ਭਾਰਤੀ ਖਿਡਾਰੀਆਂ ਨੇ ਵੀ ਡੈਰੇਨ ਸੈਮੀ ਨੂੰ ਕਿਹਾ ਸੀ 'ਕਾਲੂ', ਸਾਹਮਣੇ ਆਇਆ ਸਬੂਤ

06/09/2020 4:52:46 PM

ਨਵੀਂ ਦਿੱਲੀ : ਅਮਰੀਕਾ ਵਿਚ ਅਫਰੀਕੀ ਮੂਲ ਦੇ ਕਾਲੇ ਨਾਗਰਿਕ ਜਾਰਜ ਫਲਾਇਡ ਦੀ ਹੱਤਿਆ ਤੋਂ ਬਾਅਦ ਦੁਨੀਆ ਭਰ ਵਿਚ ਨਸਲਵਾਦ ਨੂੰ ਲੈ ਕੇ ਚੱਲੀ ਮੁਹਿੰਮ ਤੋਂ ਬਾਅਦ ਕਈ ਖਿਡਾਰੀਆਂ ਨੇ ਵੀ ਖੁਦ ਨੂੰ ਲੈ ਕੇ ਹੋਈ ਨਸਲੀ ਟਿੱਪਣੀ ਬਾਰੇ ਦੁਨੀਆ ਨੂੰ ਦੱਸਿਆ। ਇਸੇ ਕੜੀ ਵਿਚ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਡੈਰੇਨ ਸੈਮੀ ਨੇ ਕੁਝ ਦਿਨ ਪਹਿਲਾਂ ਹੀ ਉਸ ਦੇ ਉੱਪਰ ਨਸਲੀ ਟਿੱਪਣੀ ਕਰਨ ਦੀ ਗੱਲ ਦਾ ਖੁਲਾਸਾ ਕੀਤਾ ਸੀ। ਸੈਮੀ ਦਾ ਕਹਿਣ ਹੈ ਕਿ ਉਸ ਨੂੰ ਭਾਰਤ ਦੀ ਵੱਕਾਰੀ ਘਰੇਲੂ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਫ੍ਰੈਂਚਾਈਜ਼ੀ ਟੀਮ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦੇ ਹੋਏ 'ਕਾਲੂ' ਬੁਲਾਇਆ ਜਾਂਦਾ ਸੀ। ਇਸ ਸ਼ਬਦ ਦਾ ਮਤਲਬ ਉਸ ਨੂੰ ਹਾਲ ਹੀ 'ਚ ਪਤਾ ਚੱਲਿਆ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਵੀ ਕਈ ਵਾਰ ਸੈਮੀ ਨੂੰ ਕਾਲੂ ਕਹਿ ਕੇ ਬੁਲਾਇਆ ਸੀ।

ਹਾਲ ਹੀ 'ਚ ਵਿੰਡੀਜ਼ ਦੇ ਸਾਬਕਾ ਖਿਡਾਰੀ ਡੈਰੇਨ ਸੈਮੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਸ ਨੂੰ ਭਾਰਤ ਵਿਚ ਖੇਡਦਿਆਂ ਕਾਲੂ ਬੁਲਾਇਆ ਜਾਂਦਾ ਸੀ। ਉਸ ਨੇ ਇਸ ਗੱਲ ਦੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਸ ਨੂੰ ਅਤੇ ਸ਼੍ਰੀਲੰਕਾ ਦੇ ਥਿਸਾਰਾ ਪਰੇਰਾ ਨੂੰ ਇਸ ਸ਼ਬਦ ਨਾਲ ਬੁਲਾਇਆ ਜਾਂਦਾ ਸੀ, ਜਿਸ ਦਾ ਮਤਲਬ ਹੁਣ ਉਸ ਨੂੰ ਪਤਾ ਲੱਗਾ ਹੈ। ਇਸੇ ਕੜੀ ਵਿਚ ਇਕ ਹੋਰ ਗੱਲ ਸਾਹਣੇ ਆਈ ਹੈ ਜੋ ਸੈਮੀ ਦੀਆਂ ਗੱਲਾਂ ਨੂੰ ਪੱਕਾ ਕਰਦੀ ਹੈ। 

ਦਰਅਸਲ, ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਦੀ ਇਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਉਸ ਨੇ 6 ਸਾਲ ਪਹਿਲਾਂ ਪੋਸਟ ਕੀਤਾ ਸੀ। ਤਸਵੀਰ ਵਿਚ ਇਸ਼ਾਂਤ ਅਤੇ ਭੁਵਨੇਸ਼ਵਰ ਦੇ ਨਾਲ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਅਤੇ ਵਿੰਡੀਜ਼ ਧਾਕੜ ਸੈਮੀ ਵਿਖ ਰਹੇ ਹਨ। ਇਹ ਸਾਰੇ ਸਾਲ 2013 ਵਿਚ ਸਨਰਾਈਜ਼ਰਸ ਹੈਦਰਾਬਾਦ ਵੱਲੋਂ ਖੇਡਦੇ ਸਨ। ਇਸ਼ਾਂਤ ਨੇ ਇਸ ਤਸਵੀਰ ਵਿਚ ਜੋ ਕੈਪਸ਼ਨ ਦਿੱਤੀ ਹੈ ਸੈਮੀ ਨੇ ਉਸ 'ਤੇ ਇਤਰਾਜ਼ ਕੀਤਾ ਹੈ।

 
 
 
 
 
View this post on Instagram
 
 
 
 
 
 
 
 
 

So recently I discovered a word that I was being called was not what it actually meant I need some answers. So before I start calling out names I need these individuals to reach out and please tell me there’s another meaning to that word and when I was being called it,it was all in love. #blackandproud #blackandconfident #clarasboy #saynotoracism #stopracism #cricketer #stlucia

A post shared by daren (@darensammy88) on Jun 8, 2020 at 1:18pm PDT

ਹਾਲ ਹੀ 'ਚ  ਸੈਮੀ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਅਪਲੋਡ ਕਰ ਕੇ ਆਪਣੀ ਗੱਲ ਰੱਖੀ ਸੀ। ਉਸ ਨੇ ਕਿਹਾ ਸੀ ਕਿ ਗਿਆਨ ਹੀ ਸ਼ਕਤੀ ਹੈ। ਹਾਲ ਹੀ 'ਚ ਮੈਨੂੰ ਇਸ ਸ਼ਬਦ (ਕਾਲੂ) ਦਾ ਮਤਲਬ ਪਤਾ ਲੱਗਾ ਜੋ ਮੈਨੂੰ ਆਈ. ਪੀ. ਐੱਲ. ਵਿਚ ਕਿਹਾ ਜਾਂਦਾ ਸੀ। ਮੈਨੂੰ ਇਸ ਦਾ ਜਵਾਬ ਚਾਹੀਦਾ ਹੈ। ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਸਾਰਿਆਂ ਦਾ ਨਾਂ ਲੈਣਾ ਸ਼ੁਰੂ ਕਰਾਂ। ਉਹ ਸਾਰੇ ਖੁਦ ਸਾਹਮਣੇ ਆ ਕੇ ਇਸ ਸ਼ਬਦ ਦਾ ਦੂਜਾ ਮਤਲਬ ਦੱਸਣ। ਮੈਨੂੰ ਜਦੋਂ ਵੀ ਇਸ ਸ਼ਬਦ ਨਾਲ ਬੁਲਾਇਆ ਗਿਆ ਕੀ ਉਹ ਪਿਆਰ ਨਾਲ ਹੀ ਸੀ।

Ranjit

This news is Content Editor Ranjit