ਜਰਮਨੀ ਤੇ ਬ੍ਰਾਜ਼ੀਲ ਵਰਗੇ ਧਾਕੜ ਜ਼ਮੀਂਦੋਜ, ਅਨੋਖਾ ਹੈ ਇਸ ਵਾਰ ਦਾ ਮਹਿਲਾ ਫੁੱਟਬਾਲ ਵਿਸ਼ਵ ਕੱਪ

Saturday, Aug 05, 2023 - 04:45 PM (IST)

ਜਰਮਨੀ ਤੇ ਬ੍ਰਾਜ਼ੀਲ ਵਰਗੇ ਧਾਕੜ ਜ਼ਮੀਂਦੋਜ, ਅਨੋਖਾ ਹੈ ਇਸ ਵਾਰ ਦਾ ਮਹਿਲਾ ਫੁੱਟਬਾਲ ਵਿਸ਼ਵ ਕੱਪ

ਸਿਡਨੀ,  (ਭਾਸ਼ਾ)– ਮਹਿਲਾ ਫੁੱਟਬਾਲ ਦਾ ਮਹਾਕੁੰਭ ਇਸ ਵਾਰ ਕਈ ਮਾਇਨਿਆਂ ’ਚ ਅਨੋਖਾ ਹੈ ਤੇ ਇਸ ਨੇ ਖੇਡ ਦੇ ਵਿਸ਼ਵ ਪੱਧਰੀ ਮਾਨਚਿੱਤਰ ਨੂੰ ਤਦ ਬਦਲ ਕੇ ਰੱਖ ਦਿੱਤਾ ਜਦੋਂ ਜਰਮਨੀ, ਬ੍ਰਾਜ਼ੀਲ ਤੇ ਕੈਨੇਡਾ ਵਰਗੇ ਧਾਕੜ ਵਿਸ਼ਵ ਕੱਪ ’ਚੋਂ ਬਾਹਰ ਹੋ ਗਏ। ਹੈਰਾਨੀ ਭਰੇ ਵਿਸ਼ਵ ਕੱਪ ’ਚ ਉਲਟਫੇਰ ਤਦ ਦੇਖਿਆ ਗਿਆ ਜਦੋਂ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਤੇ ਦੋ ਵਾਰ ਦੀ ਵਿਸ਼ਵ ਕੱਪ ਜੇਤੂ ਟੀਮ ਜਰਮਨੀ ਆਪਣੇ ਇਤਿਹਾਸ ’ਚ ਪਹਿਲੀ ਵਾਰ ਗਰੁੱਪ ਗੇੜ ’ਚੋਂ ਬਾਹਰ ਹੋ ਗਈ। ਇਸ ਤੋਂ ਇਲਾਵਾ ਕੋਪਾ ਅਮਰੀਕਾ ਚੈਂਪੀਅਨ ਬ੍ਰਾਜ਼ੀਲ ਤੇ ਓਲੰਪਿਕ ਸੋਨ ਤਮਗਾ ਜੇਤੂ ਕੈਨੇਡਾ ਨੇ ਟੂਰਨਾਮੈਂਟ ਦੇ ਪਹਿਲੇ ਗੇੜ ’ਚੋਂ ਬਾਹਰ ਹੋ ਕੇ ਫੁੱਟਬਾਲ ਦੇ ਪ੍ਰਸ਼ੰਸਕਾਂ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ।

ਟੂਰਨਾਮੈਂਟ ’ਚ ਮੋਰੱਕੋ, ਦੱਖਣੀ ਅਫਰੀਕਾ ਤੇ ਜਮੈਕਾ ਨੇ ਵੱਖਰਾ ਇਤਿਹਾਸ ਰਚਦੇ ਹੋਏ ਨਾਕਆਊਟ ਗੇੜ ’ਚ ਜਗ੍ਹਾ ਬਣਾਈ ਹੈ। ਅਮਰੀਕਾ ਨੂੰ ਸਾਲ 2015 ਤੇ 2019 ’ਚ ਵਿਸ਼ਵ ਕੱਪ ਜੇਤੂ ਬਣਾਉਣ ਦੌਰਾਨ ਕੋਚਿੰਗ ਦੇਣ ਵਾਲੀ ਜਿਲ ਐਲਿਸ ਨੇ ਕਿਹਾ,‘‘ਜੇਕਰ ਮੈਂ ਸਾਫ ਤੌਰ ’ਤੇ ਕਹਾਂ ਤਾਂ ਮੈਂ ਸੱਚ ਵਿਚ ਹੈਰਾਨ ਹਾਂ। ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਅਚਾਨਕ ਜਰਮਨੀ ਤੇ ਬ੍ਰਾਜ਼ੀਲ ਵਰਗੀਆਂ ਟੀਮਾਂ ਨੂੰ ਵਿਸ਼ਵ ਕੱਪ ਦੇ ਗਰੁੱਪ ਗੇੜ ਦੌਰਾਨ ਬਾਹਰ ਹੁੰਦੇ ਹੋਏ ਦੇਖਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਕਿਸੇ ਨੇ ਅਜਿਹਾ ਅੰਦਾਜ਼ਾ ਲਾਇਆ ਹੋਵੇਗਾ।’’

ਇਹ ਵੀ ਪੜ੍ਹੋ : ਨੇਪਾਲ ਦੇ ਮਸ਼ਹੂਰ ਬੱਲੇਬਾਜ਼ ਗਿਆਨੇਂਦਰ ਮੱਲਾ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਦੁਨੀਆ ਦੀ ਨੰਬਰ ਇਕ ਟੀਮ ਅਮਰੀਕਾ ਕਦੇ ਵੀ ਤੀਜੇ ਸਥਾਨ ਤੋਂ ਹੇਠਾਂ ਨਹੀਂ ਰਹੀ। ਸਾਬਕਾ ਚੈਂਪੀਅਨ ਰਹੀ ਅਮਰੀਕੀ ਟੀਮ ਨਾਕਆਊਟ ਗੇੜ ’ਚ ਤਾਂ ਪਹੁੰਚ ਗਈ ਪਰ ਬਹੁਤ ਕਮਜ਼ੋਰ ਦਿਸ ਰਹੀ ਹੈ। 5ਵੇਂ ਸਥਾਨ ’ਤੇ ਕਾਬਜ਼ ਫਰਾਂਸ ਦਾ ਵੀ ਇਹ ਹੀ ਹਾਲ ਹੈ। ਮਹਿਲਾ ਫੁੱਟਬਾਲ ’ਚ ਵਧਦੀ ਸਮਾਨਤਾ ਨੇ ਵਿਸ਼ਵ ਕੱਪ ਦੇ ਗਰੁੱਪ ਗੇੜ ਨੂੰ ਰੋਮਾਂਚਕ ਬਣਾ ਦਿੱਤਾ ਹੈ, ਜਿਸ ਨਾਲ ਵੀਰਵਾਰ ਦਾ ਦਿਨ ਉਲਟਫੇਰ ਨਾਲ ਭਰਿਆ ਰਿਹਾ। ਮੋਰੱਕਾ ਨੋ ਕੋਲੰਬੀਆ ਨੂੰ 1-0 ਨਾਲ ਹਰਾਇਆ ਜਦਕਿ ਦੱਖਣੀ ਕੋਰੀਆ ਨੇ ਜਰਮਨੀ ਦੇ ਨਾਲ ਮੁਕਾਬਲੇ ਨੂੰ 1-1 ਨਾਲ ਡਰਾਅ ਕਰ ਦਿੱਤਾ। ਜਰਮਨੀ ਦਾ ਇਸ ਮੁਕਾਬਲੇ ਦੇ ਨਾਲ ਹੀ ਵਿਸ਼ਵ ਕੱਪ ਦਾ ਸਫਰ ਖਤਮ ਹੋ ਗਿਆ। ਐਸੋਸੀਏਟਿਡ ਪ੍ਰੈੱਸ ਨੇ ਕੁਝ ਕਾਰਨਾਂ ’ਤੇ ਨਜ਼ਰ ਪਾਈ, ਜਿਸ ਨਾਲ ਸਾਹਮਣੇ ਆਇਆ ਹੈ ਕਿ ਕਿਵੇਂ ਰਵਾਇਤੀ ਧਾਕੜ ਟੀਮਾਂ ਤੇ ਤੇਜ਼ੀ ਨਾਲ ਖਤਮ ਹੋ ਰਹੀਆਂ ਕਮਜ਼ੋਰ ਟੀਮਾਂ ਵਿਚਾਲੇ ਫਰਕ ਘੱਟ ਹੋ ਰਿਹਾ ਹੈ। ਜਮੈਕਾ ਨੇ ਉਦਘਾਟਨੀ ਮੁਕਾਬਲੇ ’ਚ ਫਰਾਂਸ ਨੂੰ ਇਕ ਵੀ ਗੋਲ ਨਹੀਂ ਕਰਨ ਦਿੱਤਾ ਤੇ ਮੈਚ 0-0 ਨਾਲ ਡਰਾਅ ’ਤੇ ਰਿਹਾ। ਇਹ ਤਕਰੀਬਨ ਉਸ ਨੇ ਜਰਮਨੀ ਵਿਰੁੱਧ ਵੀ ਲਗਾਈ।

ਜਮੈਕਾ ਦੇ ਕੋਚ ਲਾਨ ਡੋਨਾਲਡਸਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਛੋਟੇ ਦੇਸ਼ ਵੀ ਅੱਗੇ ਵੱਧ ਰਹੇ ਹਨ ਤੇ ਕਹਿ ਰਹੇ ਹਨ ਕਿ ਅਸੀਂ ਵੀ ਇਹ ਕਰ ਸਕਦੇ ਹਾਂ।’’ ਫੁੱਟਬਾਲ ਟੀਮਾਂ ਸਮਝਦਾਰੀ ਨਾਲ ਕੰਮ ਕਰ ਰਹੀਆਂ ਹਨ, ਜਿਸਦੀ ਉਦਾਹਰਨ ਇਹ ਹੈ ਕਿ ਜਮੈਕਾ ਨੇ ਤਿੰਨ ਗਰੁੱਪ ਮੈਚਾਂ ਤੋਂ ਬਾਅਦ ਅਜੇ ਤਕ ਆਪਣੇ ਖਿਲਾਫ ਇਕ ਵੀ ਗੋਲ ਨਹੀਂ ਖਾਧਾ ਹੈ। ਇਸ ’ਤੇ ਐਲਿਸ ਨੇ ਕਿਹਾ,‘‘ਉਨ੍ਹਾਂ ਟੀਮਾਂ ਨੂੰ ਤੋੜਨਾ ਮੁਸ਼ਕਿਲ ਹੈ, ਜਿਸਦੇ ਖਿਡਾਰੀ ਸੰਗਠਿਤ ਹਨ।’’

ਇਹ ਵੀ ਪੜ੍ਹੋ : ਸਟੂਅਰਟ ਬ੍ਰਾਡ ਦੀ ਰਿਟਾਇਰਮੈਂਟ 'ਤੇ ਬੋਲੇ ਓਲੀ ਰੌਬਿਨਸਨ- ਉਨ੍ਹਾਂ ਦਾ ਮਜ਼ਾਕੀਆ ਅੰਦਾਜ਼ ਹਮੇਸ਼ਾ ਯਾਦ ਰਹੇਗਾ

ਫਿਟਨੈੱਸ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੈਦਾਨ ’ਤੇ ਛੋਟੀਆਂ ਟੀਮਾਂ ਵੱਖਰੀ ਹੀ ਊਰਜਾ ਨਾਲ ਪ੍ਰਦਰਸ਼ਨ ਕਰ ਰਹੀਆਂ ਹਨ। ਮਹਿਲਾ ਫੁੱਟਬਾਲ ’ਚ ਲਗਾਤਾਰ ਵਿਕਾਸ ਵੀ ਦੇਖਿਆ ਜਾ ਰਿਹਾ ਹੈ। ਫੈੱਡਰੇਸ਼ਨ ਇੰਟਰਨੈਸ਼ਨਲ ਡੀ ਫੁੱਟਬਾਲ ਐਸੋਸੀਏਸ਼ਨ (ਫੀਫਾ) ਨੇ ਕਿਹਾ ਕਿ ਉਸ ਨੇ ਮਹਿਾਲਵਾਂ ਦੀ ਖੇਡ ’ਚ ਇਕ ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ ਤੇ 211 ਮੈਂਬਰੀ ਸੰਘਾਂ ’ਚ ਲਗਭਗ 168 ਵਿਕਾਸ ਪ੍ਰੋਗਰਾਮ ਚਲਾਏ ਜਾ ਰਹੇ ਹਨ। ਮਹਿਲਾ ਵਿਸ਼ਵ ਕੱਪ ਦੇ ਨਵੇਂ ਸਵਰੂਪ ਨੂੰ ਵੀ ਕੁਝ ਹੱਦ ਤਕ ਖੇਡ ’ਚ ਬਰਾਬਰੀ ਦਾ ਕਾਰਨ ਮੰਨਿਆ ਜਾ ਸਕਦਾ ਹੈ। ਸਾਲ 2019 ’ਚ ਟੂਰਨਾਮੈਂਟ ਨੂੰ 24 ਟੀਮਾਂ ਤੋਂ ਵਧਾ ਕੇ 32 ਕਰਨ ਦੇ ਫੈਸਲੇ ’ਤੇ ਸ਼ੱਕ ਸੀ ਕਿ ਇਸ ਨਾਲ ਜ਼ਿਆਦਾਤਰ ਇਕਪਾਸੜ ਮੁਕਾਬਲੇ ਹੋਣਗੇ ਤੇ ਮੈਚਾਂ ਦੇ ਰੋਮਾਂਚ ’ਚ ਕਮੀ ਆਵੇਗੀ। ਇਸ ਵਾਰ ਮਹਿਲਾ ਵਿਸ਼ਵ ਕੱਪ ਨੇ ਇਸ ਸ਼ੱਕ ਨੂੰ ਵੀ ਦੂਰ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News