ਵੇਲਾਵਨ ਸੇਂਥਿਲਕੁਮਾਰ ਬੁਡਾਪੇਸਟ ਓਪਨ ਸਕੁਐਸ਼ ਦੇ ਫਾਈਨਲ ’ਚ
Saturday, Aug 29, 2026 - 11:26 AM (IST)
ਬੁਡਾਪੇਸਟ– ਭਾਰਤ ਦੇ ਵੇਲਾਵਨ ਸੇਂਥਿਲਕੁਮਾਰ ਨੇ ਸੈਮੀਫਾਈਨਲ ਮੁਕਾਬਲੇ ’ਚ ਆਪਣੇ ਹਮਵਤਨ ਵੀਰ ਚੋਟਰਾਨੀ ਨੂੰ ਹਰਾ ਕੇ ਹੰਗਰੀ ਦੀ ਰਾਜਧਾਨੀ ’ਚ ਚੱਲ ਰਹੇ 43,500 ਅਮਰੀਕੀ ਡਾਲਰ ਦੇ ਪੀ. ਐੱਸ. ਏ. ਕਾਪਰ ਟੂਰਨਾਮੈਂਟ ਬੁਡਾਪੇਸਟ ਓਪਨ ਸਕੁਐਸ਼ ਦੇ ਫਾਈਨਲ ’ਚ ਪ੍ਰਵੇਸ਼ ਕਰ ਲਿਆ। ਫਾਈਨਲ ’ਚ ਸੇਂਥਿਲਕੁਮਾਰ ਦਾ ਮੁਕਾਬਲਾ ਸਥਾਨਕ ਖਿਡਾਰੀ ਬਾਲਾਜ਼ ਫਰਕਾਸ ਨਾਲ ਹੋਵੇਗਾ।
ਵਿਸ਼ਵ ਰੈਂਕਿੰਗ ’ਚ 54ਵੇਂ ਸਥਾਨ ’ਤੇ ਕਾਬਜ਼ ਤੇ ਇੱਥੇ 8ਵਾਂ ਦਰਜਾ ਪ੍ਰਾਪਤ ਸੇਂਥਿਲਕੁਮਾਰ ਨੇ ਤੀਜਾ ਦਰਜਾ ਪ੍ਰਾਪਤ ਚੋਟਰਾਨੀ ਨੂੰ 9-11, 11-8, 11-7, 1-11, 12-10 ਨਾਲ ਹਰਾ ਕੇ ਆਪਣੇ 15ਵੇਂ ਪੀ. ਐੱਸ. ਏ. ਟੂਰ ਫਾਈਨਲ ’ਚ ਜਗ੍ਹਾ ਬਣਾਈ।
