ਟਿਮ ਸਾਊਥੀ ਕੇ. ਕੇ. ਆਰ. ਦਾ ਗੇਂਦਬਾਜ਼ੀ ਕੋਚ ਬਣਿਆ

Saturday, Nov 15, 2025 - 01:20 PM (IST)

ਟਿਮ ਸਾਊਥੀ ਕੇ. ਕੇ. ਆਰ. ਦਾ ਗੇਂਦਬਾਜ਼ੀ ਕੋਚ ਬਣਿਆ

ਕੋਲਕਾਤਾ– ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਲਈ ਨਿਊਜ਼ੀਲੈਂਡ ਦੇ ਧਾਕੜ ਕ੍ਰਿਕਟਰ ਟਿਮ ਸਾਊਥੀ ਨੂੰ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕਰਨ ਦਾ ਐਲਾਨ ਕੀਤਾ।

ਸਾਊਥੀ ਨੇ 107 ਟੈਸਟ, 161 ਵਨ ਡੇ ਤੇ 126 ਟੀ-20 ਕੌਮਾਂਤਰੀ ਮੈਚਾਂ ਵਿਚ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਤੇ 776 ਵਿਕਟਾਂ ਲਈਆਂ ਹਨ। ਸਾਊਥੀ ਆਪਣੇ ਖੇਡ ਕਰੀਅਰ ਦੌਰਾਨ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਟੀਮ (2021, 2022, 2023) ਦਾ ਹਿੱਸਾ ਰਿਹਾ ਹੈ।

ਨਿਊਜ਼ੀਲੈਂਡ ਦੇ ਇਸ ਖਿਡਾਰੀ ਨੇ ਕਿਹਾ ਕਿ ਕੇ. ਕੇ. ਆਰ. ਮੈਨੂੰ ਹਮੇਸ਼ਾ ਘਰ ਵਰਗਾ ਲੱਗਾ ਹੈ ਤੇ ਇਸ ਨਵੀਂ ਭੂਮਿਕਾ ਵਿਚ ਵਾਪਸੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਸ ਫ੍ਰੈਂਚਾਈਜ਼ੀ ਦਾ ਸੱਭਿਆਚਾਰ ਅਦਭੁੱਤ ਹੈ, ਪ੍ਰਸ਼ੰਸਕ ਜਨੂੰਨੀ ਹਨ ਤੇ ਖਿਡਾਰੀਆਂ ਦਾ ਇਕ ਬਿਹਤਰੀਨ ਸਮੂਹ ਹੈ। ਮੈਂ ਗੇਂਦਬਾਜ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਤੇ ਆਈ. ਪੀ. ਐੱਲ. 2026 ਵਿਚ ਟੀਮ ਨੂੰ ਇਕ ਸਫਲਤਾ ਦਿਵਾਉਣ ਵਿਚ ਮਦਦ ਕਰਨ ਲਈ ਉਤਸ਼ਾਹਿਤ ਹਾਂ।’’


author

Tarsem Singh

Content Editor

Related News