ਭਾਰਤੀ ਟੇਟੇ ਟੀਮ ਨੂੰ ਕੁਆਰਟਰ ਫਾਈਨਲ ''ਚ ਜਰਮਨੀ ਤੋਂ ਮਿਲੀ ਹਾਰ

Wednesday, Aug 07, 2024 - 05:06 PM (IST)

ਪੈਰਿਸ- ਭਾਰਤੀ ਟੇਬਲ ਟੈਨਿਸ ਮਹਿਲਾ ਟੀਮ ਨੂੰ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਮੈਚ ਵਿੱਚ ਜਰਮਨ ਟੀਮ ਨੇ ਬੁੱਧਵਾਰ ਨੂੰ 3-1 ਨਾਲ ਹਰਾਇਆ। ਅੱਜ ਇੱਥੇ ਖੇਡੇ ਗਏ ਮੈਚ ਵਿੱਚ ਸ੍ਰੀਜਾ ਅਕੁਲਾ-ਅਰਚਨਾ ਕਾਮਥ ਅਤੇ ਮਨਿਕਾ ਬੱਤਰਾ ਦੀ ਜੋੜੀ ਪਹਿਲੇ ਦੋ ਮੈਚ ਹਾਰ ਗਈ ਅਤੇ ਪੰਜਵਾਂ ਦਰਜਾ ਪ੍ਰਾਪਤ ਜਰਮਨ ਟੀਮ ਨੇ 2-0 ਦੀ ਬੜ੍ਹਤ ਬਣਾ ਲਈ।

ਹਾਲਾਂਕਿ ਕਾਮਥ ਨੇ ਤੀਜੇ ਮੈਚ 'ਚ ਵਾਪਸੀ ਕਰਦੇ ਹੋਏ ਸ਼ਾਨ ਜਿਓਨਾ ਨੂੰ ਹਰਾ ਕੇ 2-1 ਦੀ ਬੜ੍ਹਤ ਵਧਾ ਦਿੱਤੀ। ਪਰ ਚੌਥੀ ਗੇਮ ਵਿੱਚ, ਐਨੇਟ ਕੌਫਮੈਨ ਨੇ ਕੁਆਰਟਰ ਫਾਈਨਲ ਦਾ ਆਪਣਾ ਦੂਜਾ ਮੈਚ ਜਿੱਤ ਲਿਆ ਅਤੇ ਜਰਮਨੀ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ।


Aarti dhillon

Content Editor

Related News