ਇਹ ਦਿਨ ਭਾਰਤ ਦਾ ਸੀ, ਸੈਮੀਫਾਈਨਲ ''ਚ ਆਪਣੀ ਖੇਡ ਦਿਖਾਵਾਂਗੇ : ਪੀਆਰ ਸ਼੍ਰੀਜੇਸ਼
Sunday, Aug 04, 2024 - 04:50 PM (IST)
ਪੈਰਿਸ- ਬ੍ਰਿਟੇਨ ਖਿਲਾਫ ਪੈਰਿਸ ਓਲੰਪਿਕ ਕੁਆਰਟਰ ਫਾਈਨਲ ਖੇਡਣ ਤੋਂ ਪਹਿਲਾਂ ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਇਹ ਖਿਆਲ ਆਇਆ ਸੀ ਕਿ ਕੀ ਇਹ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ ਜਾਂ ਅੱਗੇ ਦੋ ਹੋਰ ਮੈਚ ਖੇਡਣ ਦਾ ਮੌਕਾ ਮਿਲੇਗਾ। ਸ਼੍ਰੀਜੇਸ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਬ੍ਰਿਟੇਨ ਨੂੰ ਪੈਨਲਟੀ ਸ਼ੂਟਆਊਟ 'ਚ 4.2 ਨਾਲ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਬਣਾਈ।
ਬ੍ਰਿਟੇਨ ਲਈ ਕਈ ਗੋਲ ਬਚਾਉਣ ਵਾਲੇ ਸ਼੍ਰੀਜੇਸ਼ ਨੇ ਜਿੱਤ ਤੋਂ ਬਾਅਦ ਕਿਹਾ, ''ਇਹ ਗੋਲਕੀਪਰ ਦਾ ਰੋਜ਼ਾਨਾ ਦਾ ਕੰਮ ਹੈ। ਕਈ ਵਾਰ ਹਾਲਾਤ ਵੱਖਰੇ ਹੁੰਦੇ ਹਨ ਪਰ ਅੱਜ ਸਾਡਾ ਦਿਨ ਸੀ। ਸ਼ੂਟਆਊਟ ਵਿੱਚ ਵੀ ਸਾਡੇ ਸਾਰੇ ਨਿਸ਼ਾਨੇ ਸਟੀਕ ਸਨ। ਸਾਡੇ ਖਿਡਾਰੀਆਂ ਨੇ ਗੋਲ ਕੀਤੇ ਅਤੇ ਮੇਰਾ ਆਤਮਵਿਸ਼ਵਾਸ ਵਧਿਆ।'' ਉਨ੍ਹਾਂ ਨੇ ਕਿਹਾ, ''ਜਦੋਂ ਮੈਂ ਮੈਦਾਨ 'ਤੇ ਆਇਆ ਤਾਂ ਮੇਰੇ ਸਾਹਮਣੇ ਦੋ ਹੀ ਵਿਕਲਪ ਸਨ। ਇਹ ਮੇਰਾ ਆਖਰੀ ਮੈਚ ਹੁੰਦਾ ਜਾਂ ਮੈਨੂੰ ਦੋ ਹੋਰ ਮੈਚ ਖੇਡਣ ਦਾ ਮੌਕਾ ਮਿਲਦਾ। ਆਖ਼ਰਕਾਰ ਹੁਣ ਮੈਨੂੰ ਦੋ ਹੋਰ ਮੈਚ ਮਿਲਣਗੇ।'' ਉਨ੍ਹਾਂ ਨੇ ਕਿਹਾ, 'ਸੈਮੀਫਾਈਨਲ ਵਿਚ ਸਾਹਮਣੇ ਕੋਈ ਵੀ ਹੋਵੇ, ਅਸੀਂ ਆਪਣਾ ਕੁਦਰਤੀ ਖੇਡ ਦਿਖਾਵਾਂਗੇ। ਇਹ ਮਹੱਤਵਪੂਰਨ ਹੈ ਕਿਉਂਕਿ ਅਸੀਂ ਅੱਜ ਇਕ ਖਿਡਾਰੀ ਦੇ ਬਿਨਾਂ ਖੇਡੇ।