ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ ਰੋਹਿਤ ਸ਼ਰਮਾ ਤਕ ਸਭ ਰਹਿ ਗਏ ਪਿੱਛੇ

Thursday, Jun 18, 2026 - 05:39 PM (IST)

ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ ਰੋਹਿਤ ਸ਼ਰਮਾ ਤਕ ਸਭ ਰਹਿ ਗਏ ਪਿੱਛੇ

ਸਪੋਰਟਸ ਡੈਸਕ- ਅਫਗਾਨਿਸਤਾਨ ਖਿਲਾਫ ਦੂਜੇ ਵਨਡੇ 'ਚ ਭਾਰਤੀ ਕਪਤਾਨ ਸ਼ੁੱਭਮਨ ਗਿੱਲ ਨੇ ਸ਼ਨਦਾਰ ਸੈਂਕੜਾ ਜੜਿਆ। ਉਨ੍ਹਾਂ ਨੇ 110 ਗੇਂਦਾਂ 'ਚ 154 ਦੌੜਾਂ ਬਣਾਈਆਂ, ਜਿਸ ਵਿਚ 22 ਚੌਕੇ ਅਤੇ 2 ਛੱਕੇ ਸ਼ਾਮਲ ਰਹੇ। ਪਰ ਇਸ ਪਾਰੀ ਨੂੰ ਖੇਡਣ ਤੋਂ ਬਾਅਦ ਵੀ ਗਿੱਲ ਉਸ ਰਿਕਾਰਡ ਨੂੰ ਨਹੀਂ ਤੋੜ ਸਕੇ ਜੋ 15 ਸਾਲਾਂ ਤੋਂ ਭਾਰਤੀ ਕ੍ਰਿਕਟ 'ਚ ਬਰਕਰਾਰ ਹੈ। ਇਸ ਵਿਚਕਾਰ ਕੋਸ਼ਿਸ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਨੇ ਵੀ ਕੀਤੀ। ਇਕ ਵਾਰ ਰੋਹਿਤ ਉਸ ਰਿਕਾਰਡ ਨੂੰ ਤੋੜਨ ਦੇ ਕਾਫੀ ਕਰੀਬ ਵੀ ਪਹੁੰਚ ਗਏ ਸਨ ਪਰ ਅਜਿਹਾ ਹੋਇਆ ਨਹੀਂ। 

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਰਿਕਾਰਡ ਹੈ ਕੀ? ਇਹ ਰਿਕਾਰਡ ਵਰਿੰਦਰ ਸਹਿਵਾਗ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਹੀ 15 ਸਾਲ ਪਹਿਲਾਂ ਯਾਨੀ 2011 'ਚ ਵੈਸਟਇੰਡੀਜ਼ ਖਿਲਾਫ ਇੰਦੌਰ ਦੇ ਹੋਲਕਰ ਸਟੇਡੀਅਮ 'ਤੇ ਚੌਕੇ-ਛੱਕਿਆਂ ਦੀ ਬਰਸਾਤ ਕਰਦੇ ਹੋਏ 219 ਦੌੜਾਂ ਦੀ ਉਹ ਬੇਮਿਸਾਲ ਪਾਰੀ ਖੇਡੀ ਸੀ ਜੋ ਬਤੌਰ ਕਪਤਾਨ ਕਿਸੇ ਭਾਰਤੀ ਦੇ ਬੱਲੇ 'ਚੋਂ ਨਿਕਲੀ ਸਭ ਤੋਂ ਵੱਡੀ ਪਾਰੀ ਰਹੀ। ਇਸ ਤੋਂ ਪਹਿਲਾਂ ਇਹ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਸੀ, ਜਿਨ੍ਹਾਂ ਨੇ ਬਤੌਰ ਕਪਤਾਨ 1999 'ਚ ਨਿਊਜ਼ੀਲੈਂਡ ਖਿਲਾਫ ਹੈਦਰਾਬਾਦ 'ਚ ਨਾਬਾਦ 186 ਦੌੜਾਂ ਬਣਾਈਆਂ ਸਨ। 

ਸਾਲ 2017 'ਚ ਰੋਹਿਤ ਸ਼ਰਮਾ, ਵਰਿੰਦਰ ਸਹਿਵਾਗ ਦੇ ਰਿਕਾਰਡ ਨੂੰ ਤੋੜਨ ਦੇ ਕਾਫੀ ਕਰੀਬ ਪਹੁੰਚ ਗਏ ਸਨ। ਉਦੋਂ ਉਨ੍ਹਾਂ ਨੇ ਬਤੌਰ ਕਪਤਾਨ ਮੋਹਾਲੀ 'ਚ ਸ਼੍ਰੀਲੰਕਾ ਖਿਲਾਫ ਖੇਡੇ ਵਨਡੇ ਮੈਚ 'ਚ 208 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ। ਸਾਲ 2018 'ਚ ਕਪਤਾਨ ਦੇ ਤੌਰ 'ਤੇ ਵਿਰਾਟ ਕੋਹਲੀ ਦੋ ਵਾਰ 150 ਦੌੜਾਂ ਦੇ ਪਾਰ ਗਏ ਪਰ ਵਰਿੰਦਰ ਸਹਿਵਾਗ ਦੇ ਰਿਕਾਰਡ ਤੋਂ ਕਾਫੀ ਦੂਰ ਰਹਿ ਗਏ। ਉਦੋਂ ਉਨ੍ਹਾਂ ਨੇ ਵਾਈਜੈਗ 'ਚ ਵੈਸਟਇੰਡੀਜ਼ ਖਿਲਾਫ 157 ਦੌੜਾਂ ਦੀ ਨਾਬਾਦ ਪਾਰੀ ਖੇਡੀ ਤਾਂ ਕੇਪ ਟਾਈਨ 'ਚ ਸਾਊਥ ਅਫਰੀਕਾ ਖਿਲਾਫ 160 ਦੌੜਾਂ ਬਣਾ ਕੇ ਨਾਬਾਦ ਰਹੇ। 

ਹੁਣ ਅਫਗਾਨਿਸਤਾਨ ਖਿਲਾਫ ਦੂਜੇ ਵਨਡੇ 'ਚ ਸ਼ੁੱਭਮਨ ਗਿੱਲ ਨੇ 154 ਦੌੜਾਂ ਬਣਾਈਆਂ, ਜੋ ਕਿ ਬਤੌਰ ਕਪਤਾਨ ਉਨ੍ਹਾਂ ਦੀ ਖੁਦ ਦੀ ਸਭ ਤੋਂ ਵੱਡੀ ਇਨਿੰਗ ਹੈ ਪਰ ਇਸ ਨਾਲ ਉਹ ਵਰਿੰਦਰ ਸਹਿਵਾਗ ਦੇ ਰਿਕਾਰਡ ਤਕ ਦੂਰ, ਵਿਰਾਟ ਕੋਹਲੀ ਜਾਂ ਰੋਹਿਤ ਸ਼ਰਮਾ ਤੋਂ ਵੀ ਅੱਗੇ ਨਹੀਂ ਨਿਕਲ ਸਕੇ। 


author

Rakesh

Content Editor

Related News