...'ਜਦ ਤੱਕ ਆਰਸੀਬੀ ਨਹੀਂ ਜਿੱਤਦੀ ਟਰਾਫੀ, ਨਹੀਂ ਮਨਾਵਾਂਗਾ ਸੁਹਾਗਰਾਤ'

Saturday, May 31, 2025 - 11:52 PM (IST)

...'ਜਦ ਤੱਕ ਆਰਸੀਬੀ ਨਹੀਂ ਜਿੱਤਦੀ ਟਰਾਫੀ, ਨਹੀਂ ਮਨਾਵਾਂਗਾ ਸੁਹਾਗਰਾਤ'

ਨਵੀਂ ਦਿੱਲੀ- ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਖੁਮਾਰ ਦੁਨੀਆ ਭਰ ਦੇ ਪ੍ਰਸ਼ੰਸਕਾਂ ਸਿਰ ਚੜ੍ਹ ਕੇ ਬੋਲ ਰਿਹਾ ਹੈ। ਰਾਇਲ ਚੈਲੇਂਜਰਜ਼ ਬੰਗਲੌਰ, ਜਿਸ ਨੇ ਗੁਜਰਾਤ ਨੂੰ 20 ਦੌੜਾਂ ਨਾਲ ਹਰਾ ਕੇ ਫਾਈਨਲ ਤੱਕ ਪਹੁੰਚੀ ਹੈ। ਜੋ ਪਿਛਲੇ 17 ਸੀਜ਼ਨਾਂ ਤੋਂ ਟਰਾਫੀ ਜਿੱਤਣ ਲਈ ਜਦੋ ਜਿਹਦ ਕਰ ਰਿਹਾ ਹੈ, ਆਰਸੀਬੀ ਜੋ ਕਿ ਹੁਣ ਫਾਈਨਲ 'ਚ ਪਹੁੰਚ ਚੁੱਕੀ ਹੈ। ਪ੍ਰਸ਼ੰਸਕ ਖਿਤਾਬ ਜਿੱਤਣ ਦੇ ਆਪਣੇ ਸੁਪਨੇ ਨੂੰ ਸੱਚ ਹੁੰਦਾ ਦੇਖ ਰਹੇ ਹਨ।

ਇੱਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਿਹਾ ਹੈ। ਇਸ ਵਿੱਚ, ਇੱਕ ਨੌਜਵਾਨ ਜੋ ਵਿਆਹ ਕਰਨ ਜਾ ਰਿਹਾ ਹੈ, ਕੁਝ ਅਜਿਹਾ ਕਹਿੰਦਾ ਹੈ ਜਿਸ ਤੋਂ ਬਾਅਦ ਲੋਕ ਹਰ ਪਾਸੇ ਇਸ ਬਾਰੇ ਗੱਲਾਂ ਕਰਨ ਲੱਗ ਪੈਂਦੇ ਹਨ। ਭਾਵੇਂ ਰਾਇਲ ਚੈਲੇਂਜਰਸ ਟੀਮ ਹੁਣ ਤੱਕ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖਿਤਾਬ ਜਿੱਤਣ ਵਿੱਚ ਅਸਫਲ ਰਹੀ ਹੈ, ਪਰ ਇਸਦੀ ਫੈਨ ਫਾਲੋਇੰਗ ਕਾਫ਼ੀ ਮਜ਼ਬੂਤ ​​ਹੈ।

ਵਿਆਹ ਦਾ ਵੀਡੀਓ ਜੋ ਸਾਹਮਣੇ ਆਇਆ ਹੈ ਉਹ ਤਿੰਨ ਹਫ਼ਤੇ ਪੁਰਾਣਾ ਹੈ ਅਤੇ 9 ਮਈ ਨੂੰ ਪੋਸਟ ਕੀਤਾ ਗਿਆ ਸੀ। ਇਸ ਸੀਜ਼ਨ ਵਿੱਚ, ਆਰਸੀਬੀ ਟੀਮ ਨੇ ਬਹੁਤ ਵਧੀਆ ਖੇਡ ਦਿਖਾ ਕੇ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ ਹੈ ਪਰ ਜਦੋਂ ਵੀਡੀਓ ਪੋਸਟ ਕੀਤਾ ਗਿਆ ਸੀ, ਉਦੋਂ ਲੀਗ ਪੜਾਅ ਦੇ ਮੈਚ ਚੱਲ ਰਹੇ ਸਨ ਅਤੇ ਕੋਈ ਨਹੀਂ ਜਾਣਦਾ ਸੀ ਕਿ ਕਿਹੜੀ ਟੀਮ ਫਾਈਨਲ ਵਿੱਚ ਜਾਵੇਗੀ। ਆਰਸੀਬੀ ਪ੍ਰਸ਼ੰਸਕ ਨੇ ਵਿਆਹ ਵਾਲੇ ਦਿਨ ਇੱਕ ਸ਼ਰਤ ਰੱਖੀ ਕਿ ਉਹ ਆਪਣੀ ਸੁਹਾਗਰਾਤ ਉਦੋਂ ਹੀ ਮਨਾਏਗਾ ਜਦੋਂ ਉਸਦੀ ਟੀਮ ਟਰਾਫੀ ਜਿੱਤੇਗੀ।

ਲਾੜੇ ਦੇ ਦੋਸਤ ਨੇ ਇਹ ਵੀਡੀਓ ਬਣਾਈ ਹੈ। ਇਸ ਵਿੱਚ ਉਹ ਕਹਿੰਦਾ ਹੈ ਕਿ ਅਸੀਂ ਦੋਵੇਂ ਆਰਸੀਬੀ ਦੇ ਪ੍ਰਸ਼ੰਸਕ ਹਾਂ ਅਤੇ ਅੱਜ ਮੇਰੇ ਭਰਾ ਦਾ ਵਿਆਹ ਹੈ। ਮੇਰੇ ਭਰਾ, ਕੀ ਤੁਸੀਂ ਆਰਸੀਬੀ ਲਈ ਕੁਝ ਕਹਿਣਾ ਚਾਹੋਗੇ? ਇਸ ‘ਤੇ ਲਾੜੇ ਨੇ ਕਿਹਾ ਕਿ ਮੈਂ ਆਪਣੀ ਸੁਹਾਗਰਾਤ ਉਦੋਂ ਤੱਕ ਨਹੀਂ ਮਨਾਵਾਂਗਾ ਜਦੋਂ ਤੱਕ ਆਰਸੀਬੀ ਟਰਾਫੀ ਨਹੀਂ ਜਿੱਤਦੀ। ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਨੌਜਵਾਨ ਸੱਚਮੁੱਚ ਵਿਆਹ ਕਰਨ ਵਾਲਾ ਸੀ ਜਾਂ ਇਹ ਸਿਰਫ਼ ਮਜ਼ਾਕ ਵਜੋਂ ਬਣਾਇਆ ਗਿਆ ਸੀ।


author

Hardeep Kumar

Content Editor

Related News