ਇਸ ਕਾਰਨ ਹਰ ਟੈਸਟ ਮੈਚ ''ਚ ਵਿਰਾਟ ਕਰਦੇ ਹਨ ਟੀਮ ''ਚ ਬਦਲਾਅ

08/18/2018 9:44:24 AM

ਨਵੀਂ ਦਿੱਲੀ—ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਟੀਮ 'ਚ ਵਾਰ ਵਾਰ ਬਦਲਾਅ ਕਰਨ ਨਾਲ ਉਨ੍ਹਾਂ ਦੇ ਖਿਡਾਰੀ ਅਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਅਜਿਹਾ ਸੋਚਨਾ ਵੀ ਅਜੀਬ ਹੈ। ਦੱਸ ਦਈਏ ਕਿ ਕੋਹਲੀ  ਨੇ ਬਤੌਰ ਕਪਤਾਨ 37 ਟੈਸਟ 'ਚ37 ਬਦਲਾਅ ਕੀਤੇ ਅਤੇ ਸ਼ਨੀਵਾਰ ਤੋਂ ਇੰਗਲੈਂਡ ਖਿਲਾਫ ਸ਼ੁਰੂ ਹੋ ਰਹੇ ਤੀਜੇ ਟੈਸਟ 'ਚ ਵੀ ਇਹ ਚੋਣ ਜਾਰੀ ਰਹਿਣ ਦੀ ਉਮੀਦ ਹੈ।
ਕੋਹਲੀ ਨੇ ਕਿਹਾ,' ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹਾ ਸੋਚਦਾ ਹੈ। ਇਹ ਸਾਰੀਆਂ ਗੱਲਾਂ ਬਾਹਰ ਹੀ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਆਪਣੇ ਕੋਲੋਂ ਗੱਲਾਂ ਬਣਾਉਣ ਦਾ ਸ਼ੌਕ ਹੈ। ਸਾਡੇ ਲਈ ਮੈਚ ਜਿੱਤਣਾ ਪ੍ਰਾਥਮਿਕਤਾ ਹੈ। ਅਸੀਂ ਇਹ ਨਹੀਂ ਸੋਚਦੇ ਕਿ ਕਿਸੇ ਦਾ ਕਰੀਅਰ ਦਾਅ 'ਤੇ ਹੈ ਜਾਂ ਉਸਦੇ ਭਵਿੱਖ 'ਚ ਕੀ ਹੋਵੇਗਾ।
ਉਨ੍ਹਾਂ ਨੇ ਕਿਹਾ, 'ਸਾਡਾ ਫੋਕਸ ਇਸ ਟੈਸਟ 'ਤੇ ਹੈ। ਅਸੀਂ ਕਿਸੇ ਦੇ ਕਰੀਅਰ ਦੇ ਬਾਰੇ 'ਚ ਨਹੀਂ ਸੋਚ ਰਹੇ। ਇਹ ਸੋਚਨਾ ਵੀ ਅਜੀਬ ਹੈ। ਇਹ ਤੁਹਾਡੀ ਸੋਚ ਹੈ। ਮੈਂ ਅਜਿਹਾ ਨਹੀਂ ਸੋਚਦਾ ਲਿਹਾਜਾ ਆਪਣੇ ਖਿਡਾਰੀਆਂ  ਤੋਂ ਇਹ ਨਹੀਂ ਕਹੁੰਗਾ ਕਿ ਉਨ੍ਹਾਂ ਦੇ ਕਰੀਅਰ ਦਾਅ 'ਤੇ ਹੈ। ਇਹ ਸੋਚ ਹੀ ਅਜੀਬ ਹੈ।
ਭਾਰਤੀ ਕਪਤਾਨ ਨੇ ਕਿਹਾ, ਜਦੋਂ ਤੁਸੀਂ ਚੰਗਾ ਨਹੀਂ ਖੇਡ ਪਾ ਰਹੇ ਹਨ ਤਾਂ ਕੁਝ ਹੋਰ ਸੋਚ ਹੀ ਨਹੀਂ ਸਕਦੇ। ਤੁਹਾਨੂੰ ਜੇਹਨ 'ਚ ਸਿਰਫ ਟੀਮ ਨੂੰ ਜਿੱਤ ਦਿਵਾਉਣ ਦਾ ਖਿਆਲ ਹੁੰਦਾ ਹੈ। ਇਸਦੇ ਇਲਾਵਾ ਅਤੇ ਕੁਝ ਨਹੀਂ।'ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕਮਰ ਦੀ ਤਕਲੀਫ ਤੋਂ ਉਬਰ ਚੁੱਕੇ ਹਨ ਅਤੇ ਪੂਰੀ ਤਰ੍ਹਾਂ ਫਿੱਟ ਹਨ। ਉਨ੍ਹਾਂ ਨੇ ਕਿਹਾ,' ਮੈਂ ਠੀਕ ਹਾਂ, ਮੈਨੂੰ 2011 'ਚ ਪਹਿਲੀ ਵਾਰ ਦਰਦ ਹੋਇਆ ਸੀ। ਕਈ ਵਾਰ ਕੰਮ ਨਾਲ ਅਜਿਹਾ ਹੁੰਦਾ ਹੈ, ਤੁਸੀਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ 'ਤੇ ਮਿਹਨਤ ਕਰ ਸਕਦੇ ਹਨ, ਆਰਾਮ ਕਰ ਸਕਦੇ ਹਨ ਅਤੇ ਰਿਹੈਬਿਲਿਟੇਸ਼ਨ ਤਾਂਕਿ ਫਿਰ ਤੋਂ ਫਿੱਟ ਹੋ ਸਕੇ।