ਤ੍ਰਿਸ਼ਾ-ਗਾਇਤਰੀ ਮਕਾਓ ਓਪਨ ਬੈਡਮਿੰਟਨ ਵਿਚ ਜਿੱਤੀਆਂ

Wednesday, Sep 25, 2024 - 01:25 PM (IST)

ਤ੍ਰਿਸ਼ਾ-ਗਾਇਤਰੀ ਮਕਾਓ ਓਪਨ ਬੈਡਮਿੰਟਨ ਵਿਚ ਜਿੱਤੀਆਂ

ਮਕਾਓ– ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਤੀਜਾ ਦਰਜਾ ਪ੍ਰਾਪਤ ਭਾਰਤੀ ਮਹਿਲਾ ਜੋੜੀ ਨੇ ਅਕਾਰੀ ਸਾਤੋ ਤੇ ਮਾਯਾ ਤਾਗੁਚੀ ਦੀ ਜਾਪਾਨ ਦੀ ਜੋੜੀ ਨੂੰ ਕੱਲ੍ਹ ਭਾਵ ਮੰਗਲਵਾਰ ਨੂੰ ਇੱਥੇ ਤਿੰਨ ਸੈੱਟਾਂ ਤੱਕ ਚੱਲੇ ਸਖਤ ਮੁਕਾਬਲੇ ਵਿਚ ਹਰਾ ਕੇ ਮਕਾਓ ਓਪਨ ਬੈਡਮਿੰਟਨ ਦੇ ਦੂਜੇ ਦੌਰ ਵਿਚ ਜਗ੍ਹਾ ਬਣਾਈ। ਭਾਰਤੀ ਜੋੜੀ ਨੇ ਪਹਿਲੇ ਦੌਰ ਵਿਚ ਲਗਭਗ ਇਕ ਘੰਟੇ ਤੱਕ ਚੱਲੇ ਮੁਕਾਬਲੇ ਵਿਚ 15-21, 21-16, 21-14 ਨਾਲ ਜਿੱਤ ਦਰਜ ਕੀਤੀ।
ਇਕ ਹੋਰ ਮੁਕਾਬਲੇ ਵਿਚ ਐੱਨ. ਸਿੱਕੀ ਰੈੱਡੀ ਤੇ ਰੁਤਵਿਕਾ ਸ਼ਿਵਾਨੀ ਦੀ ਜੋੜੀ ਨੇ ਮਹਿਲਾ ਡਬਲਜ਼ ਕੁਆਲੀਫਿਕੇਸ਼ਨ ਕੁਆਰਟਰ ਫਾਈਨਲ ਵਿਚ ਚੇਯੁੰਗ ਯਾਨ ਯੂ ਤੇ ਚਿਊ ਵਿੰਗ ਚੀ ਦੀ ਜੋੜੀ ਨੂੰ 21-15, 21-10 ਨਾਲ ਹਰਾਇਆ।


author

Aarti dhillon

Content Editor

Related News