ਵਿਸ਼ਵ ਐਥਲੈਟਿਕਸ ਦਾ ਮੁੱਖੀ ਜੁਲਾਈ ''ਚ ਬਣੇਗਾ IOC ਮੈਂਬਰ

Thursday, Jun 11, 2020 - 05:31 PM (IST)

ਵਿਸ਼ਵ ਐਥਲੈਟਿਕਸ ਦਾ ਮੁੱਖੀ ਜੁਲਾਈ ''ਚ ਬਣੇਗਾ IOC ਮੈਂਬਰ

ਲੁਸਾਨੇ : ਵਿਸ਼ਵ ਐਥਲੈਟਿਕਸ ਦਾ ਮੁਖੀ ਸੇਬੇਸਟੀਅਨ ਨੂੰ ਇਸ ਸਾਲ ਜੁਲਾਈ ਵਿਚ ਕੌਮਾਂਤਰੀ ਕਮੇਟੀ (IOC) ਦਾ ਮੈਂਬਰ ਨਾਮਜ਼ਦ ਕੀਤਾ ਜਾਵੇਗਾ। ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਇਹ ਜਾਣਕਾਰੀ ਦਿੱਤੀ ਹੈ। 1500 ਮੀਟਰ ਦੌੜ ਵਿਚ 2 ਵਾਰ ਦਾ ਓਲੰਪਿਕ ਚੈਂਪੀਅਨ 2015 ਤੋਂ ਵਿਸ਼ਵ ਐਥਲੈਟਿਕਸ ਮੁਖੀ ਦੇ ਅਹੁਦੇ 'ਤੇ ਹੈ ਪਰ ਸੀ. ਐੱਸ. ਐੱਮ. ਸਪੋਰਟਸ ਐਂਡ ਐਂਟਰਟੇਨਮੈਂਟ ਕੰਪਨੀ ਵਿਚ ਮੈਨੇਜਿੰਗ ਡਾਈਰੈਕਟਰ ਰਹਿੰਦਿਆਂ ਹਿੱਤਾਂ ਦੇ ਟਕਰਾਅ ਕਾਰਨ ਉਸ ਨੂੰ ਆਈ. ਓ. ਸੀ. ਦਾ ਮੈਂਬਰ ਨਹੀਂ ਬਣਾਇਆ ਜਾ ਰਿਹਾ ਸੀ। 

PunjabKesari

ਬਾਕ ਨੇ ਆਈ. ਓ. ਸੀ.  ਕਾਰਜਕਾਰੀ ਬੋਰਡ ਦੀ ਟੈਲੀਕਾਨਫਰੰਸ ਦੇ ਜ਼ਰੀਏ ਬੈਠਕ ਤੋਂ ਬਾਅਦ ਕਿਹਾ, ''ਕੋ ਨੇ ਕੰਪਨੀ ਵਿਚ ਮੈਨੇਜਿੰਗ ਡਾਈਰੈਕਟਰ ਦੇ ਅਹੁਦੇ ਨੂੰ ਛੱਡਣ ਲਈ ਵਚਨਬੱਧਤਾ ਜ਼ਾਹਰ ਕੀਤੀ ਹੈ।'' ਕੋ ਤੋਂ ਇਲਾਵਾ ਕਿਊੂਬਾ ਦੀ ਮਾਰੀਆਡੀ ਲਾ ਕਾਰਿਦਾਦ, ਕ੍ਰੋਏਸ਼ੀਆ ਦੀ ਸਾਬਕਾ ਮੁਖੀ ਕੋਲਿੰਦਰਾ ਗ੍ਰੇਬਰ-ਕਿਟਾਰੋਵਿਚ, ਸਾਊਦੀ ਅਰਬ ਦੀ ਪ੍ਰਿੰਸੈਸ ਰੀਮਾ ਬੰਦਾਰ ਅਲ-ਸਾਊਦ ਅਤੇ ਮੰਗੋਲੀਆ ਦੀ ਬਾਤੁਸ਼ਿਗ ਬਾਬੋਲਡ ਨੂੰ ਵੀ ਆਈ. ਓ. ਸੀ. ਮੈਂਬਰ ਬਣਾ ਦੀ ਪੇਸ਼ਕਸ਼ ਦਿੱਤੀ ਹੈ।


author

Ranjit

Content Editor

Related News