ਓਲੰਪਿਕ ਤਮਗਾ ਜਿੱਤਣ ਤਕ ਸੰਨਿਆਸ ਨਹੀਂ ਲਵਾਂਗੀ : ਦੀਪਿਕਾ

Monday, Aug 05, 2024 - 01:44 PM (IST)

ਓਲੰਪਿਕ ਤਮਗਾ ਜਿੱਤਣ ਤਕ ਸੰਨਿਆਸ ਨਹੀਂ ਲਵਾਂਗੀ : ਦੀਪਿਕਾ

ਸਪੋਰਟਸ ਡੈਸਕ- ਲਗਾਤਾਰ ਚੌਥੇ ਓਲੰਪਿਕ ਵਿਚ ਅਸਫਲ ਰਹੀ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਕਿਹਾ ਕਿ ਉਹ ਪੋਡੀਅਮ ’ਤੇ ਪਹੁੰਚਣ ਤਕ ਖੇਡ ਨੂੰ ਅਲਵਿਦਾ ਨਹੀਂ ਕਹੇਗੀ ਤੇ ਉਸ ਨੂੰ ਲੱਗਦਾ ਹੈ ਕਿ 4 ਸਾਲ ਬਾਅਦ ਲਾਸ ਏਂਜਲਸ ਵਿਚ ਉਹ ਅਜਿਹਾ ਕਰਨ ਵਿਚ ਕਾਮਯਾਬ ਰਹੇਗੀ। ਦੀਪਿਕਾ ਖੇਡਾਂ ਦੇ ਸਭ ਤੋਂ ਵੱਡੇ ਮੰਚ ’ਤੇ ਦਬਾਅ ਭਰੇ ਹਾਲਾਤ ਵਿਚ ਅਸਫਲ ਰਹੀ। ਉਸ ਨੇ ਕਿਹਾ ਕਿ ਨਿਸ਼ਚਿਤ ਤੌਰ ’ਤੇ ਮੈਂ ਭਵਿੱਖ ਵਿਚ ਹੋਰ ਖੇਡਣਾ ਚਾਹੁੰਦੀ ਹਾਂ ਤੇ ਆਪਣੀ ਖੇਡ ਜਾਰੀ ਰੱਖਾਂਗੀ। ਮੈਂ ਓਲੰਪਿਕ ਤਮਗਾ ਜਿੱਤਣਾ ਚਾਹੁੰਦੀ ਹਾਂ ਤੇ ਜਦੋਂ ਤਕ ਮੈਂ ਇਸ ਨੂੰ ਹਾਸਲ ਨਹੀਂ ਕਰ ਲੈਂਦੀ, ਤਦ ਤਕ ਮੈਂ ਖੇਡ ਨਹੀਂ ਛੱਡਾਂਗੀ।


author

Tarsem Singh

Content Editor

Related News