ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ : ਲਕਸ਼ੇ, ਅਸ਼ਵਿਨੀ-ਸਿੱਕੀ, ਤਨੀਸ਼ਾ-ਇਸ਼ਾਨ ਜਿੱਤੇ, ਪ੍ਰਣੀਤ ਹਾਰੇ
Tuesday, Aug 23, 2022 - 02:23 PM (IST)
ਟੋਕੀਓ : ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਲਕਸ਼ੇ ਸੇਨ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇੱਥੇ ਬੀ. ਡਬਲਯੂ. ਐੱਫ. ਵਿਸ਼ਵ ਚੈਂਪੀਅਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਸ਼ੁਰੂਆਤੀ ਗੇੜ ਦੇ ਮੁਕਾਬਲੇ ਵਿਚ ਡੈਨਮਾਰਕ ਦੇ ਹੈਂਸ ਕ੍ਰਿਸਟੀਅਨ ਸੋਲਬਰਗ ਵਿਟਿੰਗਸ ਨੂੰ ਸਿੱਧੀਆਂ ਗੇਮਾਂ ਵਿਚ ਹਰਾਇਆ।
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਪਾਏ ਗਏ ਕੋਵਿਡ-19 ਪਾਜ਼ੇਟਿਵ : ਰਿਪੋਰਟ
ਭਾਰਤੀ ਖਿਡਾਰੀਆਂ ਨੇ ਇਸ ਨਾਲ ਹੀ ਮਹਿਲਾ ਡਬਲਜ਼ ਤੇ ਮਿਕਸਡ ਡਬਲਜ਼ ਵਿਚ ਜਿੱਤ ਦਰਜ ਕੀਤੀ ਜਦਕਿ ਤਜਰਬੇਕਾਰ ਪੁਰਸ਼ ਸਿੰਗਲਜ਼ ਖਿਡਾਰੀ ਬੀ ਸਾਈ ਪ੍ਰਣੀਤ ਨੂੰ ਵਿਸ਼ਵ ਰੈਂਕਿੰਗ ਦੇ ਚੌਥੇ ਨੰਬਰ ਦੇ ਖਿਡਾਰੀ ਚੋ ਟਿਏਨ ਖ਼ਿਲਾਫ਼ ਤਿੰਨ ਗੇਮ ਤਕ ਚੱਲੇ ਸਖ਼ਤ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਲਕਸ਼ੇ ਨੇ ਵਿਟਿੰਗਸ ’ਤੇ 21-12, 21-11 ਨਾਲ ਜਿੱਤ ਹਾਸਲ ਕੀਤੀ ਜਦਕਿ ਪ੍ਰਣੀਤ ਨੂੰ ਚੀਨੀ ਤਾਇਪੇ ਦੇ ਖਿਡਾਰੀ ਖ਼ਿਲਾਫ਼ 15-21, 21-15, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਸ਼ਟਰਮੰਡਲ ਖੇਡਾਂ ਦੀ ਕਾਂਸੇ ਦਾ ਮੈਡਲ ਜੇਤੂ ਅਸ਼ਵਿਨ ਪੋਨੱਪਾ ਤੇ ਐੱਨ ਸਿੱਕੀ ਰੈੱਡੀ ਨੇ ਮਾਲਦੀਵ ਦੀ ਅਮੀਨਾਥ ਨਬੀਹਾ ਅਬਦੁਲ ਰੱਜ਼ਾਕ ਤੇ ਫਾਤਿਮਥ ਨਬਾਹਾ ਅਬਦੁਲ ਰੱਜ਼ਾਕ ਨੂੰ 21-7, 21-9 ਨਾਲ ਹਰਾ ਕੇ ਮਹਿਲਾ ਡਬਲਜ਼ ਦੇ ਦੂਜੇ ਗੇੜ ਵਿਚ ਪ੍ਰਵੇਸ਼ ਕੀਤਾ। ਮਿਕਸਡ ਡਬਲਜ਼ ਵਿਚ ਤਨੀਸ਼ਾ ਕ੍ਰਾਸਟੋ ਤੇ ਈਸ਼ਾਨ ਭਟਨਾਗਰ ਦੀ ਜੋੜੀ ਨੇ ਜਰਮਨੀ ਦੇ ਪੈਟ੍ਰਿਕ ਸਕੀਲ ਤੇ ਫਰਾਂਜਿਸਕਾ ਵੋਲਕਮੈਨ ਨੂੰ 21-13, 21-13 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸਕਾਰਾਤਮਕ ਸ਼ੁਰੂਆਤ ਕੀਤੀ। ਭਾਰਤ ਦੇ ਹੋਰ ਖਿਡਾਰੀਆਂ ਵਿਚ ਬੀ ਸੁਮਿਤ ਰੈੱਡੀ ਤੇ ਮਨੂ ਅੱਤਰੀ ਦੀ ਪੁਰਸ਼ ਡਬਲਜ਼ ਜੋੜੀ ਨੂੰ ਮਾਯਾਸੁਕੀ ਓਨੋਡੇਰਾ ਤੇ ਹਿਰੋਕੀ ਓਕਾਮੁਰਾ ਹੱਥੋਂ 11-21, 21-19, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਸਿੰਗਲਜ਼ ਵਿਚ ਮਾਲਵਿਕਾ ਬੰਸੋੜ ਵੀ ਡੈਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਹੱਥੋਂ 14-21, 12-21 ਨਾਲ ਹਾਰ ਕੇ ਪਹਿਲੇ ਗੇੜ ’ਚੋਂ ਬਾਹਰ ਹੋ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।