ਕ੍ਰਿਕਟ ਦੇ ਮੈਦਾਨ ''ਚ ਝੰਡੇ ਗੱਡਣ ਤੋਂ ਬਾਅਦ ਹੁਣ ਬਾਲੀਵੁੱਡ ''ਚ ਧਮਾਲਾ ਪਾਉਣ ਲਈ ਤਿਆਰ ਯੁਵਰਾਜ

02/19/2020 2:12:44 PM

ਸਪੋਰਟਸ ਡੈਸਕ : ਕ੍ਰਿਕਟ ਦੇ ਮੈਦਾਨ 'ਤੇ ਆਪਣਾ ਜਲਵਾ ਦਿਖਾਉਣ ਤੋਂ ਬਾਅਦ ਟੀਮ ਇੰਡੀਆ ਦੇ ਧਾਕੜ ਖਿਡਾਰੀ ਯੁਵਰਾਜ ਸਿੰਘ ਜਲਦੀ ਹੁਣ ਡਿਜ਼ਿਟਲ ਵਰਲਡ ਵਿਚ ਬਾਲੀਵੁੱਡ ਵਿਚ ਐਕਟਿੰਗ ਵਿਚ ਡੈਬਿਊ ਕਰਨ ਜਾ ਰਹੇ ਹਨ। ਜਿੱਥੇ ਯੁਵਰਾਜ ਸਿੰਘ ਨੇ ਆਪਣੀ ਪਤਨੀ ਹੇਜ਼ਲ ਕੀਚ ਅਤੇ ਛੋਟੇ ਭਰਾ ਜੋਰਾਵਰ ਸਿੰਘ ਦੇ ਨਾਲ ਇਕ ਵੈਬ ਸੀਰੀਜ਼ ਸਾਈਨ ਕੀਤੀ ਹੈ, ਜਿਸ ਵਿਚ ਜੋਰਾਵਰ ਮੁੱਖ ਭੂਮਿਕਾ ਵਿਚ ਨਜ਼ਰ ਆਉਣਗੇ।

ਦਰਅਸਲ, ਅਖਬਾਰ ਦੀ ਰਿਪੋਰਟ ਮੁਤਾਬਕ ਅਸਮ ਵਿਚ ਡ੍ਰੀਮ ਹਾਊਸ ਪ੍ਰੋਡਕਸ਼ਨ ਇਸ ਵੈਬ ਸੀਰੀਜ਼ ਨੂੰ ਬਣਾਉਣ ਜਾ ਰਹੇ ਹਨ। ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਇਸ ਪ੍ਰੋਜੈਕਟ ਨਾਲ ਜੁੜੀ ਹੈ। ਉੱਥੇ ਹੀ ਸ਼ਬਨਮ ਸਿੰਘ ਨੇ ਇਸ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ, ''ਦੁਨੀਆ ਹੁਣ ਅਸਲੀ ਯੁਵਰਾਜ ਸਿੰਘ ਅਤੇ ਜੋਰਾਵਰ ਸਿੰਘ ਨੂੰ ਦੇਖ ਸਕੇਗੀ। ਮੁੱਖ ਰੋਲ ਵਿਚ ਮੇਰਾ ਛੋਟਾ ਬੇਟਾ ਜੋਰਾਵਰ ਸਿੰਘ ਹੋਵੇਗਾ। ਇਕ ਮਾਂ ਦੇ ਤੌਰ 'ਤੇ ਦੋਵੇਂ ਬੇਟੇ ਅਤੇ ਨੂੰਹਾਂ ਨੂੰ ਇਕੱਠੇ ਪਰਦੇ 'ਤੇ ਦੇਖਣਾ ਮੇਰੇ ਲਈ ਮਾਣ ਦੀ ਗੱਲ ਹੈ।

ਜ਼ਿਕਰਯੋਗ ਹੈ ਕਿ 38 ਸਾਲਾ ਯੁਵਰਾਜ ਸਿੰਘ ਹਾਲ ਹੀ 'ਚ ਆਸਟਰੇਲੀਆ ਦੇ ਜੰਗਲਾਂ ਵਿਚ ਲੱਗੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਆਰਥਿਕ ਮਦਦ ਲਈ ਆਯੋਜਿਤ ਬੁਸ਼ਫਾਇਰ ਚੈਰਿਟੀ ਮੈਚ ਵਿਚ ਖੇਡਦੇ ਦਿਸੇ ਸਨ। ਯੁਵਰਾਜ ਸਿੰਘ ਭਾਰਤ ਦੇ ਸਭ ਤੋਂ ਸ਼ਾਨਦਾਰ ਆਲਰਾਊਂਡਰਾਂ ਵਿਚ ਸ਼ਾਮਲ ਹੈ। ਟੀ-20 ਕੌਮਾਂਤਰੀ ਵਿਚ ਉਸ ਦੇ ਨਾਂ ਇਕ ਓਵਰ ਵਿਚ 6 ਛੱਕੇ ਲਗਾਉਣ ਦਾ ਰਿਕਾਰਡ ਦਰਜ ਹੈ।