ਕ੍ਰਿਕਟ ਜਗਤ ''ਚ ਮਚੀ ਹਲਚਲ, IPL 2025 ਦੇ ਚੱਲਦੇ ਇਸ ਦਿੱਗਜ ਖਿਡਾਰੀ ਨੇ ਛੱਡ ''ਤੀ ਕਪਤਾਨੀ

Monday, Mar 31, 2025 - 11:26 PM (IST)

ਕ੍ਰਿਕਟ ਜਗਤ ''ਚ ਮਚੀ ਹਲਚਲ, IPL 2025 ਦੇ ਚੱਲਦੇ ਇਸ ਦਿੱਗਜ ਖਿਡਾਰੀ ਨੇ ਛੱਡ ''ਤੀ ਕਪਤਾਨੀ

ਨੈਸ਼ਨਲ ਡੈਸਕ : ਭਾਰਤ 'ਚ ਜਦੋਂ ਆਈ. ਪੀ. ਐੱਲ. ਦੀ ਧੂਮ ਮਚੀ ਹੋਈ ਹੈ, ਉਸੇ ਸਮੇਂ ਵੈਸਟਇੰਡੀਜ਼ ਕ੍ਰਿਕਟ 'ਚ ਇਕ ਵੱਡਾ ਬਦਲਾਅ ਹੋਇਆ ਹੈ। ਟੀਮ ਦੇ ਕਪਤਾਨ ਨੇ ਦੋ ਫਾਰਮੈਟਾਂ ਵਿੱਚ ਆਪਣੀ ਕਪਤਾਨੀ ਛੱਡ ਦਿੱਤੀ ਹੈ। ਟੈਸਟ ਟੀਮ ਦੇ ਕਪਤਾਨ ਕ੍ਰੈਗ ਬ੍ਰੈਥਵੇਟ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਦਕਿ ਟੀ-20 ਟੀਮ ਦੀ ਕਮਾਨ ਹੁਣ ਸ਼ੇ ਹੋਪ ਨੂੰ ਸੌਂਪ ਦਿੱਤੀ ਗਈ ਹੈ। ਹਾਲਾਂਕਿ, ਟੈਸਟ ਟੀਮ ਦੇ ਨਵੇਂ ਕਪਤਾਨ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਹੈ।

ਬ੍ਰੈਥਵੇਟ ਨੇ ਕਿਉਂ ਛੱਡੀ ਟੈਸਟ ਕਪਤਾਨੀ?
ਕ੍ਰੈਗ ਬ੍ਰੈਥਵੇਟ ਨੇ ਸੋਮਵਾਰ ਨੂੰ ਟੈਸਟ ਕਪਤਾਨੀ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਦੀ ਅਗਵਾਈ 'ਚ ਟੀਮ ਦਾ ਪ੍ਰਦਰਸ਼ਨ ਖਾਸ ਨਹੀਂ ਰਿਹਾ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਕਦਮ ਚੁੱਕਿਆ। ਹਾਲਾਂਕਿ ਉਹ ਇਕ ਖਿਡਾਰੀ ਦੇ ਤੌਰ 'ਤੇ ਟੀਮ 'ਚ ਖੇਡਣਾ ਜਾਰੀ ਰੱਖੇਗਾ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ, "ਅਸੀਂ ਤੁਹਾਡੀ ਅਗਵਾਈ ਅਤੇ ਟੀਮ ਪ੍ਰਤੀ ਸਮਰਪਣ ਲਈ ਤੁਹਾਨੂੰ ਸਲਾਮ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਮੈਦਾਨ ਦੇ ਅੰਦਰ ਅਤੇ ਬਾਹਰ ਟੀਮ ਲਈ ਯੋਗਦਾਨ ਦਿੰਦੇ ਰਹੋਗੇ।"

ਇਹ ਵੀ ਪੜ੍ਹੋ : MI vs KKR : ਮੁੰਬਈ ਨੇ ਚੱਖਿਆ ਜਿੱਤ ਦਾ ਸੁਆਦ, ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ

ਵੈਸਟਇੰਡੀਜ਼ ਦੀ ਅਗਲੀ ਸੀਰੀਜ਼
ਵੈਸਟਇੰਡੀਜ਼ ਕ੍ਰਿਕਟ ਦਾ ਪ੍ਰਦਰਸ਼ਨ ਪਿਛਲੇ ਕੁਝ ਸਾਲਾਂ 'ਚ ਕਮਜ਼ੋਰ ਰਿਹਾ ਹੈ। ਟੀਮ ਨਾ ਤਾਂ ਟੀ-20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਸਕੀ ਅਤੇ ਨਾ ਹੀ ਚੈਂਪੀਅਨਜ਼ ਟਰਾਫੀ 'ਚ ਜਗ੍ਹਾ ਬਣਾ ਸਕੀ। ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਵੀ ਉਸ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਹੁਣ ਟੀਮ ਜਲਦੀ ਹੀ ਆਇਰਲੈਂਡ ਖਿਲਾਫ ਤਿੰਨ ਵਨਡੇ ਅਤੇ ਤਿੰਨ ਟੀ-20 ਮੈਚ ਖੇਡੇਗੀ। ਇਸ ਤੋਂ ਬਾਅਦ ਇੰਗਲੈਂਡ ਖਿਲਾਫ ਵੀ ਮੈਚ ਹੋਣਗੇ। ਫਿਲਹਾਲ ਟੈਸਟ ਟੀਮ ਦੇ ਨਵੇਂ ਕਪਤਾਨ ਦਾ ਐਲਾਨ ਨਹੀਂ ਕੀਤਾ ਗਿਆ ਹੈ, ਕਿਉਂਕਿ ਫਿਲਹਾਲ ਟੀਮ ਦਾ ਕੋਈ ਟੈਸਟ ਮੈਚ ਤੈਅ ਨਹੀਂ ਹੈ।

ਵੈਸਟਇੰਡੀਜ਼ ਦੇ ਨਵੇਂ ਟੀ-20 ਕਪਤਾਨ ਬਣੇ ਸ਼ੇ ਹੋਪ
ਟੀ-20 ਟੀਮ ਦੀ ਕਪਤਾਨੀ 'ਚ ਵੀ ਬਦਲਾਅ ਕੀਤਾ ਗਿਆ ਹੈ। ਹੁਣ ਸ਼ੇ ਹੋਪ ਨੂੰ ਨਵਾਂ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਰਵਮਨ ਪਾਵੇਲ ਇਸ ਅਹੁਦੇ 'ਤੇ ਸਨ, ਪਰ ਉਹ ਜ਼ਿਆਦਾ ਦੇਰ ਤੱਕ ਟੀਮ ਦੀ ਅਗਵਾਈ ਨਹੀਂ ਕਰ ਸਕੇ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਵੈਸਟਇੰਡੀਜ਼ ਕ੍ਰਿਕਟ ਬੋਰਡ ਕਿਸ ਨੂੰ ਟੈਸਟ ਟੀਮ ਲਈ ਨਵਾਂ ਕਪਤਾਨ ਚੁਣਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News