ਸੈਂਕੜਾ ਲਾਉਣ ਵਾਲੇ ਵਾਰਨਰ ਵੀ ਹੋਏ ਬੁਮਰਾਹ ਦੇ ਮੁਰੀਦ, ਕਿਹਾ- ਉਸਦਾ ਯਾਰਕਰ ਕਰਦਾ ਹੈ ਹੈਰਾਨ

01/15/2020 4:18:45 PM

ਮੁੰਬਈ : ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਡੇਵਿਡ ਵਾਰਨਰ ਨੇ ਕਿਹਾ ਕਿ ਉਹ ਇੱਥੇ ਵਨ ਡੇ ਸੀਰੀਜ਼ ਦੇ ਸ਼ੁਰੂਆਤੀ ਮੈਚ ਵਿਚ ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਯਾਰਕਰ ਅਤੇ ਬਾਊਂਸਰ ਤੋਂ ਹੈਰਾਨ ਰਹਿ ਗਏ ਸੀ। ਵਾਨਖੇੜੇ ਸਟੇਡੀਅਮ ਵਿਚ ਭਾਰਤ ਖਿਲਾਫ ਆਸਟਰੇਲੀਆ ਦੀ 10 ਵਿਕਟਾਂ ਨਾਲ ਜਿੱਤ ਵਿਚ ਵਾਰਨਰ 128 ਦੌੜਾਂ ਬਣਾ ਕੇ ਅਜੇਤੂ ਰਹੇ। ਉਸ ਨੇ ਬੁਮਰਾਹ ਦੀਆਂ ਗੇਂਦਾਂ ਦਾ ਡਟ ਕੇ ਸਾਹਮਣਾ ਕੀਤਾ। ਕਪਤਾਨ ਐਰੋਨ ਫਿੰਚ ਨੇ ਵੀ ਅਜੇਤੂ 110 ਦੌੜਾਂ ਦੀ ਪਾਰੀ ਖੇਡੀ ਸੀ, ਜਿਸ ਨਾਲ ਆਸਟਰੇਲੀਆ ਨੇ ਕਾਫੀ ਓਵਰ ਰਹਿੰਦਿਆਂ ਜਿੱਤ ਹਾਸਲ ਕਰ ਲਈ ਸੀ। ਇਹ ਪੁੱਛਣ 'ਤੇ ਕਿ ਬੁਮਰਾਹ ਅਤੇ ਚਾਈਨਾਮੈਨ ਕੁਲਦੀਪ ਯਾਦਵ ਦੀਆਂ ਗੇਂਦਾਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੇ ਕਿਸ ਤਰ੍ਹਾਂ ਤਿਆਰੀ ਕੀਤੀ।

ਵਾਰਨਰ ਨੇ ਕਿਹਾ, ''ਇਸ ਦੇ ਲਈ ਤੁਹਾਨੂੰ ਚੰਗੀ ਤਰ੍ਹਾਂ ਸਿੱਧੇ ਖੜੇ ਰਹਿਣਾ ਹੁੰਦਾ ਹੈ। ਮੈਂ ਨਹੀਂ ਸੋਚ ਸਕਦਾ ਕਿ ਬ੍ਰੈਟ ਲੀ ਵਰਗਾ ਗੇਂਦਬਾਜ਼ ਬਾਊਂਡਰੀ ਤੋਂ ਭੱਜ ਕੇ ਆਉਂਦੇ ਹੋਏ ਅਚਾਨਕ 150 ਕਿ.ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਨ ਲੱਗੇ, ਇਸ ਤੁਹਾਨੂੰ ਆਦਤ ਪਾਉਣ ਲਈ ਥੋੜਾ ਸਮਾਂ ਲਗਦਾ ਹੈ ਅਤੇ ਬੁਮਰਾਹ ਦੇ ਕੋਲ ਇਹ ਹੁਨਰ ਹੈ। ਬੁਮਰਾਹ ਦੇ ਬਾਊਂਸਰ ਤੁਹਾਨੂੰ ਹੈਰਾਨ ਕਰਦੇ ਹਨ ਅਤੇ ਉਸ ਦੇ ਯਾਰਕਰ ਵੀ ਤੁਹਾਨੂੰ ਹੈਰਾਨ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਗੇਂਦਲ ਬਦਲ ਕੇ ਸੁੱਟਦਾ ਹੈ, ਜੋ ਬਹੁਤ ਮੁਸ਼ਕਲ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਲਸਿਥ ਮਲਿੰਗਾ ਸ਼ੁਰੂ ਵਿਚ ਕਰਦਾ ਸੀ। ਉਹ 140 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਸੀ ਅਤੇ ਉਸ ਨੂੰ ਸਵਿੰਗ ਵੀ ਕਰਾਉਂਦਾ ਸੀ।''

ਇਸ ਤੋਂ ਬਾਅਦ ਕੁਲਦੀਪ ਯਾਦਵ ਬਾਰੇ ਵਾਰਨਰ ਨੇ ਕਿਹਾ, ''ਕੁਲਦੀਪ ਦੀ ਗੇਂਦਬਾਜ਼ੀ ਵਿਚ ਵੀ ਚੇਂਜ-ਅਪ ਹੈ। ਮੈਨੂੰ ਲਗਦਾ ਹੈ ਕਿ ਇਨ੍ਹੀ ਦਿਨੀ ਥੋੜੀ ਸਲੋਅ ਗੇਂਦਬਾਜ਼ੀ ਕਰ ਰਹੇ ਹਨ ਅਤੇ ਉਹ ਰਾਸ਼ਿਦ ਖਾਨ ਤੋਂ ਕਾਫੀ ਵੱਖ ਹਨ, ਜੋ 100 ਕਿ.ਮੀ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦੇ ਹਨ। ਸਫੇਦ ਰੋਸ਼ਨੀ ਵਿਚ ਮੈਨੂੰ ਲਗਦਾ ਹੈ ਕਿ ਖੱਬੇ ਦੇ ਚਾਈਨਾਮੈਨ ਦਾ ਸਾਹਮਣਾ ਕਰਨ ਬਹੁਤ ਮੁਸ਼ਕਲ ਹੁੰਦਾ ਹੈ।''