ਵੈਭਵ ਸੂਰਿਆਵੰਸ਼ੀ ਨੇ ਗੇਂਦਬਾਜ਼ੀ ''ਚ ਵੀ ਪਾਈ ਧੱਕ ! ਸਿਰਫ਼ 4 ਗੇਂਦਾਂ ''ਚ OUT ਕਰ ''ਤੇ 2 ਬੱਲੇਬਾਜ਼, ਦੇਖੋ ਵੀਡੀਓ
Tuesday, Aug 25, 2026 - 07:38 PM (IST)
ਸਪੋਰਟਸ ਡੈਸਕ : ਬੈਂਗਲੁਰੂ 'ਚ ਖੇਡੇ ਜਾ ਰਹੇ ਦਲੀਪ ਟਰਾਫੀ ਦੇ ਕੁਆਰਟਰ ਫਾਈਨਲ ਮੁਕਾਬਲੇ 'ਚ ਈਸਟ ਜ਼ੋਨ ਦੇ ਉਪ-ਕਪਤਾਨ ਵੈਭਵ ਸੂਰਿਆਵੰਸ਼ੀ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬੱਲੇ ਨਾਲ ਕੋਈ ਖਾਸ ਕਮਾਲ ਨਾ ਦਿਖਾਉਣ ਤੋਂ ਬਾਅਦ ਵੈਭਵ ਨੇ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਰਫ 4 ਗੇਂਦਾਂ ਦੇ ਅੰਦਰ ਹੀ ਨੌਰਥ ਈਸਟ ਜ਼ੋਨ ਦੇ 2 ਮਹੱਤਵਪੂਰਨ ਵਿਕਟ ਝਟਕਾ ਦਿੱਤੇ ਤੇ ਆਪਣੀ ਟੀਮ ਨੂੰ ਜਿੱਤ ਦੇ ਹੋਰ ਨੇੜੇ ਪਹੁੰਚਾ ਦਿੱਤਾ।
ਮੈਚ ਦੇ ਤੀਜੇ ਦਿਨ ਫਾਲੋਆਨ ਖੇਡ ਰਹੀ ਨੌਰਥ ਈਸਟ ਜ਼ੋਨ ਦੀ ਦੂਜੀ ਪਾਰੀ ਦੇ 28ਵੇਂ ਓਵਰ ਵਿੱਚ ਵੈਭਵ ਸੂਰਿਆਵੰਸ਼ੀ ਨੇ ਇਹ ਸ਼ਾਨਦਾਰ ਕਾਰਨਾਮਾ ਕੀਤਾ। ਉਨ੍ਹਾਂ ਨੇ ਇਸ ਓਵਰ ਦੀ ਦੂਜੀ ਗੇਂਦ 'ਤੇ ਕਿਸ਼ਨ ਨੂੰ ਆਊਟ ਕੀਤਾ ਤੇ ਫਿਰ 5ਵੀਂ ਗੇਂਦ 'ਤੇ ਇਮਲੀਵਤੀ ਲੇਮਤੂਰ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਇਨ੍ਹਾਂ ਦੋਵਾਂ ਵਿਕਟਾਂ ਨੂੰ ਹਾਸਲ ਕਰਨ ਵਿੱਚ ਫੀਲਡਰਾਂ ਵੱਲੋਂ ਲਏ ਗਏ ਦੋ ਸ਼ਾਨਦਾਰ ਕੈਚਾਂ ਦਾ ਵੀ ਅਹਿਮ ਯੋਗਦਾਨ ਰਿਹਾ। ਵੈਭਵ ਨੇ ਨੌਰਥ ਈਸਟ ਜ਼ੋਨ ਦੀ ਦੂਜੀ ਪਾਰੀ ਵਿੱਚ ਕੁੱਲ 3 ਓਵਰਾਂ ਦੀ ਗੇਂਦਬਾਜ਼ੀ ਕੀਤੀ, ਜਿਸ ਵਿੱਚ ਸਿਰਫ 11 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
Vaibhav Sooryavanshi provides Double Delight ✌️
— BCCI Domestic (@BCCIdomestic) August 25, 2026
Picks up 2⃣ wickets in the over. 2 excellent catches as well. 🙌
North East Zone are 79/7 in the 2nd innings after following on.
Scorecard ▶️ https://t.co/XJFhfvvTIU#DuleepTrophy pic.twitter.com/NnYbBPnrja
ਈਸਟ ਜ਼ੋਨ ਬਨਾਮ ਨੌਰਥ ਈਸਟ ਜ਼ੋਨ ਮੈਚ ਦਾ ਹਾਲ ਜੇਕਰ ਮੈਚ ਦੀ ਗੱਲ ਕਰੀਏ ਤਾਂ ਈਸਟ ਜ਼ੋਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ ਵਿੱਚ 467 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ, ਜਿਸ ਵਿੱਚ ਸੁਦੀਪ ਕੁਮਾਰ ਘਰਾਮੀ ਅਤੇ ਸ਼ਾਹਬਾਜ਼ ਅਹਿਮਦ ਦੇ ਸੈਂਕੜਿਆਂ ਦੀ ਅਹਿਮ ਭੂਮਿਕਾ ਰਹੀ। ਇਸ ਦੇ ਜਵਾਬ ਵਿੱਚ ਨੌਰਥ ਈਸਟ ਜ਼ੋਨ ਦੀ ਪਹਿਲੀ ਪਾਰੀ ਸਿਰਫ 111 ਦੌੜਾਂ 'ਤੇ ਹੀ ਸਿਮਟ ਗਈ ਅਤੇ ਉਨ੍ਹਾਂ ਨੂੰ ਫਾਲੋਆਨ ਖੇਡਣ ਲਈ ਮਜਬੂਰ ਹੋਣਾ ਪਿਆ। ਦੂਜੀ ਪਾਰੀ ਵਿੱਚ ਵੀ ਨੌਰਥ ਈਸਟ ਜ਼ੋਨ ਦੀ ਹਾਲਤ ਕਾਫੀ ਖ਼ਰਾਬ ਰਹੀ ਅਤੇ ਉਹ 79 ਦੌੜਾਂ 'ਤੇ 7 ਵਿਕਟਾਂ ਗੁਆ ਚੁੱਕੇ ਸਨ, ਜਿਸ ਕਾਰਨ ਉਨ੍ਹਾਂ ਸਿਰ ਹੁਣ ਪਾਰੀ ਦੀ ਹਾਰ ਦਾ ਖਤਰਾ ਮੰਡਰਾ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
