ਮਹਿਲਾ ਬ੍ਰਿਟਿਸ਼ ਓਪਨ : ਅਦਿਤੀ ਕੁਆਲੀਫਾਇਰ ''ਚ ਦੂਜੇ ਸਥਾਨ ''ਤੇ

08/16/2021 10:28:09 PM

ਕਾਰਨੋਸਟੀ- ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇੱਥੇ ਪੈਨਮਯੋਰ ਗੋਲਫ ਕਲੱਬ ਵਿਚ 18 ਹੋਲ ਦੇ ਕੁਆਲੀਫਾਇਰ 'ਚ ਦੋ ਅੰਡਰ 68 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹਿੰਦੇ ਹੋਏ ਏ. ਆਈ. ਜੀ. ਮਹਿਲਾ ਬ੍ਰਿਟਿਸ਼ ਓਪਨ ਦੇ ਲਈ ਕੁਆਲੀਫਾਈ ਕੀਤਾ। ਟੋਕੀਓ ਓਲੰਪਿਕ ਵਿਚ ਚੌਥੇ ਸਥਾਨ 'ਤੇ ਰਹੀ 23 ਸਾਲ ਦੀ ਅਦਿਤੀ ਬ੍ਰਿਟਿਸ਼ ਓਪਨ ਦੇ ਲਈ ਉਪਲੱਬਧ 15 ਸਥਾਨਾਂ ਦੇ ਲਈ ਦਾਅਵੇਦਾਰੀ ਪੇਸ਼ ਕਰ ਰਹੀ ਦੋ ਭਾਰਤੀ ਮਹਿਲਾ ਗੋਲਫਰਾਂ ਵਿਚ ਸ਼ਾਮਲ ਸੀ।

ਇਹ ਖ਼ਬਰ ਪੜ੍ਹੋ- ENG v IND : ਬੁਮਰਾਹ ਤੇ ਸ਼ਮੀ ਦਾ ਪਵੇਲੀਅਨ 'ਚ ਹੋਇਆ ਸ਼ਾਨਦਾਰ ਸਵਾਗਤ (ਵੀਡੀਓ)


ਕਾਰਨੋਸਟੀ ਲਿੰਕਸ ਵਿਚ ਬ੍ਰਿਟਿਸ਼ ਓਪਨ 19 ਤੋਂ 22 ਅਗਸਤ ਤੱਕ ਖੇਡਿਆ ਜਾਵੇਗਾ। ਇਹ ਗੋਲਫ ਕਲੱਬ ਪੈਨਮਯੋਰ ਗੋਲਫ ਕਲੱਬ ਤੋਂ ਸਿਰਫ ਤਿੰਨ ਮੀਲ ਦੀ ਦੂਰੀ 'ਤੇ ਹੈ। ਕੁਆਲੀਫਾਇਰ ਵਿਚ ਹਿੱਸਾ ਲੈ ਰਹੀ ਇਕ ਹੋਰ ਭਾਰਤੀ ਤਵੇਸਾ ਮਲਿਕ (73) ਸਾਂਝੇ ਤੌਰ 'ਤੇ 29ਵੇਂ ਸਥਾਨ 'ਤੇ ਰਹਿੰਦੇ ਹੋਏ ਬ੍ਰਿਟਿਸ਼ ਓਪਨ ਦੇ ਲਈ ਕੁਆਲੀਫਾਈ ਕਰਨ ਵਿਚ ਅਸਫਲ ਰਹੀ। ਅਦਿਤੀ ਰਿਕਾਰਡ 19ਵੇਂ ਮੇਜਰ ਟੂਰਨਾਮੈਂਟ ਵਿਚ ਹਿੱਸਾ ਲਵੇਗੀ।

ਇਹ ਖ਼ਬਰ ਪੜ੍ਹੋ- ਸ਼ਮੀ ਨੇ ਖੇਡੀ ਸ਼ਾਨਦਾਰ ਪਾਰੀ, ਇਨ੍ਹਾਂ 10 ਦਿੱਗਜ ਖਿਡਾਰੀਆਂ ਤੋਂ ਵੀ ਨਿਕਲੇ ਅੱਗੇ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News