ਰੁਪਏ ''ਚ 22 ਪੈਸੇ ਦਾ ਉਛਾਲ, ਅਮਰੀਕੀ ਡਾਲਰ ਦਾ ਮੁੱਲ ਹੁਣ ਇੰਨਾ ਰਿਹਾ

03/03/2021 12:11:34 PM

ਮੁੰਬਈ- ਬੁੱਧਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਜਾਰੀ ਖ਼ਰੀਦਦਾਰੀ ਦੇ ਦਮ 'ਤੇ ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ 22 ਪੈਸੇ ਚੜ੍ਹ ਗਿਆ। 

ਰੁਪਿਆ ਮਜਬੂਤੀ ਨਾਲ 73.26 ਪ੍ਰਤੀ ਡਾਲਰ 'ਤੇ ਖੁੱਲ੍ਹਾ ਅਤੇ ਕੁਝ ਹੀ ਦੇਰ ਵਿਚ ਚੜ੍ਹ ਕੇ 73.15 ਪ੍ਰਤੀ ਡਾਲਰ 'ਤੇ ਪਹੁੰਚ ਗਿਆ, ਜੋ ਪਿਛਲੇ ਦਿਨ ਦੇ ਪੱਧਰ ਦੀ ਤੁਲਨਾ ਵਿਚ 22 ਪੈਸੇ ਮਜਬੂਤੀ ਹੈ।

ਮੰਗਲਵਾਰ ਨੂੰ ਰੁਪਿਆ 73.37 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਘਰੇਲੂ ਸ਼ੇਅਰ ਬਾਜ਼ਾਰ ਦੇ ਮੋਰਚੇ 'ਤੇ 30 ਸ਼ੇਅਰ ਵਾਲਾ ਬੀ. ਐੱਸ. ਈ. ਬੈਂਚਮਾਰਕ ਸੈਂਸੈਕਸ 400.88 ਅੰਕ ਵੱਧ ਕੇ 50,697 ਦੇ ਪੱਧਰ ਅਤੇ ਐੱਨ. ਐੱਸ. ਈ. ਦਾ ਨਿਫਟੀ 124 ਅੰਕ ਚੜ੍ਹ ਕੇ 15,043 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਵਿਦੇਸ਼ੀ ਨਿਵੇਸ਼ਕਾਂ ਨੇ ਮੰਗਲਵਾਰ ਨੂੰ ਭਾਰਤੀ ਪੂੰਜੀ ਬਾਜ਼ਾਰ ਵਿਚ 2,223.16 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖ਼ਰੀਦਦਾਰੀ ਕੀਤੀ। ਇਸ ਵਿਚਕਾਰ ਬ੍ਰੈਂਟ ਕੱਚਾ ਤੇਲ 0.64 ਫ਼ੀਸਦੀ ਵੱਧ ਕੇ 63.02 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।


Sanjeev

Content Editor

Related News