ਧੋਨੀ ਦੀ CSK ਨਾਲ ਜੁੜਿਆ MI ਦਾ ਇਹ ਨੌਜਵਾਨ ਧਾਕੜ ਬੱਲੇਬਾਜ਼, ਵਰ੍ਹਾਏਗਾ ਚੌਕੇ-ਛੱਕਿਆਂ ਦਾ ਮੀਂਹ
Friday, Apr 18, 2025 - 05:07 PM (IST)

ਸਪੋਰਟਸ ਡੈਸਕ- ਇਸ ਸੀਜ਼ਨ 7 'ਚੋਂ ਸਿਰਫ਼ 2 ਮੁਕਾਬਲੇ ਜਿੱਤ ਕੇ ਪੁਆਇੰਟ ਟੇਬਲ 'ਚ 10ਵੇਂ ਸਥਾਨ 'ਤੇ ਬੈਠੀ ਚੇਨਈ ਸੁਪਰ ਕਿੰਗਜ਼ ਨੂੰ ਅੱਜ ਉਸ ਸਮੇਂ ਝਟਕਾ ਲੱਗਾ, ਜਦੋਂ ਕਪਤਾਨ ਰੁਤੂਰਾਜ ਗਾਇਕਵਾੜ ਤੋਂ ਬਾਅਦ ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ ਵੀ ਜ਼ਖ਼ਮੀ ਹੋ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ ਸਨ।
ਇਸ ਤੋਂ ਕੁਝ ਦੇਰ ਬਾਅਦ ਹੀ ਚੇਨਈ ਸੁਪਰ ਕਿੰਗਜ਼ ਨੇ ਇਕ ਹੋਰ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਟੀਮ ਨੇ ਗੁਰਜਪਨੀਤ ਦੀ ਜਗ੍ਹਾ 'ਬੇਬੀ ਏ.ਬੀ.' ਵਜੋਂ ਜਾਣੇ ਜਾਂਦੇ ਦੱਖਣੀ ਅਫਰੀਕਾ ਦੇ ਧਾਕੜ ਡੇਵਾਲਡ ਬ੍ਰੈਵਿਸ ਨੂੰ ਟੀਮ ਦਾ ਹਿੱਸਾ ਬਣਾ ਲਿਆ ਹੈ।
Bringing a whole lot of Protea Firepower! 💪🏻#WhistlePodu #Yellove 🦁💛 pic.twitter.com/9seFMWU1fI
— Chennai Super Kings (@ChennaiIPL) April 18, 2025
ਹਾਲਾਂਕਿ ਬ੍ਰੈਵਿਸ ਦਾ ਬੇਸ ਪ੍ਰਾਈਸ 75 ਲੱਖ ਸੀ, ਪਰ ਗੁਰਜਪਨੀਤ ਦੇ ਰਿਪਲੇਸਮੈਂਟ ਵਜੋਂ ਉਸ ਨੂੰ ਉਸੇ ਦੀ ਕੀਮਤ (2.20 ਕਰੋੜ) ਰੁਪਏ 'ਚ ਸਾਈਨ ਕੀਤਾ ਗਿਆ ਹੈ। 21 ਸਾਲ ਦਾ ਬ੍ਰੈਵਿਸ ਨੂੰ ਸ਼ਾਨਦਾਰ ਸ਼ਾਟਸ ਤੇ ਤੇਜ਼ ਖੇਡਣ ਦੀ ਕਲਾ ਕਾਰਨ ਅਫਰੀਕੀ ਧਾਕੜ ਏ.ਬੀ. ਡਿਵੀਲੀਅਰਸ ਨਾਲ ਜੋੜ ਕੇ ਉਸ ਨੂੰ ਬੇਬੀ ਏ.ਬੀ. ਵੀ ਕਿਹਾ ਜਾਂਦਾ ਹੈ।
ਇਸ ਤੋਂ ਪਹਿਲਾਂ ਉਹ ਸਾਲ 2022 ਤੋਂ ਮੁੰਬਈ ਇੰਡੀਅਨਜ਼ ਦਾ ਹਿੱਸਾ ਸੀ, ਜਿੱਥੇ ਉਸ ਨੇ 10 ਮੁਕਾਬਲੇ ਖੇਡੇ ਤੇ 23 ਦੀ ਔਸਤ ਨਾਲ 230 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਨੇ 17 ਚੌਕੇ ਤੇ 16 ਛੱਕੇ ਲਗਾਏ ਸਨ।
ਇਹ ਵੀ ਪੜ੍ਹੋ- ਹੁਣ ਇਕ ਹੋਰ ਧਾਕੜ ਪੂਰੇ IPL 'ਚੋਂ ਹੋ ਗਿਆ ਬਾਹਰ ! ਟੀਮ ਨੇ ਰਿਪਲੇਸਮੈਂਟ ਦਾ ਕੀਤਾ ਐਲਾਨ
ਬ੍ਰੈਵਿਸ ਦੇ ਟੀਮ 'ਚ ਸ਼ਾਮਲ ਹੋਣ ਨਾਲ ਟੀਮ ਨੂੰ ਬੱਲੇਬਾਜ਼ੀ 'ਚ ਕਾਫ਼ੀ ਮਜ਼ਬੂਤੀ ਮਿਲੇਗੀ, ਕਿਉਂਕਿ ਉਹ ਤੇਜ਼ੀ ਨਾਲ ਦੌੜਾਂ ਬਣਾਉਣ ਲਈ ਜਾਣਿਆ ਜਾਂਦਾ ਹੈ ਤੇ ਉਹ ਮੈਦਾਨ ਦੇ ਚਾਰੇ ਪਾਸੇ ਸ਼ਾਟਸ ਲਗਾਉਣ ਦਾ ਦਮ ਰੱਖਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਬ੍ਰੈਵਿਸ ਦੇ ਜੁੜਨ ਨਾਲ ਟੀਮ ਦੀ ਕਿਸਮਤ ਬਦਲਦੀ ਹੈ ਜਾਂ ਨਹੀਂ ?
ਜ਼ਿਕਰਯੋਗ ਹੈ ਕਿ ਚੇਨਈ ਸੁਪਰਕਿੰਗਜ਼ ਦੀ ਹਾਲਤ ਇਸ ਸਾਲ ਪਹਿਲਾਂ ਹੀ ਬਹੁਤ ਖ਼ਰਾਬ ਹੈ ਤੇ ਟੀਮ 7 'ਚੋਂ ਸਿਰਫ਼ 2 ਹੀ ਮੁਕਾਬਲੇ ਜਿੱਤ ਸਕੀ ਹੈ ਤੇ ਆਖ਼ਰੀ ਸਥਾਨ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਟੀਮ ਦੇ ਕਪਤਾਨ ਰੁਤੂਰਾਜ ਗਾਇਕਵਾੜ ਵੀ ਜ਼ਖ਼ਮੀ ਹੋ ਕੇ ਬਾਹਰ ਹੋ ਗਏ ਸਨ, ਜਿਸ ਕਾਰਨ ਟੀਮ ਦੀ ਕਮਾਨ ਹੁਣ ਇਕ ਵਾਰ ਫ਼ਿਰ ਤੋਂ ਧੋਨੀ ਦੇ ਹੱਥ 'ਚ ਹੈ।
ਇਹ ਵੀ ਪੜ੍ਹੋ- SRH ਖ਼ਿਲਾਫ਼ ਵੱਡਾ ਰਿਕਾਰਡ ਬਣਾ ਗਿਆ 'ਹਿੱਟਮੈਨ', ਅਜਿਹਾ ਕਰਨ ਵਾਲਾ ਬਣਿਆ ਦੁਨੀਆ ਦਾ ਪਹਿਲਾ ਬੱਲੇਬਾਜ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e