ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਬੋਲੇ- ਅਸੀਂ ਟੂਰਨਾਮੈਂਟ 'ਚ ਸਭ ਤੋਂ ਬਿਹਤਰੀਨ ਟੀਮਾਂ 'ਚੋਂ ਇੱਕ

Tuesday, Nov 03, 2020 - 12:43 AM (IST)

ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਬੋਲੇ- ਅਸੀਂ ਟੂਰਨਾਮੈਂਟ 'ਚ ਸਭ ਤੋਂ ਬਿਹਤਰੀਨ ਟੀਮਾਂ 'ਚੋਂ ਇੱਕ

ਨਵੀਂ ਦਿੱਲੀ : ਦਿੱਲੀ ਕੈਪੀਟਲਸ ਨੇ ਪੁਆਇੰਟ ਟੇਬਲ 'ਚ ਮੁੰਬਈ ਤੋਂ ਬਾਅਦ ਦੂਜਾ ਸਥਾਨ ਹਾਸਲ ਕਰ ਲਿਆ ਹੈ। ਆਰ.ਸੀ.ਬੀ. ਨੂੰ ਆਬੂ ਧਾਬੀ 'ਚ ਖੇਡੇ ਗਏ ਮੈਚ 'ਚ ਹਰਾ ਕੇ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਕਾਫ਼ੀ ਖੁਸ਼ ਦਿਖੇ। ਉਨ੍ਹਾਂ ਕਿਹਾ- ਟੀਮ ਦੇ ਪ੍ਰਦਰਸ਼ਨ ਤੋਂ ਬਹੁਤ ਪ੍ਰਭਾਵਿਤ। ਸਾਨੂੰ ਪਤਾ ਸੀ ਕਿ ਜੇਕਰ ਅਸੀਂ ਦੂਜੇ ਸਥਾਨ 'ਤੇ ਪੁੱਜਣਾ ਹੈ ਤਾਂ ਇਹ ਮੈਚ ਕਾਫ਼ੀ ਮਹੱਤਵਪੂਰਣ ਹੈ। ਅਸੀਂ ਅਸਲ 'ਚ ਪ੍ਰੇਰਿਤ ਸੀ। ਟੀਮਾਂ ਨੇ ਵਿਚਾਲੇ ਮੈਚ ਜਿੱਤ ਕੇ ਸ਼੍ਰੇਅਸ ਅਈਅਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਤੇ ਇਹ ਅਸਲ 'ਚ ਵਧੀਆ ਹੈ। ਅਸਲ 'ਚ ਖੁਸ਼ ਹਾਂ ਜਿਸ ਤਰ੍ਹਾਂ ਇਹ ਟੂਰਨਾਮੇਂਟ ਚਲਿਆ ਹੈ। ਗੇਂਦਬਾਜ਼ ਅਸਲ 'ਚ ਆਪਣੀਆਂ ਯੋਜਨਾਵਾਂ ਦੇ ਨਾਲ ਸਨ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਕੀ ਕਰਣਾ ਹੈ।

ਸ਼੍ਰੇਅਸ ਨੇ ਇਸ ਦੌਰਾਨ ਗੇਂਦਬਾਜ਼ ਐਨਕਿ ਨਾਰਜੇ 'ਤੇ ਵੀ ਗੱਲ ਕੀਤੀ। ਉਨ੍ਹਾਂ ਕਿਹਾ- ਉਹ ਅਸਲ 'ਚ ਅੱਜ ਵਧੀਆ ਸੀ। ਉਸ ਨੇ ਬਹੁਤ ਵਧੀਆ ਕੰਮ ਕੀਤਾ। ਬਹੁਤ ਵਧੀਆ ਜਿਸ ਤਰ੍ਹਾਂ ਉਨ੍ਹਾਂ ਨੇ ਵਿਕਟਾਂ ਲਈਆਂ। ਅਸੀਂ ਟੂਰਨਾਮੈਂਟ 'ਚ ਸਭ ਤੋਂ ਬਿਹਤਰੀਨ ਟੀਮਾਂ 'ਚੋਂ ਇੱਕ ਹਾਂ ਅਤੇ ਸਾਨੂੰ ਬੁਨਿਆਦੀ ਗੱਲਾਂ ਦੇ ਨਾਲ ਰਹਿਣ ਦੀ ਜ਼ਰੂਰਤ ਹੈ ਅਤੇ ਜੇਕਰ ਅਸੀਂ ਆਪਣੀਆਂ ਯੋਜਨਾਵਾਂ 'ਤੇ ਅਮਲ ਕਰਦੇ ਰਹੇ ਤਾਂ ਚੰਗੇ ਨਤੀਜੇ ਲੈ ਕੇ ਆਣਗੇ।


author

Inder Prajapati

Content Editor

Related News