ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ

Wednesday, May 12, 2021 - 07:57 PM (IST)

ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ

ਨਵੀਂ ਦਿੱਲੀ - ਜੁਵੈਂਟਸ ਦੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ ਫਰਾਰੀ ਦੇ ਮਰਾਨੇਲੋ ਸਥਿਤ ਹੈੱਡ ਆਫਿਸ ਤੋਂ ਯੂਨੀਕ ਫਰਾਰੀ ਖਰੀਦੀ ਹੈ, ਜਿਸ ਦੀ ਕੀਮਤ ਕਰੀਬ 12 ਕਰੋੜ ਰੁਪਏ ਦੱਸੀ ਜਾ ਰਹੀ ਹੈ। 36 ਸਾਲਾ ਰੋਨਾਲਡੋ ਚੈਂਪੀਅਨ ਲੀਗ ਦੌਰਾਨ ਏ. ਸੀ. ਮਿਲਾਨ ਤੋਂ ਮਿਲੀ ਹਾਰ ਤੋਂ ਬਾਅਦ ਸੋਮਵਾਰ ਨੂੰ ਛੁੱਟੀ ’ਤੇ ਸੀ। ਰੋਨਾਲਡੋ ਨੂੰ ਇਸ ਦੌਰਾਨ ਐੱਫ-1 ਡਰਾਈਵਰ ਚਾਰਲਸ ਲੈੱਕਲਰ ਅਤੇ ਕਾਰਲੋਸ ਸੈਂਨਸ ਵੀ ਮਿਲੇ, ਇਕ ਫਾਰਮੂਲਾ ਵਨ ਫਰਾਰੀ ਸਪੋਰਟਸ ਕਾਰ ਦੇ ਨਾਲ ਫੋਟੋਆਂ ਵੀ ਖਿਚਵਾਈਆਂ।

ਇਹ ਖ਼ਬਰ ਪੜ੍ਹੋ-  ਕ੍ਰਿਸਟੀਆਨੋ ਰੋਨਾਲਡੋ ਨੇ ਖਰੀਦੀ ਯੂਨੀਕ ਫਰਾਰੀ, ਦੇਖੋ ਤਸਵੀਰਾਂ

PunjabKesariPunjabKesari
ਇਸ ਦੌਰਾਨ ਰੋਨਾਲਡੋ ਨੇ ਆਪਣੇ ਦਸਤਖਤ ਕੀਤੀ ਹੋਈ ਇਕ ਜਰਸੀ ਵੀ ਇਨ੍ਹਾਂ ਦੋਵਾਂ ਨੂੰ ਭੇਟ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ 1.4 ਮਿਲੀਅਨ ਡਾਲਰ ਦੀ ਹੈ। ਇਸ ਤਰ੍ਹਾਂ ਦੀਆਂ ਕੁਝ ਹੀ ਕਾਰਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ’ਚੋਂ ਹੁਣ ਇਕ ਰੋਨਾਲਡੋ ਕੋਲ ਹੈ।

ਇਹ ਖ਼ਬਰ ਪੜ੍ਹੋ- ਹਸਨ, ਨੌਮਨ ਤੇ ਸ਼ਾਹੀਨ ਨੇ ਹਾਸਲ ਕੀਤੀ ਸਰਵਸ੍ਰੇਸ਼ਠ ਟੈਸਟ ਰੈਂਕਿੰਗ

PunjabKesariPunjabKesari
 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News