ਤ੍ਰਿਸਾ-ਗਾਇਤਰੀ ਵਿਸ਼ਵ ਟੂਰ ਫਾਈਨਲਜ਼ ’ਚੋਂ ਬਾਹਰ
Saturday, Dec 14, 2024 - 02:25 PM (IST)
ਹਾਂਗਝਾਊ– ਭਾਰਤੀ ਮਹਿਲਾ ਜੋੜੀ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਜਾਪਾਨ ਦੀ ਨਾਮੀ ਮਤਸੁਯਾਮਾ ਤੇ ਚਿਹਾਰੂ ਸ਼ਿਡਾ ਤੋਂ ਤੀਜੇ ਤੇ ਆਖਰੀ ਗਰੁੱਪ ਮੈਚ ਵਿਚ ਸਿੱਧੇ ਸੈੱਟ ਵਿਚ ਹਾਰ ਕੇ ਬੀ. ਡਬਲਯੂ. ਐੱਫ. ਵਿਸ਼ਵ ਟੂਰ ਫਾਈਨਲਜ਼ ਵਿਚੋਂ ਬਾਹਰ ਹੋ ਗਈ। ਉਨ੍ਹਾਂ ਨੂੰ ਦੁਨੀਆ ਦੀ ਚੌਥੇ ਨੰਬਰ ਦੀ ਜੋੜੀ ਨੇ 49 ਮਿੰਟ ਵਿਚ 21-17, 21-13 ਨਾਲ ਹਰਾਇਆ।