ਅੰਡਰ-18 ਏਸ਼ੀਆ ਕੱਪ: ਸ਼ੂਟਆਊਟ ''ਚ ਚੀਨ ਤੋਂ ਹਾਰੀ ਭਾਰਤੀ ਮਹਿਲਾ ਟੀਮ, ਹੁਣ ਕਾਂਸੀ ਦੇ ਤਗਮੇ ਲਈ ਹੋਵੇਗੀ ਟੱਕਰ

Friday, Jun 05, 2026 - 03:13 PM (IST)

ਅੰਡਰ-18 ਏਸ਼ੀਆ ਕੱਪ: ਸ਼ੂਟਆਊਟ ''ਚ ਚੀਨ ਤੋਂ ਹਾਰੀ ਭਾਰਤੀ ਮਹਿਲਾ ਟੀਮ, ਹੁਣ ਕਾਂਸੀ ਦੇ ਤਗਮੇ ਲਈ ਹੋਵੇਗੀ ਟੱਕਰ

ਸਪੋਰਟਸ ਡੈਸਕ : ਜਾਪਾਨ ਵਿੱਚ ਖੇਡੇ ਜਾ ਰਹੇ ਅੰਡਰ-18 ਏਸ਼ੀਆ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਚੀਨ ਹੱਥੋਂ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ਼ੁੱਕਰਵਾਰ ਨੂੰ ਹੋਏ ਇਸ ਬਹੁਤ ਹੀ ਸਖ਼ਤ ਮੁਕਾਬਲੇ ਵਿੱਚ ਨਿਰਧਾਰਿਤ ਚਾਰ ਕੁਆਰਟਰਾਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ 'ਤੇ ਸਨ, ਜਿਸ ਤੋਂ ਬਾਅਦ ਸ਼ੂਟਆਊਟ ਵਿੱਚ ਚੀਨ ਨੇ ਭਾਰਤ ਨੂੰ 3-1 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ।
ਭਾਰਤੀ ਟੀਮ ਨੇ ਮੈਚ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਤੀਜੇ ਮਿੰਟ ਵਿੱਚ ਹੀ ਨੌਸ਼ੀਨ ਨਾਜ਼ ਨੇ ਸ਼ਾਨਦਾਰ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਹਾਲਾਂਕਿ, ਚੀਨ ਨੇ ਵਾਪਸੀ ਕਰਦਿਆਂ 24ਵੇਂ ਮਿੰਟ ਵਿੱਚ ਲੀ ਜਿਆਨ ਦੇ ਗੋਲ ਸਦਕਾ ਸਕੋਰ ਬਰਾਬਰ ਕਰ ਦਿੱਤਾ। ਚੌਥੇ ਕੁਆਰਟਰ ਵਿੱਚ ਚੀਨ ਦੀ ਝਾਂਗ ਯੂਜ਼ੇਂਗ ਨੇ 48ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ 2-1 ਦੀ ਬੜ੍ਹਤ ਦਿਵਾਈ, ਪਰ ਭਾਰਤ ਦੀ ਕਿਰਨ ਐੱਕਾ ਨੇ 54ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਮੈਚ ਨੂੰ ਰੋਮਾਂਚਕ ਮੋੜ 'ਤੇ ਲਿਆਂਦਾ।
ਪੂਰਾ ਸਮਾਂ ਖਤਮ ਹੋਣ ਤੱਕ ਸਕੋਰ 2-2 ਰਹਿਣ ਕਾਰਨ ਮੈਚ ਦਾ ਫੈਸਲਾ ਸ਼ੂਟਆਊਟ ਰਾਹੀਂ ਹੋਇਆ। ਚੀਨ ਦੀ ਗੋਲਕੀਪਰ ਲਿਊ ਜ਼ਿਊ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤੀ ਖਿਡਾਰਨਾਂ ਦੇ ਕਈ ਸ਼ਾਟ ਰੋਕੇ। ਭਾਰਤ ਵੱਲੋਂ ਸ਼ੂਟਆਊਟ ਵਿੱਚ ਸਿਰਫ਼ ਸੰਦੀਪ ਕੁਮਾਰੀ ਹੀ ਗੋਲ ਕਰਨ ਵਿੱਚ ਕਾਮਯਾਬ ਰਹੀ, ਜਦੋਂ ਕਿ ਚੀਨ ਨੇ ਤਿੰਨ ਗੋਲ ਕਰਕੇ ਜਿੱਤ ਹਾਸਲ ਕੀਤੀ। ਹੁਣ ਭਾਰਤੀ ਟੀਮ ਸ਼ਨੀਵਾਰ ਸਵੇਰੇ 9:30 ਵਜੇ ਕਾਂਸੀ ਦੇ ਤਗਮੇ (ਬ੍ਰੌਂਜ਼ ਮੈਡਲ) ਲਈ ਉਸ ਟੀਮ ਨਾਲ ਭਿੜੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News