ਵਰਲਡ ਕੱਪ 2019 ਸਭ ਤੋਂ ਵੱਧ ਦੇਖਿਆ ਜਾਣ ਵਾਲਾ ICC ਟੂਰਨਾਮੈਂਟ ਬਣਿਆ

09/16/2019 4:42:19 PM

ਦੁਬਈ : ਪੁਰਸ਼ ਕ੍ਰਿਕਟ ਵਰਲਡ ਕੱਪ 2019 ਆਈ. ਸੀ. ਸੀ. ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟੂਰਨਾਮੈਂਟ ਬਣ ਗਿਆ ਹੈ ਜਿਸਦਾ ਸਿੱਧਾ ਪ੍ਰਸਾਰਣ ਵਿਸ਼ਵ ਪੱਧਰ 'ਤੇ ਕੁਲ ਔਸਤਨ ਇਕ ਅਰਬ 60 ਕਰੋੜ ਲੋਕਾਂ ਨੇ ਦੇਖਿਆ। ਆਈ. ਸੀ. ਸੀ. ਨੇ ਪ੍ਰੈਸ ਰਿਲੀਜ਼ 'ਚ ਕਿਹਾ, ''ਡਿਜ਼ੀਟਲ ਮੰਚ 'ਤੇ ਮੈਚਾਂ ਦੇ ਸਿੱਧੇ ਪ੍ਰਸਾਰਣ ਦੇ ਮਾਮਲੇ ਵਿਚ ਭਾਰਤ ਚੋਟੀ 'ਤੇ ਰਾਹ ਜਿਸ ਵਿਚ ਹਾਟਸਟਾਰ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਦੌਰਾਨ 2 ਕਰੋੜ 53 ਲੱਖ ਦਰਸ਼ਕਾਂ ਨੇ ਮੈਚ ਲਾਈਵ ਦੇਖਣ ਦਾ ਰਿਕਾਰਡ ਬਣਾਇਆ।''

ਇਹ ਇਤਿਹਾਸ ਦਾ ਆਈ. ਸੀ. ਸੀ. ਦਾ ਸਭ ਤੋਂ ਵੱਡੇ ਪੱਧਰ ਕਰਾਇਆ ਜਾਣ ਵਾਲਾ ਟੂਰਨਾਮੈਂਟ ਵੀ ਰਿਹਾ। ਆਈ. ਸੀ. ਸੀ. ਦੇ 25 ਪ੍ਰਸਾਰਣ ਸਾਂਝੇਦਾਰਾਂ ਨੇ 200 ਤੋਂ ਵੱਧ ਖੇਤਰਾਂ ਵਿਚ 20000 ਤੋਂ ਵੱਧ ਘੰਟਿਆਂ ਦਾ ਸਿੱਧਾ ਪ੍ਰਸਾਰਣ, ਰਿਪੀਟ ਅਤੇ ਹਾਈਲਾਈਸ ਮੁਹੱਈਆ ਕਰਾਏ। ਮੀਡੀਆ ਮੁਤਾਬਕ ਇਸ ਪ੍ਰਤੀਯੋਗਿਤਾ ਦੇ ਦਰਸ਼ਕਾਂ ਵਿਚ 2015 ਦੇ ਸੈਸ਼ਨ ਦੀ ਤੁਲਨਾ ਵਿਚ 38 ਫੀਸਦੀ ਵਾਧਾ ਹੋਇਆ ਹੈ। ਬਿਆਨ ਵਿਚ ਕਿਹਾ ਗਿਆ, ''ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਮੈਚ ਭਾਰਤ ਬਨਾਮ ਪਾਕਿਸਤਾਨ ਦਾ ਰਿਹਾ ਜਿਸ ਨੂੰ 27 ਕਰੋੜ 30 ਲੱਖ ਦਰਸ਼ਕ ਮਿਲੇ ਅਤੇ 5 ਕਰੋੜ ਹੋਰਾਂ ਨੇ ਦੂਜੇ ਡਿਜ਼ੀਟਲ ਤਰੀਕਿਆਂ ਨਾਲ ਮੈਚ ਦੇਖਿਆ।''