ਖੇਡ ਜਗਤ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਰੇਡਰ ਅਵਤਾਰ ਬਾਜਵਾ ਦਾ ਦਿਹਾਂਤ

Thursday, Aug 08, 2024 - 09:35 AM (IST)

ਖੇਡ ਜਗਤ ਤੋਂ ਮੰਦਭਾਗੀ ਖ਼ਬਰ, ਪ੍ਰਸਿੱਧ ਰੇਡਰ ਅਵਤਾਰ ਬਾਜਵਾ ਦਾ ਦਿਹਾਂਤ

ਵੈੱਬ ਡੈਸਕ- ਕਬੱਡੀ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਪ੍ਰਸਿੱਧ ਰੇਡਰ ਅਵਤਾਰ ਬਾਜਵਾ ਦੀ ਮੌਤ ਹੋ ਗਈ ਹੈ। ਅਵਤਾਰ ਬਾਜਵਾ ਬਹੁਤ ਹੀ ਵਧੀਆ ਖਿਡਾਰੀ ਸੀ। ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੈਕਨੀਕਲ ਟੀਮ ਦਾ ਅਹਿਮ ਅੰਗ ਕਬੱਡੀ ਖਿਡਾਰੀ ਅਵਤਾਰ ਬਾਜਵਾ ਦੀ ਬੇਵਖਤੀ ਮੌਤ ਨਾਲ  ਉਸ ਦੇ ਫੈਨਸ ਸਦਮੇ ਵਿਚ ਹਨ।ਅਵਤਾਰ ਬਾਜਵਾ ਬੜਾ ਮਿਲਣਸਾਰ ਖਿਡਾਰੀ ਸੀ। ਚੰਗੇ ਕੱਦ ਕਾਠ ਦੇ ਮਾਲਕ ਅਵਤਾਰ ਨੇ ਪਹਿਲਾਂ ਬਾਬਾ ਭਾਈ ਸਾਧੂ ਜੀ ਕਬੱਡੀ ਕਲੱਬ ਰੁੜਕਾ ਲਈ ਬਤੌਰ ਧਾਵੀ ਤੱਕੜੀਆਂ ਕਬੱਡੀਆਂ ਪਾਈਆਂ। ਅਵਤਾਰ ਦੇਖਣ ਨੂੰ ਧੀਮਾ ਪਰ ਜਾਨ ਵਿੱਚ ਤਕੜਾ ਰੇਡਰ ਸੀ। ਅਵਤਾਰ ਬਾਜਵਾ ਦੇ ਘਰ ਦਾ ਇਕ ਕਮਰਾ ਪੂਰਾ ਟਰਾਫ਼ੀਆਂ/ਕੱਪਾਂ ਨਾਲ ਭਰਿਆ ਪਿਆ, ਜੋ ਉਸ ਦੀ ਮਿਹਨਤ ਦੀ ਗਵਾਹੀ ਭਰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਮਮਤਾ ਕੁਲਕਰਨੀ ਨੂੰ ਬੰਬੇ ਹਾਈ ਕੋਰਟ ਤੋਂ ਰਾਹਤ, ਡਰੱਗਜ਼ ਮਾਮਲੇ 'ਚ ਐੱਫ. ਆਈ. ਆਰ. ਰੱਦ

ਅਵਤਾਰ ਨੇ ਪਿਛਲੇ ਤਿੰਨ ਚਾਰ ਸਾਲ ਤੋਂ ਅੱਡੀ ਦੇ ਦਰਦ ਕਾਰਨ ਕਬੱਡੀ ਖੇਡਣੀ ਛੱਡ ਰੱਖੀ ਸੀ ਪਰ ਮੇਜਰ ਲੀਗ ਦੀ ਬਦੌਲਤ ਲਗਾਤਾਰ ਕਬੱਡੀ ਨਾਲ ਜੁੜਿਆ ਹੋਇਆ ਸੀ। ਉਹ ਅਕਸਰ ਗੱਲਾਂ ਕਰਦੇ ਸਮੇਂ ਨੰਗਲਾਂ ਵਾਲੇ ਸੰਦੀਪ ਅਤੇ ਸਾਥੀਆਂ ਦਾ ਅਹਿਸਾਨ ਮੰਨਦਾ ਰਹਿੰਦਾ ਸੀ ਕਿ ਇਨ੍ਹਾਂ ਦੀ ਟੈਕਨੀਕਲ ਟੀਮ 'ਚ ਲਗਾਈ ਨੌਕਰੀ ਕਰਕੇ ਬੜਾ ਸਹਾਰਾ ਮਿਲਿਆ ਹੋਇਆ, ਨਹੀਂ ਤਾਂ ਕਿਸੇ ਨੇ ਪੁੱਛਣਾ ਨਹੀਂ ਸੀ। ਉਹ ਅਜੇ ਵੀ ਖੇਡ ਮੈਦਾਨ 'ਚ ਵਾਪਸੀ ਲਈ ਤਤਪਰ ਸੀ ਪਰ ਕਾਲੇ ਪੀਲੀਏ ਦੀ ਬੀਮਾਰੀ ਨੇ ਅਵਤਾਰ ਨੂੰ ਆਪਣਿਆਂ ਤੋਂ ਸਦਾ ਲਈ ਖੋ ਲਿਆ । ਪ੍ਰਮਾਤਮਾ ਅਵਤਾਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਅਤੇ ਪਿੱਛੇ ਉਸ ਦੇ ਛੋਟੇ ਛੋਟੇ ਦੋ ਬੱਚਿਆਂ ਨੂੰ ਇਸ ਸਦਮੇ ਵਿਚੋਂ ਨਿਕਲਣ ਦਾ ਬਲ ਬਖ਼ਸ਼ਣ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News