ਟਰਾਫੀ ਵਿਵਾਦ : ਬੀ. ਸੀ. ਸੀ. ਆਈ. ਨੇ ਏ. ਸੀ. ਸੀ. ਦੀ ਏ. ਜੀ. ਐੱਮ. ’ਚ ਜਤਾਇਆ ਇਤਰਾਜ਼
Wednesday, Oct 01, 2025 - 10:54 AM (IST)

ਦੁਬਈ– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਮੰਗਲਵਾਰ ਨੂੰ ਏਸ਼ੀਆਈ ਕ੍ਰਿਕਟ ਪ੍ਰੀਸ਼ਦ (ਏ. ਸੀ.ਸੀ.) ਦੀ ਸਾਲਾਨਾ ਆਮ ਮੀਟਿੰਗ (ਏ. ਜੀ. ਐੱਮ.) ਵਿਚ ਭਾਰਤ ਨੂੰ ਏਸ਼ੀਆ ਕੱਪ ਦੀ ਜੇਤੂ ਟਰਾਫੀ ਪ੍ਰਦਾਨ ਨਾ ਕੀਤੇ ਜਾਣ ’ਤੇ ‘ਸਖਤ ਇਤਰਾਜ਼’ ਜਤਾਇਆ ਹੈ ਪਰ ਏ. ਸੀ. ਸੀ. ਦਾ ਮੁਖੀ ਮੋਹਸਿਨ ਨਕਵੀ ਆਪਣੇ ਰੁਖ਼ ’ਤੇ ਬਰਕਰਾਰ ਹੈ।
ਭਾਰਤ ਨੂੰ ਐਤਵਾਰ ਨੂੰ ਟਰਾਫੀ ਨਹੀਂ ਦਿੱਤੀ ਗਈ ਸੀ ਕਿਉਂਕਿ ਭਾਰਤੀ ਟੀਮ ਨੇ ਪਾਕਿਸਤਾਨ ਸਰਕਾਰ ਦੇ ਮੰਤਰੀ ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਏ. ਜੀ. ਐੱਮ. ਵਿਚ ਬੀ. ਸੀ. ਸੀ. ਆਈ. ਦੀ ਪ੍ਰਤੀਨਿਧੀ ਬੋਰਡ ਦੇ ਉਪ ਮੁਖੀ ਰਾਜੀਵ ਸ਼ੁਕਲਾ ਤੇ ਸਾਬਕਾ ਖਜ਼ਾਨਚੀ ਆਸ਼ੀਸ਼ ਸ਼ੇਲਾਰਰ ਨੇ ਕੀਤੀ।
ਏਸ਼ੀਆ ਕੱਪ ਦੀ ਟਰਾਫੀ ਏ. ਸੀ. ਸੀ. ਦੇ ਦਫਤਰ ਵਿਚ ਹੀ ਰੱਖੀ ਹੋਈ ਹੈ ਤੇ ਇਹ ਅਜੇ ਵੀ ਸਪੱਸ਼ਟ ਨਹੀਂ ਹੈ ਕਿ ਇਸ ਨੂੰ ਜੇਤੂ ਟੀਮ ਕੋਲ ਕਦੋਂ ਤੱਕ ਪਹੁੰਚਾਇਆ ਜਾਵੇਗਾ।