ਵਿਜੇ ਹਜ਼ਾਰੇ ਟਰਾਫ਼ੀ 2022/21 ਸੀਜ਼ਨ ’ਚ ਲੱਗੇ ਹਨ 53 ਸੈਂਕੜੇ

03/02/2021 5:41:39 PM

ਨਵੀਂ ਦਿੱਲੀ (ਵਾਰਤਾ) : ਵਿਜੇ ਹਜ਼ਾਰੇ ਟਰਾਫ਼ੀ ਵਨਡੇ ਟੂਰਨਾਮੈਂਟ ਦੇ 2020-21 ਸੀਜ਼ਨ ਵਿਚ ਗਰੁੱਪ ਦੌਰ ਦੇ ਮੈਚਾਂ ਤੱਕ 53 ਸੈਂਕੜੇ ਬਣ ਚੁੱਕੇ ਹਨ। ਟੂਰਨਾਮੈਂਟ ਦੇ ਇਕ ਸੀਜ਼ਨ ਵਿਚ ਸਭ ਤੋਂ ਜ਼ਿਆਦਾ 66 ਸੈਂਕੜਾ ਦਾ ਰਿਕਾਰਡ 2018/19 ਸੀਜ਼ਨ ਵਿਚ ਬਣਿਆ ਸੀ।

ਮੌਜੂਦਾ ਸੀਜ਼ਨ ਵਿਚ 7 ਟੀਮਾਂ ਕੁਆਰਟਰ ਫਾਈਨਲ ਵਿਚ ਅਤੇ 2 ਟੀਮਾਂ ਐਲੀਮੀਨੇਟਰ ’ਚ ਪਹੁੰਚ ਚੁੱਕੀਆਂ ਹਨ। ਐਲੀਮੀਨੇਟਰ ਵਿਚ ਦਿੱਤੀ ਅਤੇ ਉਤਰਾਖੰਡ ਦਾ ਮੁਕਾਬਲਾ 7 ਮਾਰਚ ਨੂੰ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਮੈਦਾਨ ਵਿਚ ਖੇਡਿਆ ਜਾਵੇਗਾ। ਇਸ ਸੀਜ਼ਨ ਵਿਚ ਕਰਨਾਟਕ ਦੇ ਦੇਵਦੱਤ ਪਡਿੱਕਲ ਨੇ ਹੁਣ ਤੱਕ ਸਭ ਤੋਂ ਵੱਧ 3 ਸੈਂਕੜੇ ਲਗਾਏ ਹਨ, ਜਦੋਂਕਿ 11 ਖਿਡਾਰੀਆਂ ਨੇ 2-2 ਸੈਂਕੜੇ ਲਗਾਏ ਹਨ। ਵਿਜੇ ਹਜ਼ਾਰੇ ਟਰਾਫ਼ੀ ਵਿਚ ਹਰ  ਸੀਜ਼ਨ ਵਿਚ ਬਣੇ  ਸੈਂਕੜਿਆਂ ਦਾ ਅੰਕੜਾ ਇਸ ਪ੍ਰਕਾਰ ਹੈ....

ਸੀਜ਼ਨ ਸੈਂਕੜਾ
2007/08 37
2008/09 36
2009/10 53
2010/11 22
2011/12 37
2012/13 22
2013/14 21
2014/15 33
2015/16 32
2016/17 36
2017/18 56
2018/19 66
2019/20 62
2020/21 53

 


cherry

Content Editor

Related News