਰ ਜ਼ਿਲ੍ਹਿਆਂ 'ਚ ਰੂਡਸੈੱਟ ਦੇ ਸਿਖਲਾਈ ਕੇਂਦਰ ਸਫ਼ਲਤਾ ਨਾਲ ਚੱਲ ਰਹੇ ਹਨ।

ਬੀਤੇ ਤੇ ਆਉਣ ਵਾਲੇ ਸਮੇਂ ਦਾ ਵਿਸ਼ਾਲ ਸ਼ੀਸ਼ਾ ਹੁੰਦੇ ਨੇ 'ਸਾਡੇ ਬਜ਼ੁਰਗ'

ਮੁਹੱਈਆ ਕਰਵਾਈ ਜਾਂਦੀ ਹੈ ਫ੍ਰੀ-ਟ੍ਰੇਨਿੰਗ ਅਤੇ ਸਹਾਇਤਾ
ਇਸ ਸੰਸਥਾ ਦੀ ਭਾਵੇਂ ਸਭ ਤੋਂ ਵੱਡੀ ਖਾਸੀਅਤ ਇਸ ਦੀ ਮੁਫ਼ਤ ਟ੍ਰੇਨਿੰਗ ਹੈ ਪਰ ਬਾਕੀ ਸੰਸਥਾਵਾਂ ਨਾਲੋਂ ਇਸ ਦਾ ਵਖਰੇਵਾਂ ਇਸ ਗੱਲ ਵਿੱਚ ਵਧੇਰੇ ਹੈ ਕਿ ਇਸਦੀ ਮੁਫ਼ਤ ਟ੍ਰੇਨਿੰਗ ਬਹੁਤ ਉੱਚ ਕੁਆਲਿਟੀ ਦੀ ਅਤੇ ਪ੍ਰੈਕਟੀਕਲ ਹੈ। ਰੂਡਸੈਟ ਸੰਸਥਾ ਦੁਆਰਾ ਸ਼ਾਰਟ ਟਰਮ ਕੋਰਸ ਕਰਵਾਏ ਜਾਂਦੇ ਹਨ ਅਤੇ ਉਸ ਤੋਂ ਬਾਅਦ ਟ੍ਰੇਨਿੰਗ ਲੈਣ ਵਾਲੇ ਸਿੱਖਿਆਰਥੀਆਂ ਨੂੰ ਸਹਾਇਤਾ ਵੀ ਮੁਹੱਈਆ ਕੀਤੀ ਜਾਂਦੀ ਹੈ ਤਾਂ ਕਿ ਉਹ ਆਪਣਾ ਸਵੈ ਰੁਜ਼ਗਾਰ ਵੀ ਸ਼ੁਰੂ ਕਰ ਸਕਣ। ਇਸ ਦੇ ਨਾਲ-ਨਾਲ ਉਨ੍ਹਾਂ ਦੇ ਕੰਮਕਾਜ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ ਅਤੇ ਸਮੇਂ ਸਮੇਂ ਉਨ੍ਹਾਂ ਨੂੰ ਲੋੜ ਅਨੁਸਾਰ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ।

ਇਨ੍ਹਾਂ ਸੰਸਥਾਵਾਂ 'ਚ ਕੋਰਸ ਕਰਨ ਵਾਸਤੇ ਕਿਸੇ ਵੀ ਪਿੰਡ/ਸ਼ਹਿਰ ਦੇ ਲੋਕ ਜੇਕਰ ਆਪਣਾ ਗਰੁੱਪ ਬਣਾ ਲੈਣ ਤਾਂ ਇਹ ਕੋਰਸ ਕਰਨ ਵਾਲੇ ਗਰੁੱਪ ਮੈਂਬਰਾਂ ਨੂੰ ਸੰਸਥਾ ਵੱਲੋਂ ਘਰੋਂ ਲਿਜਾਣ ਤੇ ਘਰ ਛੱਡਣ ਦਾ ਪ੍ਰਬੰਧ ਵੀ ਹੈ। ਇੱਥੇ ਕੀਤੇ ਜਾਣ ਵਾਲਾ ਕੋਰਸ ਵੀ ਸੰਸਥਾ ਅੰਦਰ ਚੱਲ ਰਹੇ ਸ਼ਾਰਟ ਟਰਮ ਕੋਰਸਾਂ 'ਚ ਕੋਈ ਚੁਣਿਆ ਜਾ ਸਕਦਾ ਹੈ। ਇੱਥੇ ਸਿਖਲਾਈ ਲੈਣ ਵਾਲੇ ਹਰ ਨੌਜਵਾਨ/ਵਿਅਕਤੀ ਨੂੰ ਕੋਰਸ ਤੋਂ ਬਾਅਦ ਸਵੈ-ਰੋਜ਼ਗਾਰ ਦੀਆਂ ਤਕਨੀਕਾਂ ਤੇ ਵਿਸ਼ੇਸ਼ ਸਿਖਲਾਈ ਦਿੱਤੀ ਹੈ। ਇਹੀ ਕਾਰਨ ਹੈ ਆਰਸੈੱਟੀਜ਼ 'ਚ ਸਿਖਲਾਈ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਉੱਦਮੀ ਲੋਕ ਜੀਵਨ 'ਚ ਸਫ਼ਲ ਇਨਸਾਨ ਬਣ ਕੇ ਨਾ ਕੇਵਲ ਆਪ ਆਪਣੇ ਪੈਰ੍ਹਾਂ ਦੇ ਖੜ੍ਹੇ ਹੋਏ ਹਨ ਬਲਕਿ ਉਨ੍ਹਾਂ ਦੂਜਿਆਂ ਨੂੰ ਵੀ ਰੋਗਜ਼ਾਰ ਦੇ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ।

ਕੋਰੋਨਾ ਤੋਂ ਬਚਣ ਲਈ FSSAI ਨੇ ਜਾਰੀ ਕੀਤੇ ਭੋਜਨ ਸੁਰੱਖਿਆ ਦਿਸ਼ਾ-ਨਿਰਦੇਸ਼, ਇੰਝ ਧੋਵੋ ਫਲ ਤੇ ਸਬਜ਼ੀਆਂ

ਆਓ ਇਹ ਸੰਸਥਾ ਦੀਆਂ ਕੁਝ ਵਿਸ਼ੇਸ਼ਤਾਵਾਂ ਬਾਰੇ ਗੱਲ ਕਰੀਏ:-
1. ਰੂਡਸੈਟ ਸੰਸਥਾ ਪੰਜਾਬ ਦੇ 14 ਜ਼ਿਲਿਆਂ 'ਚ ਸਥਿਤ ਹੈ ।
2. ਕੋਈ ਵੀ ਪੰਜਾਬ ਵਾਸੀ ਜੋ ਅਠਾਰਾਂ ਤੋਂ ਪੰਤਾਲੀ ਸਾਲ ਦੀ ਉਮਰ ਦਾ ਹੋਵੇ ਇਹ ਸੰਸਥਾ ਤੋਂ ਸਿਖਲਾਈ ਲੈ ਸਕਦਾ ਹੈ ।
3. ਇੱਥੇ ਸਿਖਲਾਈ ਵਾਸਤੇ ਬਹੁਤਾ ਕਰਕੇ ਵਿਦਿਆਰਥੀ ਜਾਂ ਸਿਖਿਆਰਥੀ ਦਾ ਬਹੁਤ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਨਹੀਂ ।
4. ਰੂਡਸੈਟ ਸੰਸਥਾ ਮੁੰਡੇ ਅਤੇ ਕੁੜੀਆਂ ਦੋਨਾਂ ਦੀ ਮੁਫ਼ਤ ਸਿਖਲਾਈ ਕਰਾਉਂਦੀ ਹੈ ।
5. ਦੂਰ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਹੋਸਟਲ, ਮੁਫ਼ਤ ਚਾਹ-ਪਾਣੀ ਅਤੇ ਮੁਫ਼ਤ ਖਾਣੇ ਦਾ ਸ਼ਾਨਦਾਰ ਪ੍ਰਬੰਧ ਹੈ ।
6. ਰੂਡਸੈਟ ਸੰਸਥਾ 'ਚ ਸਮੇਂ ਦੀ 1-1 ਮਿੰਟ ਦੀ ਪਾਬੰਦੀ ਦਾ ਖਿਆਲ ਰੱਖਿਆ ਜਾਂਦਾ ਹੈ ।
7. ਸਿਖਲਾਈ ਦੇ ਦੌਰਾਨ ਅਨੁਸ਼ਾਸਨ ਬਣਾ ਕੇ ਰੱਖਿਆ ਜਾਂਦਾ ਹੈ। ਵਿਦਿਆਰਥੀ ਅਤੇ ਵਿਦਿਆਰਥਣਾਂ ਪੂਰਨ ਰੂਪ ਵਿੱਚ ਕੈਂਪਸ ਅੰਦਰ ਸੁਰੱਖਿਅਤ ਮਹਿਸੂਸ ਕਰਦੇ ਹਨ ।
8.ਰੋਜ਼ਾਨਾ ਸਿਖਲਾਈ ਕਰਵਾਉਂਦੇ ਹੋਏ ਨਾਲ ਦੀ ਨਾਲ ਹਰ ਰੋਜ਼ ਦਾ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ ਤਾਂ ਕਿ ਵਿਹਾਰਕਤਾ ਦਾ ਪਤਾ ਲੱਗਦਾ ਰਹੇ ।
9. ਰੋਜ਼ਾਨਾ ਸਿਖਲਾਈ ਦੌਰਾਨ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਸਾਫ਼ਟ ਸਕਿੱਲਜ਼ ਵੀ ਸਿਖਾਏ ਜਾਂਦੇ ਹਨ ਤਾਂ ਕਿ ਸਵੈ-ਰੁਜ਼ਗਾਰ ਸ਼ੁਰੂ ਕਰਨ ਸਮੇਂ ਉਨ੍ਹਾਂ ਨੂੰ ਆਪਣੇ ਗਾਹਕਾਂ ਨਾਲ ਰਾਬਤਾ ਕਰਨ ਵਿੱਚ ਆਉਣ ਵਾਲੀਆਂ ਔਕੜਾਂ ਦਾ ਹੱਲ ਪਹਿਲਾਂ ਹੀ ਪਤਾ ਹੋਵੇ।
10. ਇਸ ਸੰਸਥਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਵਿਦਿਆਰਥੀ ਨੂੰ ਉਸ ਦਾ ਸਰਟੀਫਿਕੇਟ ਸਿਖਲਾਈ ਦੇ ਆਖਰੀ ਦਿਨ ਹੀ ਦੇ ਦਿੱਤਾ ਜਾਂਦਾ ਹੈ ।
11. ਰੂਡਸੈੱਟ ਵਿਹਾਰਕ ਸਿਖਲਾਈ ਕਰਵਾਉਣ ਵਾਲਾ ਅਦਾਰਾ ਹੈ ਇਸੇ ਕਾਰਨ ਇਹ ਵਿਦਿਆਰਥੀਆਂ ਦਾ ਫਾਲੋਅੱਪ ਵੀ ਕਰਦਾ ਹੈ, ਭਾਵ ਸਿਖਲਾਈ ਕਰਨ ਉਪਰੰਤ ਸਿੱਖਿਆਰਥੀ ਨੇ ਕੀ ਸ਼ੁਰੂ ਕੀਤਾ ਅਤੇ ਕਿੱਥੋਂ ਤੱਕ ਪਹੁੰਚਿਆ ਇਹ ਲਗਾਤਾਰ ਉਸ ਤੋਂ ਫੀਡਬੈਕ ਲਈ ਜਾਂਦੀ ਹੈ। ਫੀਲਡ ਵਿਜ਼ਟ ਵੀ ਕੀਤੀ ਜਾਂਦੀ ਹੈ ।
12. ਰੂਡਸੈੱਟ ਵੱਲੋਂ 10ਵੀਂ ਜਾਂ 12ਵੀਂ ਤੋਂ ਇਲਾਵਾ 8 ਪੜ੍ਹੇ ਜਾਂ ਇਸ ਤੋਂ ਵੀ ਘੱਟ ਪੜ੍ਹੇ ਵਿਅਕਤੀਆਂ ਵਾਸਤੇ ਕਈ ਤਰ੍ਹਾਂ ਦੇ ਮੁਫ਼ਤ ਕੋਰਸ ਕਰਵਾਏ ਜਾਂਦੇ ਹਨ।
13. ਇਸ ਸੰਸਥਾ ਅੰਦਰ ਜੇਕਰ ਇੱਕ ਖਾਸ ਗਲੀ/ਮਹੁੱਲੇ/ਪਿੰਡ ਦਾ ਗਰੁੱਪ ਬਣ ਜਾਵੇ ਤਾਂ ਉਸ ਨੂੰ ਹਰ ਰੋਜ਼ ਲਿਆਉਣ ਤੇ ਘਰ ਛੱਡਣ ਦਾ ਪ੍ਰਬੰਧ ਸੰਸਥਾ ਵੱਲੋਂ ਕੀਤਾ ਜਾਂਦਾ ਹੈ।
14. ਟਰੇਨਿੰਗ ਦੇ ਪਹਿਲੇ ਦਿਨ ਹੀ ਸਾਰੇ ਸਿੱਖਿਆਰਥੀਆਂ ਨੂੰ ਕਿੱਟ ਅਤੇ ਯੂਨੀਫਾਰਮ ਮੁਹੱਈਆ ਕਰ ਦਿੱਤੀ ਜਾਂਦੀ ਹੈ ।
15. ਇੱਕ ਸਿੱਖਿਆਰਥੀ ਆਪਣੀ ਜ਼ਿੰਦਗੀ ਵਿੱਚ ਰੂਟ ਸੈੱਟ ਕੋਲੋਂ ਕੇਵਲ ਇੱਕ ਕੋਰਸ ਦੀ ਟ੍ਰੇਨਿੰਗ ਹੀ ਲੈ ਸਕਦਾ ਹੈ ।
16. ਸਿੱਖਿਆਰਥੀਆਂ ਦਾ ਪੂਰਾ ਕੰਪਿਊਟਰਾਈਜ਼ਡ ਰਿਕਾਰਡ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ ।

ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵੀ ਜਾਰੀ ਰਿਹਾ ਜਰਮਨੀ 'ਚ ਸਮਲਿੰਗੀਆਂ ਦਾ ਸੋਸ਼ਣ

ਮੁਫਤ ਸਿਖਲਾਈ
1. ਟੇਲਰਿੰਗ ਅਤੇ ਡਰੈਸ ਡਿਜਾਨਿੰਗ  
2. ਬਿਉਟੀ ਪਾਰਲਰ ਮੈਨਜਮੈਂਟ
3. ਕੰਪਿਉਟਰ ਠੀਕ ਕਰਨਾ
4. ਵੈਲਡਿੰਗ ਅਤੇ ਫੈਬਰੀਕੇਸ਼ਨ ਵਰਕ
5. ਸੀ.ਸੀ.ਟੀ.ਵੀ. ਇੰਸਟਾਲੈਸ਼ਨ
6. ਫਰਿੜ ਅਤੇ ਏ.ਸੀ ਮੁਰੰਮਤ
7. ਖੁੰਬ ਉਤਪਾਦਨ
8. ਮਧੂਮੱਖੀ ਪਾਲਣ
9. ਪਲਮਬਿੰਰਗ ਅਤੇ ਸੈਨਟਰੀ ਵਰਕ
10. ਮੋਟਰ ਵਾਇਡਿੰਗ, ਪੰਪ ਸੈਟ ਰਿਪੇਅਰ ਅਤੇ ਬਿਜਲੀ ਫਿਟਿੰਗ
11. ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ
12. ਪਸ਼ੂ ਪਾਲਣ ਅਤੇ ਖਾਦ ਬਨਾਉਣ
13. ਮੋਬਾਇਲ ਠੀਕ ਕਰਨਾ
14. ਮੈਂਨਜ਼ ਪਾਰਲਰ/ ਸੈਲੂਨ ਉੱਦਮੀ
15. ਟੂ ਵਿਹਲਰ ਰਿਪੇਅਰ
16. ਫਾਸਟ ਫੂਟ ਸਟਾਵ ਉੱਦਮੀ
17. ਯੂ.ਪੀ.ਐੱਸ. ਅਤੇ ਬੈਟਰੀ ਮੁਰੰਮਤ 

ਧਾਰਮਿਕ ਕੰਮਾਂ ਲਈ ਵਰਤੋਂ ਕੀਤਾ ਜਾਣ ਵਾਲਾ ‘ਕਪੂਰ’ ਸਰੀਰ ਦੇ ਇਨ੍ਹਾਂ ਰੋਗਾਂ ਦਾ ਕਰਦੈ ਇਲਾਜ


rajwinder kaur

Content Editor

Related News