U19 Asia Cup 2025 Final: ਪਾਕਿਸਤਾਨ ਨੇ ਭਾਰਤ ਨੂੰ ਦਿੱਤਾ 348 ਦੌੜਾਂ ਦਾ ਟੀਚਾ
Sunday, Dec 21, 2025 - 02:24 PM (IST)
ਸਪੋਰਟਸ ਡੈਸਕ- ਪੁਰਸ਼ ਅੰਡਰ-19 ਏਸ਼ੀਆ ਕੱਪ ਦਾ ਫਾਈਨਲ ਮੈਚ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਬਈ ਦੇ ਆਈਸੀਸੀ ਅਕੈਡਮੀ ਗਰਾਊਂਡ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਾਕਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 347 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 348 ਦੌੜਾਂ ਦਾ ਟੀਚਾ ਦਿੱਤਾ। ਪਾਕਿਸਤਾਨ ਲਈ ਸਮੀਰ ਮਿਨਹਾਸ ਨੇ ਸਭ ਤੋਂ ਵੱਧ 172 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਹਿਮਦ ਹੁਸੈਨ ਨੇ 56 ਦੌੜਾਂ ਤੇ ਉਸਮਾਨ ਖਾਨ ਨੇ 35 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਕੋਈ ਕਮਾਲ ਨਾ ਕਰ ਸਕਿਆ ਤੇ ਬੱਲੇਬਾਜ਼ ਸਸਤੇ 'ਚ ਆਊਟ ਹੁੰਦੇ ਰਹੇ। ਭਾਰਤ ਲਈ ਹੇਨਿਲ ਪਟੇਲ ਨੇ 2, ਦੀਪੇਸ਼ ਦੇਵੇਂਦਰਨ ਨੇ 3, ਕਨਿਸ਼ਕ ਚੌਹਾਨ ਨੇ 1 ਤੇ ਖਿਲਨ ਪਟੇਲ ਨ 2 ਵਿਕਟਾਂ ਲਈਆਂ।
