ਯੁਕੀ-ਗੈਲੋਵਾ ਦੀ ਜੋੜੀ ਵਿੰਬਲਡਨ ਪੁਰਸ਼ ਡਬਲ ਦੇ ਦੂਸਰੇ ਦੌਰ ’ਚ ਪੁੱਜੀ
Thursday, Jul 03, 2025 - 10:30 AM (IST)

ਲੰਡਨ- ਭਾਰਤੀ ਖਿਡਾਰੀ ਯੁਕੀ ਭਾਂਬਰੀ ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਬਰਟ ਗੈਲੋਵੇ ਨੇ ਬੁੱਧਵਾਰ ਨੂੰ ਇਥੇ ਮੋਨਾਕੋ ਦੇ ਰੋਮੇਨ ਅਨੇਰਡੋ ਅਤੇ ਫਰਾਂਸ ਦੇ ਮੈਨੁਅਲ ਗੁਈਨਾਰਡ ਦੀ ਜੋੜੀ ’ਤੇ ਸਿੱਧੇ ਸੈੱਟ ’ਚ ਜਿੱਤ ਦਰਜ ਕਰ ਕੇ ਵਿੰਬਲਡਨ ਟੈਨਿਸ ਗ੍ਰੈਂਡਸਲੈਮ ਦੇ ਪੁਰਸ਼ ਡਬਲ ਮੁਕਾਬਲੇ ਦੇ ਦੂਸਰੇ ਦੌਰ ’ਚ ਪ੍ਰਵੇਸ਼ ਕੀਤਾ।
16ਵਾਂ ਦਰਜਾ ਪ੍ਰਾਪਤ ਭਾਰਤੀ-ਅਮਰੀਕੀ ਜੋੜੀ ਨੇ ਇਕ ਘੰਟਾ 49 ਮਿੰਟ ਤੱਕ ਚੱਲੇ ਪਹਿਲੇ ਦੌਰ ਦੇ ਮੁਕਾਬਲੇ ’ਚ ਅਨੇਰਡੋ ਅਤੇ ਗੁਈਨਾਰਡ ਨੂੰ 7-6, 6-4 ਨਾਲ ਹਰਾਇਆ। ਹੁਣ ਅਗਲੇ ਦੌਰ ’ਚ ਯੁਕੀ ਅਤੇ ਗੈਲੋਵੇ ਦੀ ਜੋੜੀ ਦਾ ਸਾਹਮਣਾ ਹਾਲੈਂਡ ਦੇ ਰਾਬਿਨ ਹਾਸੇ ਅਤੇ ਜੀਨ-ਜੂਲੀਅਨ ਰੋਜ਼ਰ ਦੀ ਜੋੜੀ ਤੇ ਅਮਰੀਕਾ ਦੇ ਮਾਕੋਰਸ ਗਿਰੋਨ ਅਤੇ ਪੁਰਤਗਾਲ ਦੇ ਨੂਨੋ ਬੋਗਰੇਸ ਦੀ ਜੋੜੀ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।