''ਉਹ ਕ੍ਰਿਕਟ ਦੇ ਭਗਵਾਨ ਹਨ...'', ਸਚਿਨ ਦੇ ਟਵੀਟ ''ਤੇ ਵੈਭਵ ਸੂਰਿਆਵੰਸ਼ੀ ਦਾ ਦਿਲ ਛੂਹ ਲੈਣ ਵਾਲਾ ਰਿਐਕਸ਼ਨ

Thursday, May 28, 2026 - 05:26 PM (IST)

''ਉਹ ਕ੍ਰਿਕਟ ਦੇ ਭਗਵਾਨ ਹਨ...'', ਸਚਿਨ ਦੇ ਟਵੀਟ ''ਤੇ ਵੈਭਵ ਸੂਰਿਆਵੰਸ਼ੀ ਦਾ ਦਿਲ ਛੂਹ ਲੈਣ ਵਾਲਾ ਰਿਐਕਸ਼ਨ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ 2026 ਦੇ ਐਲੀਮੀਨੇਟਰ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਦੇ 15 ਸਾਲਾ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਨਾਲ ਕ੍ਰਿਕਟ ਜਗਤ ਵਿੱਚ ਤਹਿਲਕਾ ਮਚਾ ਦਿੱਤਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੇ ਖਿਲਾਫ ਖੇਡਦਿਆਂ ਵੈਭਵ ਨੇ ਮਹਿਜ਼ 29 ਗੇਂਦਾਂ ਵਿੱਚ 97 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਵਿੱਚ 5 ਚੌਕੇ ਅਤੇ 12 ਗਗਨਚੁੰਬੀ ਛੱਕੇ ਸ਼ਾਮਲ ਸਨ।

ਸਚਿਨ ਤੇਂਦੁਲਕਰ ਨੇ ਕੀਤੀ ਤਕਨੀਕ ਦੀ ਸ਼ਲਾਘਾ

ਵੈਭਵ ਦੀ ਇਸ ਸ਼ਾਨਦਾਰ ਪਾਰੀ ਨੂੰ ਦੇਖ ਕੇ 'ਕ੍ਰਿਕਟ ਦੇ ਭਗਵਾਨ' ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਸੋਸ਼ਲ ਮੀਡੀਆ 'ਤੇ ਉਸ ਦੀ ਜਨਤਕ ਤੌਰ 'ਤੇ ਤਾਰੀਫ਼ ਕੀਤੀ। ਸਚਿਨ ਨੇ ਵੈਭਵ ਦੇ ਬੈਟ ਸਵਿੰਗ ਅਤੇ ਫਰੰਟ ਫੁੱਟ ਕਲੀਅਰ ਕਰਕੇ ਲੈੱਗ ਸਟੰਪ ਦੀਆਂ ਗੇਂਦਾਂ 'ਤੇ ਜਗ੍ਹਾ ਬਣਾਉਣ ਦੀ ਤਕਨੀਕ ਨੂੰ ਬਹੁਤ ਖਾਸ ਦੱਸਿਆ। ਸਚਿਨ ਅਨੁਸਾਰ, ਇਹੀ ਚੀਜ਼ ਵੈਭਵ ਨੂੰ ਆਪਣੀ ਕੁਦਰਤੀ ਹਮਲਾਵਰ ਖੇਡ ਖੇਡਣ ਵਿੱਚ ਮਦਦ ਕਰਦੀ ਹੈ।

ਵੈਭਵ ਦੀ ਭਾਵੁਕ ਪ੍ਰਤੀਕਿਰਿਆ

ਜਦੋਂ ਵੈਭਵ ਨੂੰ ਸਚਿਨ ਦੇ ਟਵੀਟ ਬਾਰੇ ਪਤਾ ਲੱਗਿਆ ਤਾਂ ਉਹ ਬਹੁਤ ਖੁਸ਼ ਅਤੇ ਭਾਵੁਕ ਹੋ ਗਿਆ। ਉਸ ਨੇ ਕਿਹਾ, "ਉਹ ਕ੍ਰਿਕਟ ਦੇ ਭਗਵਾਨ ਹਨ... ਜੇਕਰ ਉਨ੍ਹਾਂ ਨੇ ਸਾਡੇ ਲਈ ਕੁਝ ਟਵੀਟ ਕੀਤਾ ਹੈ, ਤਾਂ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਕਿਸੇ ਦਿੱਗਜ ਦਾ ਸਾਡੇ ਲਈ ਟਵੀਟ ਕਰਨਾ ਮਾਣ ਵਾਲੀ ਗੱਲ ਹੈ ਅਤੇ ਇਸ ਨਾਲ ਬਹੁਤ ਮੋਟੀਵੇਸ਼ਨ ਮਿਲਦੀ ਹੈ"।

ਬਣਾਏ ਕਈ ਇਤਿਹਾਸਕ ਰਿਕਾਰਡ
   
ਔਰੇਂਜ ਕੈਪ ਹੋਲਡਰ: ਵੈਭਵ ਇਸ ਸਮੇਂ ਆਈ.ਪੀ.ਐੱਲ. 2026 ਵਿੱਚ 680 ਦੌੜਾਂ ਬਣਾ ਕੇ ਔਰੇਂਜ ਕੈਪ ਹੋਲਡਰ ਹਨ।
   
ਛੱਕਿਆਂ ਦਾ ਰਿਕਾਰਡ: ਉਨ੍ਹਾਂ ਨੇ ਇਸ ਸੀਜ਼ਨ ਵਿੱਚ 65 ਛੱਕੇ ਮਾਰ ਕੇ ਕ੍ਰਿਸ ਗੇਲ ਦਾ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ।
   
ਸਭ ਤੋਂ ਤੇਜ਼ ਫਿਫਟੀ: ਵੈਭਵ ਨੇ ਸਿਰਫ 16 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕਰਕੇ ਸੁਰੇਸ਼ ਰੈਨਾ ਦੇ ਆਈ.ਪੀ.ਐੱਲ. ਨਾਕਆਊਟ ਮੁਕਾਬਲਿਆਂ ਵਿੱਚ ਸਭ ਤੋਂ ਤੇਜ਼ ਫਿਫਟੀ ਦੇ ਰਿਕਾਰਡ ਦੀ ਬਰਾਬਰੀ ਕੀਤੀ।

ਹਾਲਾਂਕਿ ਵੈਭਵ ਸਿਰਫ 3 ਦੌੜਾਂ ਨਾਲ ਆਪਣੇ ਸੈਂਕੜੇ ਤੋਂ ਖੁੰਝ ਗਏ ਪਰ ਉਨ੍ਹਾਂ ਦੀ ਇਸ ਪਾਰੀ ਨੇ ਰਾਜਸਥਾਨ ਰਾਇਲਜ਼ ਨੂੰ ਜਿੱਤ ਦਿਵਾ ਕੇ ਕੁਆਲੀਫਾਇਰ ਵਿੱਚ ਪਹੁੰਚਾ ਦਿੱਤਾ ਹੈ। ਕ੍ਰਿਸ ਗੇਲ ਨੇ ਉਨ੍ਹਾਂ ਨੂੰ 'ਨਵੀਂ ਸਿਕਸ ਮਸ਼ੀਨ' ਕਰਾਰ ਦਿੱਤਾ ਹੈ।


author

Rakesh

Content Editor

Related News