ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਦਾ ਹਿੱਸਾ ਹੋਣਗੇ ਟਾਮ ਕਰੂਜ਼

Friday, Aug 02, 2024 - 02:16 PM (IST)

ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਦਾ ਹਿੱਸਾ ਹੋਣਗੇ ਟਾਮ ਕਰੂਜ਼

ਲਾਸ ਏਂਜਲਸ- ਹਾਲੀਵੁੱਡ ਸੁਪਰਸਟਾਰ ਟਾਮ ਕਰੂਜ਼ ਦੇ 11 ਅਗਸਤ ਨੂੰ ਪੈਰਿਸ ਓਲੰਪਿਕ ਦੇ ਸਮਾਪਤੀ ਸਮਾਰੋਹ ਵਿਚ ਹਿੱਸਾ ਲੈਣ ਦੀ ਸੰਭਾਵਨਾ ਹੈ। ਐਕਸ਼ਨ ਹੀਰੋ ਟੌਮ ਕਰੂਜ਼, ਜਿਸ ਨੇ ਮਿਸ਼ਨ: ਇੰਪੌਸੀਬਲ ਸੀਰੀਜ਼, ਟਾਪ ਗਨ ਅਤੇ ਐਜ ਆਫ ਟੂਮੋਰੋ ਵਰਗੀਆਂ ਬਹੁਤ ਸਫਲ ਫਿਲਮਾਂ ਵਿੱਚ ਅਭਿਨੈ ਕੀਤਾ ਹੈ, ਦੇ ਸਮਾਪਤੀ ਸਮਾਰੋਹ ਵਿੱਚ ਇੱਕ ਸਟੰਟ ਕਰਨ ਦੀ ਉਮੀਦ ਹੈ ਜਦੋਂ ਓਲੰਪਿਕ 2028 ਓਲੰਪਿਕ ਦੇ ਮੇਜ਼ਬਾਨ ਸ਼ਹਿਰ ਲਾਸ ਏਂਜਲਸ ਨੂੰ ਸੌਂਪਿਆ ਜਾਵੇਗਾ। 'ਡੇਡਲਾਈਨ' ਪ੍ਰਕਾਸ਼ਨ ਨੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

ਡੈੱਡਲਾਈਨ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ "ਤੁਸੀਂ  ਹਾਲੀਵੁੱਡ ਪ੍ਰੋਡਕਸ਼ਨ ਦੀ ਵੱਡੀ ਭੂਮਿਕਾ ਹੋਣ ਦੀ ਉਮੀਦ ਕਰ ਸਕਦੇ ਹੋ। ਪ੍ਰੋਗਰਾਮ ਬਾਰੇ ਜਾਣਕਾਰੀ ਨੂੰ ਗੁਪਤ ਰੱਖਿਆ ਗਿਆ ਹੈ ਪਰ ਇਸ ਦੌਰਾਨ ਪੈਰਿਸ ਦੀ ਮੇਅਰ ਐਨੀ ਹਿਡਾਲਗੋ ਲਾਸ ਏਂਜਲਸ ਦੀ ਮੇਅਰ ਕੈਰਨ ਬਾਸ ਨੂੰ ਓਲੰਪਿਕ ਝੰਡਾ ਸੌਂਪੇਗੀ। ਹਾਲੀਵੁੱਡ ਵੈੱਬਸਾਈਟ 'ਟੀਐੱਮਜੈੱਡ' ਨੇ ਸਭ ਤੋਂ ਪਹਿਲਾਂ ਸਮਾਪਤੀ ਸਮਾਰੋਹ 'ਚ ਕਰੂਜ਼ ਦੀ ਸ਼ਮੂਲੀਅਤ ਬਾਰੇ ਰਿਪੋਰਟ ਦਿੱਤੀ ਸੀ। ਵੈੱਬਸਾਈਟ ਨੇ ਦਾਅਵਾ ਕੀਤਾ ਸੀ ਕਿ ਆਪਣੇ ਐਕਸ਼ਨ ਲਈ ਜਾਣੇ ਜਾਂਦੇ ਅਦਾਕਾਰ ਓਲੰਪਿਕ ਲਈ 'ਅਨੋਖੇ ਸਟੰਟ' ਦੀ ਯੋਜਨਾ ਬਣਾ ਰਹੇ ਹਨ। ਓਲੰਪਿਕ 2028 ਦਾ ਆਯੋਜਨ ਲਾਸ ਏਂਜਲਸ ਵਿੱਚ 14 ਤੋਂ 30 ਜੁਲਾਈ ਤੱਕ ਹੋਵੇਗਾ। ਇਹ ਸ਼ਹਿਰ ਪਹਿਲਾਂ 1932 ਅਤੇ 1984 ਵਿੱਚ ਓਲੰਪਿਕ ਦੀ ਮੇਜ਼ਬਾਨੀ ਕਰ ਚੁੱਕਾ ਹੈ।


author

Aarti dhillon

Content Editor

Related News