ਨਿਊਜ਼ੀਲੈਂਡ ਦੌਰੇ ’ਤੇ ਆਪਣੇ ਤੋਂ ਪਹਿਲਾਂ ਰਿਸ਼ਭ ਪੰਤ ਨੂੰ ਮੌਕਾ ਦਿੱਤੇ ਜਾਣ ਨੂੰ ਲੈ ਕੇ ਸਾਹਾ ਨੇ ਤੋਡ਼ੀ ਚੁੱਪ

03/15/2020 1:17:18 PM

ਸਪੋਰਟਸ ਡੈਸਕ— ਭਾਰਤੀ ਵਿਕਟਕੀਪਰ ਰਿਧੀਮਾਨ ਸਾਹਾ ਨੇ ਟੀਮ ਇੰਡੀਆ ’ਚ ਜਗ੍ਹਾ ਬਣਾਉਣ ਲਈ ਰਿਸ਼ਭ ਪੰਤ ਦੇ ਨਾਲ ਜਾਰੀ ਮੁਕਾਬਲੇਬਾਜ਼ੀ ’ਤੇ ਪਹਿਲੀ ਵਾਰ ਬਿਆਨ ਦਿੱਤਾ ਹੈ। ਸਾਹਾ ਹਾਲ ਹੀ ’ਚ ਨਿਊਜ਼ੀਲੈਂਡ ’ਚ ਟੈਸਟ ਮੈਚ ਖੇਡਣ ਵਾਲੀ ਟੀਮ ਦਾ ਹਿੱਸਾ ਸਨ, ਹਾਲਾਂਕਿ ਉਨ੍ਹਾਂ ਨੂੰ ਇਕ ਵੀ ਮੈਚ ’ਚ ਪਲੇਇੰਗ ਇਲੈਵਨ ਦਾ ਹਿੱਸਾ ਬਣਨ ਦਾ ਮੌਕਾ ਨਹੀਂ ਮਿਲਿਆ। ਉਹ ਬੈਂਚ ’ਤੇ ਹੀ ਭਾਰਤ ਦੀ 0-2 ਨਾਲ ਕਰਾਰੀ ਹਾਰ ਨੂੰ ਦੇਖਣ ਨੂੰ ਮਜ਼ਬੂਰ ਹੋਣਾ ਪਿਆ। ਇਨ੍ਹਾਂ ਦੋਵਾਂ ਮੈਚਾਂ ’ਚ ਹੀ ਸਾਹਾ ਦੀ ਜਗ੍ਹਾ ਰਿਸ਼ਭ ਪੰਤ ਨੂੰ ਵਿਕਟਕੀਪਿੰਗ ਦਾ ਮੌਕਾ ਮਿਲਿਆ। ਹਾਲਾਂਕਿ ਸਾਹਾ ਦਾ ਕਹਿਣਾ ਹੈ ਕਿ ਇਸ ਗੱਲ ਨਾਲ ਫਰਕ ਨਹੀਂ ਪੈਂਦਾ ਕਿ ਕੌਣ ਖੇਡਦਾ ਹੈ ਕਿਉਂਕਿ ਆਖਰੀ ਟੀਚਾ ਭਾਰਤ ਦਾ ਮੈਚ ਜਿੱਤਣਾ ਹੈ।

ਸਾਹਾ ਨੇ ਉਨ੍ਹਾਂ ਦੀ ਜਗ੍ਹਾ ਰਿਸ਼ਭ ਪੰਤ ਨੂੰ ਮੌਕਾ ਮਿਲਣ ’ਤੇ ਦਿੱਤਾ ਬਿਆਨ
ਸਾਹਾ ਨੇ ਇਕ ਸਪੋਰਟਸ ਚੈਨਲ ਨੂੰ ਦਿੱਤੇ ਇੰਟਰਵੀਊ ’ਚ ਕਿਹਾ, ਆਮਤੌਰ ’ਤੇ ਹਰ ਖਿਡਾਰੀ ਨੂੰ ਮੈਚ ਤੋਂ ਪਹਿਲਾਂ ਹੀ ਟੀਮ ਦਾ ਪਤਾ ਚੱਲ ਜਾਂਦਾ ਹੈ ਜਦੋਂ ਬੱਲੇਬਾਜ਼ ਆਰਡਰ ਤੈਅ ਕੀਤਾ ਜਾਂਦਾ ਹੈ। ਮੈਂ ਉਥੇ ( ਨਿਊਜ਼ੀਲੈਂਡ) ਜਾਣ ਤੋਂ ਬਾਅਦ ਜਾਣ ਗਿਆ ਸੀ। ਇਹ ਮੁਸ਼ਕਲ ਨਹੀਂ ਹੈ ਕਿਉਂਕਿ ਤੁਸੀਂ ਤੱਦ ਵੀ ਟੀਮ ਦਾ ਹਿੱਸਾ ਹੋ।

ਸਾਹਾ ਨੇ ਕਿਹਾ, ਤੁਹਾਨੂੰ ਟੀਮ ਮੈਨੇਜਮੈਂਟ ਦੀ ਹਾਲਾਤਾਂ ਨੂੰ ਧਿਆਨ ’ਚ ਰੱਖ ਕੇ ਲਏ ਗਏ ਫੈਸਲੇ ਦੇ ਨਾਲ ਜਾਣਾ ਹੁੰਦਾ ਹੈ, ਤੁਹਾਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਖੇਡੋ, ਕਿਉਂਕਿ ਤੁਸੀਂ ਆਖਰੀ ਟੈਸਟ ਸੀਰੀਜ਼ ’ਚ ਖੇਡੇ ਸੀ। ਬੰਗਾਲ ਦੇ ਇਸ ਵਿਕਟਕੀਪਰ ਨੇ ਕਿਹਾ, ਮੈਂ ਟੀਮ ਨੂੰ ਅੱਗੇ ਅਤੇ ਵਿਅਕਤੀਗਤ ਪਸੰਦ ਨੂੰ ਪਿੱਛੇ ਰੱਖਦਾ ਹਾਂ। ਜੇਕਰ ਟੀਮ ਨੇ ਫੈਸਲਾ ਕੀਤਾ ਹੈ ਕਿ ਰਿਸ਼ਭ ਖੇਡੇ ਤਾਂ ਮੈਂ ਇਸ ਤੋਂ ਸਹਿਮਤ ਹਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਟੀਮ ਜਿੱਤੇ।