ਗੁਜਰਾਤ ਟਾਈਟਨਜ਼ ਦੇ ਮੱਧਕ੍ਰਮ ਵਿਚ ਕੋਈ ਸਮੱਸਿਆ ਨਹੀਂ : ਗਿੱਲ
Monday, Mar 31, 2025 - 05:20 PM (IST)

ਅਹਿਮਦਾਬਾਦ–ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਉਸਦੀ ਟੀਮ ਦੇ ਮੱਧਕ੍ਰਮ ਵਿਚ ਕੋਈ ਸਮੱਸਿਆ ਨਹੀਂ ਹੈ। ਉਸ ਨੇ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਇੱਥੇ ਹਰਾਉਣ ਤੋਂ ਬਾਅਦ ਇਹ ਗੱਲ ਕਹੀ, ਜਿਸ ਵਿਚ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਟਾਈਟਨਜ਼ ਲਈ ਜ਼ਿਆਦਾ ਦੌੜ ਬਣਾਈਆਂ। ਗੁਜਰਾਤ ਨੇ ਮੁੰਬਈ ਨੂੰ 36 ਦੌੜਾਂ ਨਾਲ ਹਰਾਇਆ।
ਗਿੱਲ ਨੇ ਕਿਹਾ,‘‘ਮੈਨੂੰ ਅਜਿਹਾ ਨਹੀਂ ਲੱਗਦਾ (ਮੱਧਕ੍ਰਮ ਚਿੰਤਾ ਵਿਸ਼ਾ ਹੈ)। ਪਿਛਲੇ ਮੈਚ (ਪੰਜਾਬ ਕਿੰਗਜ਼ ਵਿਰੁੱਧ) ਵਿਚ ਵੀ, ਮੈਨੂੰ ਲੱਗਦਾ ਹੈ ਕਿ ਅਸੀਂ ਲੱਗਭਗ 250 ਦੌੜਾਂ (243) ਦਾ ਪਿੱਛਾ ਕਰ ਰਹੇ ਸੀ ਪਰ ਰਦਰਫੋਰਡ ਨੇ ਲੱਗਭਗ 48 ਦੌੜਾਂ (ਮੱਧਕ੍ਰਮ ਵਿਚ 46) ਬਣਾਈਆਂ। ਇਹ ਇਕ ਬੁਰੀ ਸ਼ੁਰੂਆਤ ਨਹੀਂ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਅਸੀਂ ਮੱਧਕ੍ਰਮ ਦੇ ਬਾਰੇ ਵਿਚ ਬਿਲਕੁਲ ਵੀ ਚਿਤਿੰਤ ਨਹੀਂ ਹਾਂ।’’