ਕਿਵੇਂ ਕਰਾਇਆ ਜਾਂਦਾ ਹੈ ਪਹਿਲਵਾਨ ਦਾ ਵਜ਼ਨ, ਜਾਣੋ ਕੀ ਕਹਿੰਦਾ ਹੈ UWW ਦਾ ਨਿਯਮ

Wednesday, Aug 07, 2024 - 08:42 PM (IST)

ਪੈਰਿਸ- ਭਾਰਤ ਨੂੰ ਪੈਰਿਸ ਓਲੰਪਿਕ 2024 'ਚ ਵੱਡਾ ਝਟਕਾ ਲੱਗਾ ਹੈ। ਸਟਾਰ ਰੈਸਲਰ ਵਿਨੇਸ਼ ਫੋਗਾਟ ਨੂੰ ਓਵਰਵੇਟ ਹੋਣ ਕਾਰਨ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੋਗਾਟ ਦਾ ਉਲੰਪਿਕ ਮੈਡਲ ਦਾ ਸੁਫ਼ਨਾ ਵੀ ਟੁੱਟ ਗਿਆ ਹੈ। ਉਹ ਆਪਣੇ ਫਾਈਨਲ ਮੁਕਾਬਲੇ 'ਚੋਂ ਡਿਸਕੁਆਲੀਫਾਈ ਹੋ ਗਈ ਹੈ। ਉਸ ਦਾ 100 ਗ੍ਰਾਮ ਭਾਰ ਜ਼ਿਆਦਾ ਪਾਇਆ ਗਿਆ ਹੈ। 

ਹੁਣ ਪ੍ਰਸ਼ੰਸਕਾਂ ਦੇ ਦਿਮਾਗ 'ਚ ਇਹ ਸਵਾਲ ਹੈ ਕਿ ਇਕ ਰਾਤ 'ਚ ਅਜਿਹਾ ਕੀ ਹੋਇਆ ਕਿ ਵਿਨੇਸ਼ ਨੂੰ ਬਾਹਰ ਕੱਢ ਦਿੱਤਾ ਗਿਆ? ਪ੍ਰਸ਼ੰਸਕ ਸ਼ਾਇਦ ਉਸ ਨਿਯਮ ਬਾਰੇ ਵੀ ਜਾਣਨਾ ਚਾਹੁੰਦੇ ਹਨ ਜਿਸ ਕਾਰਨ ਵਿਨੇਸ਼ ਬਾਹਰ ਹੈ। ਆਓ ਜਾਣਦੇ ਹਾਂ ਇਸ ਬਾਰੇ…

ਕੁਸ਼ਤੀ ਵਿਚ ਭਾਰ ਦਾ ਨਿਯਮ ਕੀ ਹੈ

ਕੁਸ਼ਤੀ ਦੇ ਮੁਕਾਬਲੇ ਭਾਰ ਵਰਗ ਵਿਚ ਹੁੰਦੇ ਹਨ। ਭਾਵ ਇਕ ਪਹਿਲਵਾਨ ਨੂੰ ਬਰਾਬਰ ਭਾਰ ਵਾਲੇ ਪਹਿਲਵਾਨ ਨਾਲ ਮੈਚ 'ਚ ਭਿੜਨਾ ਪੈਂਦਾ ਹੈ। ਜਿਵੇਂ ਵਿਨੇਸ਼ ਨੇ 50 ਕਿਲੋ ਭਾਰ ਵਰਗ 'ਚ ਪ੍ਰਵੇਸ਼ ਕੀਤਾ ਸੀ। ਅਜਿਹੇ ‘ਚ ਵਿਨੇਸ਼ ਅਤੇ ਸਾਹਮਣੇ ਵਾਲੇ ਪਹਿਲਵਾਨ ਦੋਵਾਂ ਦਾ ਭਾਰ ਸਿਰਫ 50 ਕਿਲੋ ਹੋਣਾ ਚਾਹੀਦਾ ਸੀ। ਯੂਨਾਈਟਿਡ ਵਰਲਡ ਰੈਸਲਿੰਗ (UWW) ਨੂੰ ਇਸ ਖੇਡ 'ਚ ਨਿਯਮ ਬਣਾਉਣ ਦਾ ਅਧਿਕਾਰ ਹੈ।

ਯੂਨਾਈਟਿਡ ਵਰਲਡ ਰੈਸਲਿੰਗ (UWW) ਦਾ ਆਰਟੀਕਲ 11 ਕਹਿੰਦਾ ਹੈ– ਮੈਚ 'ਚ ਦਾਖਲ ਹੋਣ ਤੋਂ ਪਹਿਲਾਂ, ਟੀਮ ਦੇ ਨੇਤਾ ਨੂੰ ‘ਫਾਈਨਲ ਐਥਲੀਟਾਂ’ ਦਾ ਨਾਮ ਦੇਣਾ ਹੁੰਦਾ ਹੈ ਜੋ ਮੈਚ 'ਚ ਭਿੜਨਗੇ। ਇਹ ਜਾਣਕਾਰੀ ਪਹਿਲਾਂ ਤੋਂ ਦਿੱਤੀ ਜਾਣੀ ਚਾਹੀਦੀ ਹੈ। ਹਰ ਮੈਚ ਤੋਂ ਪਹਿਲਾਂ ਖਿਡਾਰੀਆਂ ਦਾ ਭਾਰ ਤੋਲਿਆ ਜਾਂਦਾ ਹੈ। ਮੈਚ ਤੋਂ ਇਕ ਦਿਨ ਪਹਿਲਾਂ 12 ਘੰਟੇ ਪਹਿਲਾਂ ਵਜ਼ਨ ਦਾ ਵੇਰਵਾ ਜਮ੍ਹਾ ਕਰਨਾ ਹੁੰਦਾ ਹੈ। 

ਨਿਯਮਾਂ ਮੁਤਾਬਕ ਜੋ ਅਥਲੀਟ ਵਜ਼ਨ ਸੀਮਾ ਨੂੰ ਪੂਰਾ ਨਹੀਂ ਕਰਦਾ, ਉਸ ਨੂੰ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਅਥਲੀਟ ਪਹਿਲੀ ਜਾਂ ਦੂਜੀ ਵਾਰ ਵਜ਼ਨ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਵੀ ਅਯੋਗ ਕਰਾਰ ਦਿੱਤਾ ਜਾਂਦਾ ਹੈ। ਨਾਲ ਹੀ, ਇਸ ਨੂੰ ਬਿਨਾਂ ਕੋਈ ਰੈਂਕ ਦਿੱਤੇ ਆਖਰੀ ਸਥਾਨ ‘ਤੇ ਰੱਖਿਆ ਜਾਂਦਾ ਹੈ। ਅਜਿਹਾ ਹੀ ਵਿਨੇਸ਼ ਫੋਗਾਟ ਨਾਲ ਹੋਇਆ ਹੈ। ਉਸ ਦਾ ਭਾਰ 50 ਕਿਲੋਗ੍ਰਾਮ ਤੋਂ 100 ਗ੍ਰਾਮ ਵੱਧ ਪਾਇਆ ਗਿਆ ਹੈ ਜਿਸ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ ਅਤੇ ਫਾਈਨਲ ਮੁਕਾਬਲੇ 'ਚੋਂ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। 


Rakesh

Content Editor

Related News