ਪੈਰਿਸ Olympics ਸਰਫਿੰਗ ਸੈਮੀਫਾਈਨਲ ਦੌਰਾਨ ਦਿਖਾਈ ਦਿੱਤੀ ਵ੍ਹੇਲ

Tuesday, Aug 06, 2024 - 06:20 PM (IST)

ਪੈਰਿਸ Olympics ਸਰਫਿੰਗ ਸੈਮੀਫਾਈਨਲ ਦੌਰਾਨ ਦਿਖਾਈ ਦਿੱਤੀ ਵ੍ਹੇਲ

ਤਾਹਿਟੀ— ਤਾਹਿਟੀ 'ਚ ਪੈਰਿਸ ਓਲੰਪਿਕ ਖੇਡਾਂ ਦੇ ਸਰਫਿੰਗ ਮੁਕਾਬਲੇ ਦੇ ਆਖਰੀ ਦਿਨ ਸੋਮਵਾਰ ਦੁਪਹਿਰ ਨੂੰ ਜਦੋਂ ਸਾਰਿਆਂ ਦੀਆਂ ਨਜ਼ਰਾਂ ਸਮੁੰਦਰ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਖਿਡਾਰੀਆਂ 'ਤੇ ਟਿਕੀਆਂ ਸਨ ਤਾਂ ਉਥੇ ਇਕ ਨਵਾਂ ਦਰਸ਼ਕ ਵੀ ਪਹੁੰਚ ਗਿਆ ਜੋ ਇਕ ਵ੍ਹੇਲ ਸੀ।

ਸੈਮੀਫਾਈਨਲ ਮੈਚ ਵਿੱਚ ਬ੍ਰਾਜ਼ੀਲ ਦੀ ਟੈਟੀਆਨਾ ਵੈਸਟਨ ਵੈਬ ਅਤੇ ਕੋਸਟਾ ਰੀਕਾ ਦੀ ਬ੍ਰਿਸਾ ਹੇਨੇਸੀ ਮੁਕਾਬਲੇਬਾਜ਼ੀ ਰਹੀਆਂ ਸਨ ਜਦੋਂ ਵ੍ਹੇਲ ਉੱਥੇ ਪਹੁੰਚੀ। ਹਾਲਾਂਕਿ ਉਹ ਖਿਡਾਰੀਆਂ ਤੋਂ ਸੁਰੱਖਿਅਤ ਦੂਰੀ 'ਤੇ ਰਹੀ ਅਤੇ ਇਸ ਲਈ ਮੁਕਾਬਲਾ ਜਾਰੀ ਰਿਹਾ।

ਦਰਸ਼ਕਾਂ ਅਤੇ ਫੋਟੋਗ੍ਰਾਫਰਾਂ ਦੀਆਂ ਨਜ਼ਰਾਂ ਖਿਡਾਰੀਆਂ ਤੋਂ ਵ੍ਹੇਲ 'ਤੇ ਲੱਗ ਗਈਆਂ ਅਤੇ ਇਸ ਅਦਭੁਤ ਦ੍ਰਿਸ਼ ਨੂੰ ਆਪਣੇ ਕੈਮਰਿਆਂ 'ਚ ਕੈਦ ਕਰ ਲਿਆ। ਦੁਨੀਆ ਭਰ ਵਿੱਚ ਸਰਫਿੰਗ ਕਰਦੇ ਸਮੇਂ ਪੰਛੀਆਂ, ਸੀਲਾਂ ਅਤੇ ਇੱਥੋਂ ਤੱਕ ਕਿ ਸ਼ਾਰਕਾਂ ਦੇ ਦਰਸ਼ਨ ਆਮ ਹਨ।


author

Tarsem Singh

Content Editor

Related News