‘ਗੁਰੂ’ ਗੰਭੀਰ ਦੀ ਕੇ. ਕੇ. ਆਰ. ਸਾਹਮਣੇ ਕਪਤਾਨ ਕਮਿੰਸ ਦੇ ਜਾਂਬਾਜ਼ ਸਨਰਾਈਜ਼ਰਜ਼ ਦੀ ਮੁਸ਼ਕਿਲ ਚੁਣੌਤੀ

05/25/2024 8:04:19 PM

ਚੇਨਈ, (ਭਾਸ਼ਾ)– ਇਕ ਪਾਸੇ ਕ੍ਰਿਕਟ ਦੇ ਕੁਸ਼ਲ ਰਣਨੀਤੀਕਾਰ ਗੌਤਮ ਗੰਭੀਰ ਦੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਤੇ ਦੂਜੇ ਪਾਸੇ ਹਮਲਾਵਰ ਬੱਲੇਬਾਜ਼ੀ ਦੀ ਨਵੀਂ ਪਰਿਭਾਸ਼ਾ ਲਿਖਣ ਵਾਲੇ ਪੈਟ ਕਮਿੰਸ ਦੇ ਸਨਰਾਈਜ਼ਰਜ਼ ਹੈਦਾਰਬਾਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਇਸ ਸੈਸ਼ਨ ਦਾ ਸਰਤਾਜ ਬਣਨ ਲਈ ਆਖਰੀ ਤਿਲਿਸਮ ’ਤੇ ਦੋਵਾਂ ਬਿਹਤਰੀਨ ਟੀਮਾਂ ਵਿਚਾਲੇ ਐਤਵਾਰ ਨੂੰ ਖਿਤਾਬੀ ਮੁਕਾਬਲੇ ਵਿਚ ਦਰਸ਼ਕਾਂ ਲਈ ਰੋਮਾਂਚਕ ਕ੍ਰਿਕਟ ਦੀ ਗਾਰੰਟੀ ਰਹੇਗੀ। ਆਮ ਤੌਰ ’ਤੇ ਖੇਡ ਵਿਚ ਮੁਕਾਬਲੇ ਕਪਤਾਨਾਂ ਤੇ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਹੁੰਦੇ ਹਨ ਪਰ ਇਹ ਆਈ. ਪੀ. ਐੱਲ. ਫਾਈਨਲ ਵੱਖਰਾ ਹੈ। ਇਸ ਵਿਚ ਇਕ ਪਾਸੇ ‘ਕੋਰਬੋ, ਲੋੜਬੋ, ਜੀਤਬੋ’ ਦੀ ਸੋਚ ਰੱਖਣ ਵਾਲੇ ਗੰਭੀਰ ਦਾ ਦਿਮਾਗ ਹੈ ਤਾਂ ਦੂਜੇ ਪਾਸੇ ਇਕ ਅਜਿਹਾ ਆਸਟ੍ਰੇਲੀਅਨ ਕਪਤਾਨ ਹੈ, ਜਿਸ ਨੇ ਟੀਮ ਨੂੰ ਜੇਤੂਆਂ ਵਾਲੇ ਤੇਵਰ ਦਿੱਤੇ ਹਨ।

ਕੇ. ਕੇ. ਆਰ. ਦੇ ਕਪਤਾਨ ਦੇ ਰੂਪ ਵਿਚ ਦੂਜਾ ਆਈ. ਪੀ. ਐੱਲ. ਫਾਈਨਲ ਖੇਡਣ ਜਾ ਰਹੇ ਸ਼੍ਰੇਅਸ ਅਈਅਰ ਇਸ ਮਹਾਮੁਕਾਬਲੇ ਵਿਚ ਸਹਾਇਕ ਭੂਮਿਕਾ ਵਿਚ ਨਜ਼ਰ ਆ ਰਿਹਾ ਹੈ। ਇਕ ਦਹਾਕੇ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਮਿੰਸ 6 ਮਹੀਨੇ ਦੇ ਅੰਦਰ ਵਨ ਡੇ ਵਿਸ਼ਵ ਕੱਪ, ਵਿਸ਼ਵ ਟੈਸਟ ਚੈਂਪੀਅਨਸ਼ਿਪ ਤੇ ਏਸ਼ੇਜ਼ ਜਿੱਤਣ ਵਾਲਾ ਕਪਤਾਨ ਬਣੇਗਾ। ਹੁਣ ਜੇਕਰ ਉਹ ਸਨਰਾਈਜ਼ਰਜ਼ ਨੂੰ ਆਈ. ਪੀ. ਐੱਲ. ਖਿਤਾਬ ਵੀ ਦਿਵਾ ਦਿੰਦਾ ਹੈ ਤਾਂ ਇਹ ਸੋਨੇ ’ਤੇ ਸੁਹਾਗਾ ਹੋਵੇਗਾ।

ਸਨਰਾਈਜ਼ਰਜ਼ ਨੂੰ ਆਈ. ਦੇ ਸਹਾਇਕ ਕੋਚ ਸਿਮੋਨ ਹੇਲਮੋਟ ਨੇ ਰਾਜਸਥਾਨ ਰਾਇਲਜ਼ ਵਿਰੁੱਧ ਦੂਜੇ ਕੁਆਲੀਫਾਇਰ ਵਿਚ ਟੀਮ ਦੀ ਜਿੱਤ ਤੋਂ ਬਾਅਦ ਕਿਹਾ ਸੀ,‘‘ਉਹ ਕਾਫੀ ਵਿਵਹਾਰਿਕ, ਨਿਮਰ ਤੇ ਪ੍ਰਭਾਵਸ਼ਾਲੀ ਕਪਤਾਨ ਹੈ। ਤੁਹਾਡੇ ਕੋਲ ਵੱਖ-ਵੱਖ ਹਾਲਾਤ ਵਿਚ ਵਿਰੋਧੀ ਟੀਮਾਂ ਵਿਰੁੱਧ ਸਾਰੀ ਜਾਣਕਾਰੀ ਤੇ ਅੰਕੜੇ ਰਹਿੰਦੇ ਹਨ।’’

ਉਸ ਨੇ ਕਿਹਾ,‘‘ਉਹ ਟੀਮ ਮੀਟਿੰਗਾਂ ਵਿਚ ਸਮਾਂ ਬਰਬਾਦ ਨਹੀਂ ਕਰਦਾ। ਸਾਡੀ ਟੀਮ ਮੀਟਿੰਗ ਅੱਜ 35 ਸੈਕੰਡ ਦੀ ਸੀ ਪਰਉਸਦੇ ਕੋਲ ਸਾਰੀਆਂ ਸੂਚਨਾਵਾਂ ਸਨ।’’

ਦੋਵਾਂ ਟੀਮਾਂ ਦੀ ਟੱਕਰ ਪਹਿਲੇ ਕੁਆਲੀਫਾਇਰ ਵਿਚ ਹੋਈ ਸੀ, ਜਿਸ ਵਿਚ ਕੇ. ਕੇ. ਆਰ. ਨੇ ਸਨਰਾਈਜ਼ਰਜ਼ ਨੂੰ ਸ਼ਾਨਦਾਰ ਗੇਂਦਬਾਜ਼ੀ ਦੇ ਦਮ ’ਤੇ ਹਰਾਇਆ ਸੀ। ਕੇ. ਕੇ. ਆਰ. ਨੇ ਪਿਛਲੀ ਵਾਰ ਚੇਨਈ ਵਿਚ 2012 ਵਿਚ ਚੇਨਈ ਸੁਪਰ ਕਿੰਗਜ਼ ਵਿਰੁੱਧ ਆਈ. ਪੀ. ਐੱਲ. ਫਾਈਨਲ ਖੇਡਿਆ ਸੀ, ਜਿਸ ਵਿਚ ਬਤੌਰ ਕਪਤਾਨ ਗੰਭੀਰ ਨੇ ਖਿਤਾਬੀ ਜਿੱਤ ਦਰਜ ਕੀਤੀ ਸੀ। ਗੰਭੀਰ ਦੀ ਕਪਤਾਨੀ ਵਿਚ ਕੇ. ਕੇ. ਆਰ. ਨੇ ਫਿਰ 2014 ਵਿਚ ਖਿਤਾਬ ਜਿੱਤਿਆ ਤੇ ਹੁਣ ਉਹ ਬਤੌਰ ਮੈਂਟੋਰ ਵੀ ਇਸੇ ਟੀਮ ਨੂੰ ਖਿਤਾਬ ਦਿਵਾਉਣ ਦੇ ਕੰਡੇ ’ਤੇ ਹੈ। ਉਹ ਭਾਰਤੀ ਟੀਮ ਦਾ ਮੁੱਖ ਕੋਚ ਬਣਨ ਦਾ ਸਭ ਤੋਂ ਪ੍ਰਮੁੱਖ ਦਾਅਵੇਦਾਰ ਵੀ ਹੈ ਤੇ ਆਈ. ਪੀ. ਐੱਲ. ਖਿਤਾਬ ਨਾਲ ਉਸਦਾ ਦਾਅਵਾ ਹੋਰ ਪੁਖਤਾ ਹੋਵੇਗਾ।

ਟੀਮਾਂ ਦੀ ਤੁਲਨਾ ਕਰੀਏ ਤਾਂ ਕੇ. ਕੇ. ਆਰ. ਕੋਲ ਸੁਨੀਲ ਨਾਰਾਇਣ, ਆਂਦ੍ਰੇ ਰਸਲ, ਰਿੰਕੂ ਸਿੰਘ, ਸ਼੍ਰੇਅਸ ਤੇ ਵੈਂਕਟੇਸ਼ ਅਈਅਰ ਵਰਗੇ ਮੈਚ ਜੇਤੂਆਂ ਦੇ ਨਾਲ ਨਿਤਿਸ਼ ਤੇ ਹਰਸ਼ਿਤ ਰਾਣਾ ਤੇ ਵਰੁਣ ਚਕਰਵਰਤੀ ਵਰਗੇ ਸਪਿਨਰ ਹਨ।

ਦੂਜੇ ਪਾਸੇ ਸਨਰਾਈਜ਼ਰਜ਼ ਲਈ ਘਰੇਲੂ ਕ੍ਰਿਕਟਰ ਅਭਿਸ਼ੇਕ ਸ਼ਰਮਾ ਤੇ ਨਿਤਿਸ਼ ਰੈੱਡੀ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ, ਟੀ. ਨਟਰਾਜਨ ਤੇ ਜੈਦੇਵ ਉਨਾਦਕਤ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਰਾਇਲਜ਼ ਨੂੰ ਮੁਸ਼ਕਿਲ ਪਿੱਚ ’ਤੇ 36 ਦੌੜਾਂ ਨਾਲ ਹਰਾਉਣ ਤੋਂ ਬਾਅਦ ਸਨਰਾਈਜ਼ਰਜ਼ ਦਾ ਮਨੋਬਲ ਵਧਿਆ ਹੈ ਪਰ ਚੇਪਾਕ ਦੀ ਵਿਕਟ ਵੁਰਣ (20 ਵਿਕਟਾਂ) ਤੇ ਨਾਰਾਇਣ (16 ਵਿਕਟਾਂ) ਦੇ ਅਨੁਕੂਲ ਹੋਵੇਗਾ ਜਿਹੜਾ ਇਸ ਸੈਸ਼ਨ ਵਿਚ ਸ਼ਾਨਦਾਰ ਫਾਰਮ ਵਿਚ ਹੈ। ਸਨਰਾਈਜ਼ਰਜ਼ ਦੇ ਸਪਿਨਰਾਂ ਅਭਿਸ਼ੇਕ ਤੇ ਸ਼ਾਹਬਾਜ਼ ਅਹਿਮਦ ਨੇ ਪਿਛਲੇ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ। ਬੱਲੇਬਾਜ਼ੀ ਵਿਚ ਟ੍ਰੈਵਿਸ ਹੈੱਡ ਤੇ ਹੈਨਰਿਕ ਕਲਾਸੇਨ ਤੋਂ ਇਲਾਵਾ ਅਭਿਸ਼ੇਕ, ਰਾਹੁਲ ਤ੍ਰਿਪਾਠੀ ਤੇ ਰੈੱਡੀ ਨੂੰ ਦੌੜਾਂ ਬਣਾਉਣੀਆਂ ਪੈਣਗੀਆਂ। ਕੇ. ਕੇ. ਆਰ. ਦੇ ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਤੇ ਵੈਭਵ ਅਰੋੜਾ ਨੂੰ ਹੈੱਡ ਦੇ ਬੱਲੇ ਨੂੰ ਖਾਮੋਸ਼ ਰੱਖਣਾ ਪਵੇਗਾ ਜਿਹੜਾ ਹੁਣ ਤਕ 567 ਦੌੜਾਂ ਬਣਾ ਚੁੱਕਾ ਹੈ। ਇਸ ਆਈ. ਪੀ. ਐੱਲ. ਫਾਈਨਲ ਵਿਚ ਟੀ-20 ਵਿਸ਼ਵ ਕੱਪ ਦੀ ਭਾਰਤੀ ਟੀਮ ਦਾ ਕੋਈ ਵੀ ਖਿਡਾਰੀ ਨਹੀਂ ਹੈ। ਕੇ. ਕੇ. ਆਰ. ਦਾ ਰਿੰਕੂ ਸਿੰਘ ਰਿਜ਼ਰਵ ਖਿਡਾਰੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਆਈ. ਪੀ. ਐੱਲ. ਉਹ ਹੀ ਟੀਮਾਂ ਜਿੱਤਦੀਆਂ ਹਨ, ਜਿਨ੍ਹਾਂ ਦੇ ਖਿਡਾਰੀਆਂ ਕੋਲ ਕੋਈ ‘ਔਰੇਂਜ’ ਜਾਂ ‘ਪਰਪਲ’ ਕੈਪ ਨਹੀਂ ਹੁੰਦੀ ਸਗੋਂ ਗੰਭੀਰ ਤੇ ਕਮਿੰਸ ਵਰਗੇ ਮਾਰਗਦਰਸ਼ਕਾਂ ਨਾਲ ਉਨ੍ਹਾਂ ਜੇਤੂਆਂ ਵਾਲੇ ਤੇਵਰ ਮਿਲਦੇ ਹਨ।

ਟੀਮਾਂ ਇਸ ਤਰ੍ਹਾਂ ਹਨ-

ਕੋਲਕਾਤਾ ਨਾਈਟ ਰਾਈਡਰਜ਼: ਸ਼੍ਰੇਅਸ ਅਈਅਰ (ਕਪਤਾਨ), ਰਹਿਮਾਨਉੱਲ੍ਹਾ ਗੁਰਬਾਜ਼, ਰਿੰਕੂ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਸ਼ੇਰਫੇਨ ਰਦਰਫੋਰਡ, ਮਨੀਸ਼ ਪਾਂਡੇ, ਆਂਦ੍ਰੇ ਰਸਲ, ਨਿਤਿਸ਼ ਰਾਣਾ, ਵੈਂਕਟੇਸ਼ ਅਈਅਰ, ਅਨੁਕੁਲ ਰਾਏ, ਰਮਨਦੀਪ ਸਿੰਘ, ਵਰੁਣ ਚਕਰਵਰਤੀ, ਸੁਨੀਲ ਨਾਰਾਇਣ, ਵੈਭਵ ਅਰੋੜਾ, ਚੇਤਨ ਸਕਾਰੀਆ, ਹਰਸ਼ਿਤ ਰਾਣਾ, ਸੁਯਸ਼ ਸ਼ਰਮਾ, ਮਿਸ਼ੇਲ ਸਟਾਰਕ, ਦੁਸ਼ਮੰਥਾ ਚਮੀਰਾ, ਸਾਕਿਬ ਹੁਸੈਨ, ਮੁਜੀਬ ਉਰ ਰਹਿਮਾਨ, ਗਟ ਐਟਕਿੰਸਨ, ਅੱਲ੍ਹਾ ਗਜਾਂਫਰ।

ਸਨਰਾਈਜ਼ਰਜ਼ ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਅਭਿਸ਼ੇਕ ਸ਼ਰਮਾ, ਟ੍ਰੈਵਿਸ ਹੈੱਡ, ਹੈਨਰਿਕ ਕਲਾਸੇਨ, ਐਡਨ ਮਾਰਕ੍ਰਾਮ, ਅਬਦੁਲ ਸਮਦ, ਨਿਤਿਸ਼ ਰੈੱਡੀ, ਸ਼ਾਹਬਾਜ਼ ਅਹਿਮਦ, ਭੁਵਨੇਸ਼ਵਰ ਕੁਮਾਰ, ਜੈਦੇਵ ਉਨਾਦਕਤ, ਟੀ. ਨਟਰਾਜਨ, ਮਯੰਕ ਮਾਰਕੰਡੇ, ਉਪੇਂਦ੍ਰ ਯਾਦਵ, ਜੇ. ਸੁਬਰਾਮਣਯਨ, ਸਨਵੀਰ ਸਿੰਘ, ਵਿਜੈਕਾਂਤ ਵਯਾਸਕਾਂਤ, ਫਜ਼ਲਹੱਕ ਫਾਰੂਕੀ, ਮਾਰਕੋ ਜਾਨਸੇਨ, ਆਕਾਸ਼ ਮਹਾਰਾਜ ਸਿੰਘ, ਮਯੰਕ ਅਗਰਵਾਲ।


Tarsem Singh

Content Editor

Related News