ਵਿਸ਼ਵ ਕੱਪ 2023 'ਚ ਪਹਿਲੀ ਵਾਰ ਆਲ-ਆਊਟ ਹੋਈ ਟੀਮ ਇੰਡੀਆ, ਆਸਟ੍ਰੇਲੀਆ ਨੂੰ ਦਿੱਤਾ 241 ਦੌੜਾਂ ਦਾ ਟੀਚਾ

11/19/2023 7:45:24 PM

ਸਪੋਰਟਸ ਡੈਸਕ - ਅੱਜ ਨਰਿੰਦਰ ਮੋਦੀ ਸਟੇਡੀਅਮ ਵਿਖੇ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਹੈ। ਦੁਨੀਆ ਭਰ 'ਚ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਵੀ ਇਸ ਮੁਕਾਬਲੇ 'ਤੇ ਰਹਿਣਗੀਆਂ। ਮੈਚ 'ਚ ਟਾਸ ਦੀ ਗੱਲ ਕਰੀਏ ਤਾਂ ਆਸਟ੍ਰਲੀਆ ਨੇ ਟਾੱਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟਾਸ ਹਾਰ ਜਾਣ ਕਾਰਨ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲਈ ਉਤਰੀ।

ਬੱਲੇਬਾਜ਼ੀ ਕਰਨ ਉੱਤਰੇ ਭਾਰਤੀ ਓਪਨਰ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਭਾਰਤ ਨੂੰ ਤੇਜ਼ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸ਼ੁਭਮਨ ਗਿੱਲ 7 ਗੇਂਦਾਂ 'ਚ 4 ਦੌੜਾਂ ਬਣਾ ਕੇ ਮਿਚੇਲ ਸਟਾਰਕ ਦੀ ਗੇਂਦ 'ਤੇ ਜ਼ੈਂਪਾ ਹੱਥੋਂ ਕੈਚ ਆਊਟ ਹੋ ਗਏ। ਉਸ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੁਢ ਵਧੀਆ ਸ਼ਾਟਸ ਖੇਡੇ। ਪਰ ਤੇਜ਼ ਖੇਡਣ ਦੇ ਚੱਕਰ 'ਚ ਉਹ ਵੀ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 31 ਗੇਂਦਾਂ 'ਤੇ 47 ਦੌੜਾਂ ਬਣਾ ਕੇ ਮੈਕਸਵੈੱਲ ਦੀ ਗੇਂਦ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਕ੍ਰੀਜ਼ 'ਤੇ ਆਏ ਕੋਹਲੀ ਤੇ ਰਾਹੁਲ ਨੇ ਟੀਮ ਨੂੰ ਲਗਾਤਾਰ ਲੱਗੇ ਝਟਕਿਆਂ ਤੋਂ ਉਭਾਰਦੇ ਹੋਏ ਟੀਮ ਦਾ ਸਕੋਰ 100 ਤੋਂ ਪਾਰ ਕਰਾਇਆ। ਕੋਹਲੀ ਨੇ 56 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਪਰ ਇਸ ਤੋਂ ਬਾਅਦ ਜਲਦੀ ਹੀ ਉਹ 54 ਦੌੜਾਂ ਬਣਾ ਪੈਟ ਕਮਿੰਸ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ।

ਇਸ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਰਾਹੁਲ ਨੇ ਸੂਝਬੂਝ ਭਰੀ ਪਾਰੀ ਖੇਡਦੇ ਹੋਏ 86 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨਾਲ ਖੇਡ ਰਹੇ ਰਵਿੰਦਰ ਜਡੇਜਾ 22 ਗੇਂਦਾਂ 'ਚ 9 ਦੌੜਾਂ ਬਣਾ ਕੇ ਹੇਜ਼ਲਵੁੱਡ ਦੀ ਗੇਂਦ 'ਤੇ ਆਊਟ ਹੋ ਗਏ। ਕੇ.ਐੱਲ. ਰਾਹੁਲ 107 ਗੇਂਦਾਂ 'ਚ 66 ਦੌੜਾਂ ਦੀ ਪਾਰੀ 'ਚ ਇਕ ਚੌਕਾ ਲਗਾ ਕੇ ਸਟਾਰਕ ਦੀ ਗੇਂਦ 'ਤੇ ਵਿਕਟਕੀਪਰ ਹੱਥੋਂ ਕੈਚ ਆਊਟ ਹੋ ਗਏ। ਇਸ ਤੋਂ ਬਾਅਦ ਮੁਹੰਮਦ ਸ਼ੰਮੀ ਵੀ 6 ਦੌੜਾਂ ਬਣਾ ਕੇ ਸਟਾਰਕ ਦੀ ਗੇਂਦ 'ਤੇ ਆਊਟ ਹੋ ਗਏ। ਬੁਮਰਾਹ ਵੀ ਕੁਝ ਖ਼ਾਸ ਨਹੀਂ ਕਰ ਸਕੇ 'ਤੇ 1 ਦੌੜ ਬਣਾ ਕੇ ਪੈਵੇਲੀਅਨ ਪਰਤ ਗਏ। ਭਾਰਤੀ ਟੀਮ ਦੀ ਆਖ਼ਰੀ ਉਮੀਦ ਬੱਲੇਬਾਜ਼ ਸੂਰਿਆਕੁਮਾਰ ਯਾਦਵ ਵੀ ਟੀਮ ਨੂੰ ਜ਼ਿਆਦਾ ਫਾਇਦਾ ਨਹੀਂ ਦਿਵਾ ਸਕੇ ਤੇ 28 ਗੇਂਦਾਂ 'ਤੇ 18 ਦੌੜਾਂ ਬਣਾ ਕੇ ਹੇਜ਼ਲਵੁੱਡ ਦਾ ਸ਼ਿਕਾਰ ਬਣੇ। ਬੁਮਰਾਹ ਤੇ ਸਿਰਾਜ ਵੀ ਟੀਮ ਦੇ ਸਕੋਰ ਨੂੰ ਜ਼ਿਆਦਾ ਨਾ ਬਦਲਦੇ ਹੋਏ ਆਊਟ ਹੋ ਗਏ। ਭਾਰਤ ਦੀ ਆਖ਼ਰੀ ਵਿਕਟ ਕੁਲਦੀਪ ਯਾਦਵ ਦੇ ਰੂਪ 'ਚ ਡਿੱਗੀ, ਜੋ ਪਾਰੀ ਦੀ ਆ ਖ਼ਰੀ ਗੇਂਦ 'ਤੇ ਰਨ ਆਊਟ ਹੋ ਗਿਆ। 2023 ਦੇ ਵਿਸ਼ਵ ਕੱਪ 'ਚ ਭਾਰਤੀ ਟੀਮ ਪਹਿਲੀ ਵਾਰ ਆਲ-ਆਊਟ ਹੋਈ ਹੈ। ਇਸ ਤਰ੍ਹਾਂ ਭਾਰਤ ਨੇ 50 ਓਵਰਾਂ 'ਚ 10 ਵਿਕਟਾਂ ਗੁਆ ਕੇ 240 ਦੌੜਾਂ ਬਣਾਈਆਂਂ। ਆਸਟ੍ਰੇਲੀਆ ਦੀ ਟੀਮ ਨੂੰ ਵਿਸ਼ਵ ਕੱਪ ਦਾ ਫਾਈਨਲ ਜਿੱਤਣ ਲਈ 50 ਓਵਰਾਂ 'ਚ 241 ਦੌੜਾਂ ਬਣਾਉਣੀਆਂ ਪੈਣਗੀਆਂ 

ਪਲੇਇੰਗ 11- 

ਭਾਰਤ - ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇ.ਐੱਲ. ਰਾਹੁਲ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਿਰਾਜ

ਆਸਟ੍ਰੇਲੀਆ- ਪੈਟ ਕਮਿੰਸ (ਕਪਤਾਨ), ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਮਿਚੇਲ ਮਾਰਸ਼, ਸਟੀਵ ਸਮਿਥ, ਮਾਰਨਸ ਲਾਂਬੂਸ਼ੇਨ, ਜੋਸ਼ ਇੰਗਲਿਸ, ਗਲੈਨ ਮੈਕਸਵੈੱਲ,  ਮਿਚੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ 

 

 

Harpreet SIngh

This news is Content Editor Harpreet SIngh