ਬੰਗਲਾਦੇਸ਼ੀ ਤਿਕੋਣੀ ਸੀਰੀਜ਼ ''ਚ ਨਹੀਂ ਖੇਡੇਗਾ ਜਿੰਬਾਬਵੇ

07/21/2019 3:57:19 PM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ. ) ਦੁਆਰਾ ਮੁਅੱਤਲ ਕੀਤੇ ਜਾਣ ਮਗਰੋਂ ਜਿੰਬਾਬਵੇ ਕ੍ਰਿਕੇਟ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਰਾਸ਼ਟਰੀ ਟੀਮ ਸਤੰਬਰ 'ਚ ਬੰਗਲਾਦੇਸ਼ ਤੇ ਅਫਗਾਨਿਸਤਾਨ ਦੇ ਖਿਲਾਫ ਹੋਣ ਵਾਲੀ ਤਿਕੋਣੀ ਸੀਰੀਜ਼ 'ਚ ਹਿੱਸਾ ਨਹੀਂ ਲਵੇਂਗੀ। ਲੰਦਨ 'ਚ ਵੀਰਵਾਰ ਨੂੰ ਸਮਾਪਤ ਹੋਏ ਆਈ. ਸੀ. ਸੀ. ਦੇ ਸਾਲਾਨਾ ਸਮੇਲਨ 'ਚ ਸਰਵਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸਰਕਾਰੀ ਦਖਲ ਦੇ ਕਾਰਨ ਜਿੰਬਾਬਵੇ ਕ੍ਰਿਕਟ ਨੂੰ ਮੁਅੱਤਲ ਕੀਤਾ ਜਾਂਦਾ ਹੈ।  

ਜਿੰਬਾਬਵੇ ਕ੍ਰਿਕਟ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਆਈ. ਸੀ. ਸੀ ਦੁਆਰਾ ਮੁਅੱਤਲ ਕੀਤੇ ਜਾਣ ਤੋਂ ਬਾਅਦ ਉਹ ਘਰੇਲੂ ਮੁਕਾਬਲਿਆਂ ਨੂੰ ਆਯੋਜਿਤ ਨਹੀਂ ਕਰਾ ਸਕਦੇ ਤੇ ਭਵਿੱਖ 'ਚ ਹੋਣ ਵਾਲੇ ਅੰਤਰਰਾਸ਼ਟਰੀ ਦੌਰਾਂ 'ਤੇ ਵੀ ਆਪਣੀ ਰਾਸ਼ਟਰੀ ਟੀਮ ਨੂੰ ਨਹੀਂ ਭੇਜ ਸਕਦੇ। ਟੀਮ ਨੂੰ ਮੁਅਤਲ ਕਰਨ ਦੇ ਕਾਰਨ ਜਿੰਬਾਬਵੇ ਕ੍ਰਿਕਟ ਨੂੰ ਆਈ. ਸੀ. ਸੀ ਵਲੋਂ ਮਿਲਣ ਵਾਲਾ ਫੰਡ ਵੀ ਰੱਕ ਗਿਆ।
ਬਿਆਨ 'ਚ ਕਿਹਾ ਗਿਆ ਹੈ ਕਿ ਅਸੀਂ ਆਪਣੀ ਟੀਮ ਨੂੰ ਜਿਨ੍ਹਾਂ ਹੋ ਸਕੇਗਾ ਓਨੀ ਛੇਤੀ ਦੁਬਾਰਾ ਮੈਦਾਨ 'ਚ ਉਤਾਰਾਂਗੇ। ਜਿਸ ਦੇ ਲਈ ਕਾਰਪੋਰੇਟ 'ਤੇ ਐੱਸ. ਆਰ. ਸੀ ਦੇ ਨਾਲ- ਨਾਲ ਹਿਤਧਾਰਕਾਂ ਨਾਲ ਵੀ ਗੱਲਬਾਤ ਜਾਰੀ ਹੈ। ਜਿੰਬਾਬਵੇ ਕ੍ਰਿਕਟ ਵਾਪਸੀ ਕਰੇਗਾ ਤੇ ਦੁਬਾਰਾ ਆਈ. ਸੀ. ਸੀ. 'ਚ ਆਪਣਾ ਸਨਮਾਨ ਪਾਵੇਗਾ।