ਸਚਿਨ ਤੋਂ ਬਾਅਦ ਕੰਗਾਰੂਆਂ ਖਿਲਾਫ ਅਜਿਹਾ ਕਮਾਲ ਕਰਨ ਵਾਲਾ ਕੋਹਲੀ ਬਣਿਆ ਦੂਜਾ ਭਾਰਤੀ

01/18/2020 1:31:45 PM

ਸਪੋਰਟਸ ਡੈਸਕ— ਪਹਿਲੇ ਵਨ-ਡੇ ਮੈਚ 'ਚ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਟੀਮ ਇੰਡੀਆ ਨੇ ਰਾਜਕੋਟ 'ਚ ਜ਼ਬਰਦਸਤ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ ਆਸਟਰੇਲੀਆ ਨੂੰ ਦੂਜੇ ਵਨ ਡੇ 'ਚ 36 ਦੌੜਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਇਸ ਦੇ ਨਾਲ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਮੁਕਾਬਲੇ 'ਚ ਖੇਡੀ ਆਪਣੀ ਸ਼ਾਨਦਾਰ ਪਾਰੀ ਨਾਲ ਇਕ ਕਮਾਲ ਦੀ ਉਪਲਬੱਧੀ ਆਪਣੇ ਨਾਂ ਦਰਜ ਕਰ ਲਈ ਹੈ। ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਸਟਰੇਲੀਆ ਖਿਲਾਫ 4000 ਦੌੜਾਂ ਪੂਰੀਆਂ ਕਰ ਲਈਆਂ ਅਤੇ ਉਹ ਅਜਿਹਾ ਕਰਨ ਵਾਲਾ ਦੂਜਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। 
ਆਸਟਰੇਲੀਆ ਖਿਲਾਫ ਪੂਰਾ ਕੀਤਾ 4000 ਅੰਤਰਰਾਸ਼ਟਰੀ ਦੌੜਾਂ ਦਾ ਅੰਕੜਾ
ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦਾ ਦੂਜਾ ਵਨ ਡੇ ਮੈਚ ਰਾਜਕੋਟ 'ਚ ਖੇਡਿਆ ਜਾ ਰਿਹਾ ਹੈ। ਸੀਰੀਜ਼ ਦੇ ਇਸ ਦੂਜੇ ਵਨ ਡੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ 76 ਗੇਂਦਾਂ 'ਤੇ 78 ਦੌੜਾਂ ਦੀ ਪਾਰੀ ਖੇਡੀ ਹੈ। ਉਨ੍ਹਾਂ ਨੇ ਆਪਣੀ ਇਸ ਸ਼ਾਨਦਾਰ ਪਾਰੀ ਦੇ ਦੌਰਾਨ 6 ਚੌਕੇ ਵੀ ਲਗਾਏ ਹਨ। ਨਾਲ ਹੀ ਉਨ੍ਹਾਂ ਨੇ ਅੱਜ ਆਸਟਰੇਲੀਆ ਖਿਲਾਫ ਆਪਣੇ 4000 ਦੌੜਾਂ ਵੀ ਪੂਰੀਆਂ ਕੀਤੀਆਂ ਹਨ। ਉਹ ਇਸ ਉਪਲਬੱਧੀ ਨੂੰ ਹਾਸਲ ਕਰਨ ਵਾਲਾ ਦੂਜੇ ਭਾਰਤੀ ਬੱਲੇਬਾਜ਼ ਬਣੇ ਆਸਟਰੇਲੀਆ ਖਿਲਾਫ ਵਿਰਾਟ ਕੋਹਲੀ ਨੇ 86 ਪਾਰੀਆਂ 'ਚ ਆਪਣੇ 4000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆਂ ਹਨ। ਟੈਸਟ 'ਚ ਵਿਰਾਟ ਨੇ 34 ਪਾਰੀਆਂ 'ਚ ਆਸਟਰੀਲਆ ਖਿਲਾਫ 1604 ਦੌੜਾਂ ਬਣਾਏ ਹੋਏ ਹਨ। ਜਦ ਕਿ ਸਚਿਨ ਨੇ ਕਮਾਲ ਪਹਿਲਾਂ ਹੀ ਕਰ ਚੁੱਕੇ ਸਨ। ਸਚਿਨ ਨੇ 83 ਪਾਰੀਆਂ 'ਚ ਕੰਗਾਰੂ ਟੀਮ ਖਿਲਾਫ ਭਾਰਤ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 4000 ਦੌੜਾਂ ਪੂਰੀਆਂ ਕੀਤੀਆਂ ਸਨ। ਉਥੇ ਹੀ ਕੋਹਲੀ ਨੇ ਆਸਟਰੇਲੀਆ ਖਿਲਾਫ 39 ਵਨ ਡੇ ਮੈਚਾਂ 'ਚ 1821 ਦੌੜਾਂ ਬਣਾਈਆਂ ਹੋਈਆਂ ਹਨ। ਨਾਲ ਹੀ ਉਨ੍ਹਾਂ ਨੇ ਆਸਟਰੇਲੀਆ ਦੇ ਖਿਲਾਫ 15 ਟੀ-20 ਪਾਰੀਆਂ 'ਚ 584 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਦੇ ਪੂਰੇ ਕ੍ਰਿਕਟ ਕਰੀਅਰ ਦੇ ਅੰਕੜੇ
ਵਿਰਾਟ ਹੁਣ ਤਕ ਆਪਣੇ 242 ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ 59.70 ਦੀ ਬਿਤਹਰੀਨ ਔਸਤ ਨਾਲ 11703 ਦੌੜਾਂ ਬਣਾ ਚੁੱਕਾ ਹੈ। ਜਿਸ 'ਚ ਉਹ 43 ਸੈਂਕੜੇ ਅਤੇ 56 ਅਰਧ ਸੈਂਕੜੇ ਲਗਾ ਚੁਕਾ ਹੈ। ਵਿਰਾਟ ਸਾਲ ਦਰ ਸਾਲ ਵਨਡੇ ਕ੍ਰਿਕਟ 'ਚ ਦੌੜਾਂ ਦਾ ਅੰਬਾਰ ਲਗਾਉਂਦਾ ਜਾ ਰਿਹਾ ਹੈ। ਉਹ ਵਰਤਮਾਨ 'ਚ ਵਨ ਡੇ ਕ੍ਰਿਕਟ ਦੇ ਨੰਬਰ-1 ਬੱਲੇਬਾਜ਼ ਵੀ ਹੈ। ਕੋਹਲੀ ਦਾ ਟੈਸਟ ਕ੍ਰਿਕਟ ਅਤੇ ਟੀ-20 ਕ੍ਰਿਕਟ 'ਚ ਵੀ ਸ਼ਾਨਦਾਰ ਰਿਕਾਰਡ ਹੈ। ਉਨ੍ਹਾਂ ਨੇ ਆਪਣੇ ਖੇਡੇ 84 ਟੈਸਟ ਮੈਚਾਂ 'ਚ 54.97 ਦੀ ਔਸਤ ਨਾਲ 7202 ਦੌੜਾਂ ਬਣਾਈਆਂ ਹਨ। ਉਥੇ ਹੀ ਆਪਣੇ ਖੇਡੇ 78 ਟੀ-20 ਮੈਚਾਂ 'ਚ ਉਨ੍ਹਾਂ ਨੇ 52.72 ਦੀ ਔਸਤ ਨਾਲ 2689 ਦੌੜਾਂ ਬਣਾਈਆਂ ਹੋਈਆਂ ਹਨ।