ਜੂਨ ''ਚ ਹੋਵੇਗਾ ਆਈ. ਪੀ. ਐੱਲ. ਦੇ ਭਵਿੱਖ ਦਾ ਫੈਸਲਾ

05/29/2020 4:37:18 PM

ਨਵੀਂ ਦਿੱਲੀ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਇਸ ਸਾਲ ਅਕਤੂਬਰ-ਨਵੰਬਰ ਵਿਚ ਆਸਟਰੇਲੀਆ ਵਿਚ ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਭਵਿੱਖ ਦਾ ਫੈਸਲਾ 10  ਜੂਨ ਤਕ ਟਾਲ ਦਿੱਤਾ ਹੈ, ਜਿਸ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਨੂੰ ਲੈ ਕੇ ਹੁਣ ਕੋਈ ਵੀ ਫੈਸਲਾ ਜੂਨ ਵਿਚ ਹੀ ਕੀਤਾ ਜਾਵੇਗਾ। ਵਿਸ਼ਵ ਕੱਪ ਨੂੰ ਲੈ ਕੇ ਇਸ ਗੱਲ ਦੇ ਵੀ ਕਿਆਸ ਲੱਗ ਰਹੇ ਹਨ ਕਿ ਕੋਰੋਨਾ ਵਾਇਰਸ ਕਾਰਨ ਟੂਰਨਾਮੈਂਟ ਨੂੰ 2022 ਤਕ ਮੁਲਤਵੀ ਕੀਤਾ ਜਾ ਸਕਦਾ ਹੈ ਪਰ ਆਈ. ਸੀ. ਸੀ. ਬੋਰ ਦੀ ਵੀਰਵਾਰ ਨੂੰ ਟੈਲੀਕਾਨਫਰੰਸ ਦੇ ਜ਼ਰੀਏ ਹੋਈ ਬੈਠਕ ਵਿਚ ਫੈਸਲਾ ਕੀਤਾ ਗਿਆ ਕਿ ਵਿਸ਼ਵ ਕੱਫ ਦੇ ਭਵਿੱਖ ਦੇ ਬਾਰੇ 10 ਜੂਨ ਤਕ ਫੈਸਲਾ ਕੀਤਾ ਜਾਵੇਗਾ ਜਦੋਂ ਬੋਰਡ ਦੀ ਅਗਲੀ ਬੈਠਕ ਹੋਵੇਗੀ। 

ਭਾਰਤੀ ਮੀਡੀਆ ਵਿਚ ਅਜਿਹੀਆਂ ਖਬਰਾ ਸੀ ਕਿ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਵਿਸ਼ਵ ਪੱਧਰੀ ਮਹਾਮਾਰੀ  ਬਣ ਚੁੱਕੇ ਕੋਰੋਨਾ ਵਾਇਰਸ ਕਾਰਨ ਸਾਲ 2022 ਤਕ ਮੁਲਤਵੀ ਕੀਤਾ ਜਾ ਸਕਦਾ ਹੈ ਪਰ ਹੁਣ ਇਹ ਜੂਨ ਵਿਚ ਤੈਅ ਹੋਵੇਗਾ ਕਿ ਵਿਸ਼ਵ ਕੱਪ ਦਾ ਆਯੋਜਨ ਹੋਵੇਗਾ ਜਾਂ ਇਸ ਨੂੰ ਮੁਲਤਵੀ ਕੀਤਾ ਜਾਵੇਗਾ। ਆਈ. ਪੀ. ਐੱਲ. ਦਾ ਭਵਿੱਖ ਵਿਸ਼ਵ ਕੱਪ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਹੈ ਅਤੇ ਜੂਨ ਵਿਚ ਵਿਸ਼ਵ ਕੱਪ ਨੂੰ ਲੈ ਕੇ ਜੋ ਵੀ ਫੈਸਲਾ ਕੀਤਾ ਜਾਵੇਗਾ ਉਹ ਆਈ. ਪੀ. ਐੱਲ. ਦੇ ਭਵਿੱਖ ਨੂੰ ਤੈਅ ਕਰੇਗਾ। ਵਿਸ਼ਵ ਕੱਪ ਆਸਟਰੇਲੀਆ 18 ਅਕਤੂਬਰ ਤੋਂ 15 ਨਵੰਬਰ ਤਕ ਖੇਡਿਆ ਜਾਣਾ ਹੈ। ਇਸ ਗੱਲ ਦੇ ਵੀ ਕਿਆਸ ਹਨ ਕਿ ਜੇਕਰ ਆਸਟਰੇਲੀਆ ਵਿਚ ਵਿਸ਼ਵ ਕੱਪ ਮੁਲਤਵੀ ਹੁੰਦਾ ਹੈ ਤਾਂ ਉਸ ਸਮੇਂ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਨੂੰ ਆਯੋਜਿਤ ਕਰਨ ਦਾ ਰਸਤਾ ਖੁਲ ਸਕਦਾ ਹੈ। ਆਈ. ਪੀ. ਐੱਲ. ਨੂੰ ਕੋਰੋਨਾ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ ਜਦਕਿ ਇਹ 29 ਮਾਰਚ ਤੋਂ ਸ਼ੁਰੂ ਹੋਣਾ ਸੀ। 

Ranjit

This news is Content Editor Ranjit