WI VS BAN : ਵਿੰਡੀਜ਼ ਨੇ ਬੰਗਲਾਦੇਸ਼ ਨੂੰ 4 ਵਿਕਟਾਂ ਨਾਲ ਹਰਾਇਆ

Tuesday, Dec 11, 2018 - 10:25 PM (IST)

ਢਾਕਾ— ਸਲਾਮੀ ਬੱਲੇਬਾਜ਼ ਸ਼ਾਈ ਹੋਪ ਦੀ ਜੇਤੂ 146 ਦੌੜਾਂ ਦੀ ਪਾਰੀ ਦੇ ਦਮ 'ਤੇ ਵੈਸਟਇੰਡੀਜ਼ ਨੇ ਮੰਗਲਵਾਰ ਨੂੰ ਇੱਥੇ ਬੰਗਲਾਦੇਸ਼ ਨੂੰ ਦੂਜੇ ਵਨ ਡੇ ਕੌਮਾਂਤਰੀ ਮੈਚ 'ਚ 4 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ।

PunjabKesari
ਵੈਸਟਇੰਡੀਜ਼ ਦੀ ਇਸ ਦੌਰੇ 'ਤੇ ਇਹ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ 2 ਟੈਸਟ ਮੈਚ ਤੇ ਪਹਿਲਾਂ ਵਨ ਡੇ ਮੈਚ ਹਾਰ ਗਈ ਸੀ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੰਗਲਾਦੇਸ਼ ਨੇ 50 ਓਵਰਾਂ 'ਚ 7 ਵਿਕਟਾਂ 255 ਦੌੜਾਂ ਬਣਾਈਆਂ। ਵੈਸਟਇੰਡੀਜ਼ ਨੇ 2 ਗੇਂਦਾਂ ਰਹਿੰਦੇ 6 ਵਿਕਟਾਂ ਦੇ ਨੁਕਸਾਨ 'ਤੇ 256 ਦੌੜਾਂ ਬਣਾ ਕੇ ਇਸ ਟੀਚੇ ਨੂੰ ਹਾਸਲ ਕਰ ਲਿਆ। ਵਿਕਟਕੀਪਰ ਬੱਲੇਬਾਜ਼ ਹੋਪ ਨੇ 144 ਗੇਂਦਾਂ ਦੀ ਪਾਰੀ 'ਚ 12 ਚੌਕੇ ਤੇ 3 ਛੱਕੇ ਲਗਾਏ। 
ਬੰਗਲਾਦੇਸ਼ ਨੇ ਪਹਿਲੇ ਵਨ ਡੇ ਮੈਚ 'ਚ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ ਸੀ। ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ 14 ਦਸੰਬਰ ਨੂੰ ਖੇਡਿਆ ਜਾਵੇਗਾ।


Related News