ਸ਼ੁਕਰੀਆ ਸ਼੍ਰੀਜੇਸ਼ : PM ਮੋਦੀ ਨੇ ਮਹਾਨ ਗੋਲਕੀਪਰ ਨੂੰ ਲਿਖੀ ਚਿੱਠੀ
Wednesday, Sep 11, 2024 - 01:18 PM (IST)
ਨਵੀਂ ਦਿੱਲੀ— ਹਾਕੀ ਨੂੰ ਅਲਵਿਦਾ ਕਹਿ ਚੁੱਕੇ ਮਹਾਨ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਹਾਲ ਹੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਿਲੀ ਇਕ ਚਿੱਠੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਪ੍ਰਧਾਨ ਮੰਤਰੀ ਨੇ ਖੇਡ 'ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਭਰੋਸਾ ਜਤਾਇਆ ਹੈ ਕਿ ਉਹ ਨਵੇਂ ਰਾਸ਼ਟਰੀ ਜੂਨੀਅਰ ਕੋਚ ਦੇ ਰੂਪ 'ਚ ਵੀ ਓਨੇ ਹੀ ਪ੍ਰਭਾਵੀ ਹੋਣਗੇ। ਟੋਕੀਓ ਓਲੰਪਿਕ ਤੋਂ ਬਾਅਦ ਪੈਰਿਸ ਵਿੱਚ ਕਾਂਸੀ ਜਿੱਤਣ ਤੋਂ ਬਾਅਦ ਸ਼੍ਰੀਜੇਸ਼ ਨੇ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਭਾਰਤੀ ਹਾਕੀ ਦੀ ਕੰਧ ਕਹੇ ਜਾਣ ਵਾਲੇ ਸ਼੍ਰੀਜੇਸ਼ ਨੇ ਏਸ਼ੀਆਈ ਖੇਡਾਂ ਵਿੱਚ ਵੀ ਦੋ ਸੋਨ ਤਮਗੇ ਅਤੇ ਚੈਂਪੀਅਨਜ਼ ਟਰਾਫੀ ਵਿੱਚ ਦੋ ਚਾਂਦੀ ਦੇ ਤਮਗੇ ਜਿੱਤੇ ਹਨ। ਹਾਕੀ ਇੰਡੀਆ ਨੇ ਉਨ੍ਹਾਂ ਨੂੰ ਜੂਨੀਅਰ ਟੀਮ ਦਾ ਨਵਾਂ ਮੁੱਖ ਕੋਚ ਬਣਾਇਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਚਿੱਠੀ 'ਚ ਲਿਖਿਆ, 'ਮੈਨੂੰ ਭਰੋਸਾ ਹੈ ਕਿ ਤੁਹਾਡੀ ਨਵੀਂ ਭੂਮਿਕਾ 'ਚ ਤੁਹਾਡਾ ਕੰਮ ਬਰਾਬਰ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਹੋਵੇਗਾ।'
ਉਨ੍ਹਾਂ ਨੇ 16 ਅਗਸਤ ਨੂੰ ਲਿਖੇ ਪੱਤਰ ਵਿੱਚ ਕਿਹਾ, 'ਤੁਸੀਂ ਖੇਡ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ ਅਤੇ ਮੈਂ ਭਾਰਤੀ ਹਾਕੀ ਵਿੱਚ ਤੁਹਾਡੇ ਅਥਾਹ ਯੋਗਦਾਨ ਦੀ ਦਿਲੋਂ ਸ਼ਲਾਘਾ ਕਰਦਾ ਹਾਂ।' ਸ਼੍ਰੀਜੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੀ ਚਿੱਠੀ ਸਾਂਝੀ ਕਰਦੇ ਹੋਏ ਐਕਸ 'ਤੇ ਲਿਖਿਆ, 'ਮੇਰੇ ਸੰਨਿਆਸ 'ਤੇ ਨਰਿੰਦਰ ਮੋਦੀ ਸਰ ਦਾ ਇੱਕ ਪੱਤਰ ਪ੍ਰਾਪਤ ਹੋਇਆ ਹੈ। ਹਾਕੀ ਮੇਰੀ ਜ਼ਿੰਦਗੀ ਹੈ ਅਤੇ ਮੈਂ ਇਸ ਖੇਡ ਦੀ ਸੇਵਾ ਕਰਦਾ ਰਹਾਂਗਾ। ਭਾਰਤ ਨੂੰ ਹਾਕੀ ਦੀ ਮਹਾਂਸ਼ਕਤੀ ਬਣਾਉਣ ਲਈ ਕੰਮ ਕਰਦਾ ਰਹਾਂਗਾ ਜਿਸ ਦੀ ਸ਼ੁਰੂਆਤ 2020 ਅਤੇ 2024 ਓਲੰਪਿਕ ਤਮਗਿਆਂ ਨਾਲ ਹੋ ਗਈ ਹੈ। ਮੇਰੇ 'ਤੇ ਵਿਸ਼ਵਾਸ ਜਤਾਉਣ ਲਈ ਧੰਨਵਾਦ ਪ੍ਰਧਾਨ ਮੰਤਰੀ ਸਰ।
Received this heart-warming letter from @narendramodi Sir on my retirement.
— sreejesh p r (@16Sreejesh) September 11, 2024
Hockey is my life and I'll continue to serve the game and work towards making India a power in hockey, the start of which has been made with the 2020, 2024 Olympic medals.
Thank You PM Sir for your… pic.twitter.com/vWmljOJ203
ਸ਼੍ਰੀਜੇਸ਼ ਦੇ ਕਰੀਅਰ ਦੀ ਗੱਲ ਕਰਦੇ ਹੋਏ ਮੋਦੀ ਨੇ 2014 ਏਸ਼ੀਅਨ ਖੇਡਾਂ 'ਚ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਯਾਦ ਕੀਤਾ। ਇਸ ਤੋਂ ਇਲਾਵਾ ਰੀਓ, ਟੋਕੀਓ ਅਤੇ ਪੈਰਿਸ ਓਲੰਪਿਕ 'ਚ ਉਨ੍ਹਾਂ ਦੇ ਪ੍ਰਦਰਸ਼ਨ ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਲਿਖਿਆ, 'ਅਜਿਹੀਆਂ ਅਣਗਿਣਤ ਯਾਦਾਂ ਹਨ ਅਤੇ ਉਨ੍ਹਾਂ ਲਈ ਇਕ ਚਿੱਠੀ ਕਾਫੀ ਨਹੀਂ ਹੈ।' ਉਨ੍ਹਾਂ ਨੇ ਲਿਖਿਆ, 'ਤੁਹਾਨੂੰ ਮਿਲੇ ਵੱਖ-ਵੱਖ ਪੁਰਸਕਾਰ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਡਲ ਦੱਸਦੇ ਹਨ ਕਿ ਤੁਸੀਂ ਕਿਹੜੀਆਂ ਉਚਾਈਆਂ ਨੂੰ ਛੂਹਿਆ ਹੈ। ਪਰ ਇਸ ਦੇ ਬਾਵਜੂਦ ਮੈਦਾਨ ਵਿਚ ਅਤੇ ਬਾਹਰ ਤੁਹਾਡੀ ਨਿਮਰਤਾ ਅਤੇ ਮਾਣ-ਸਨਮਾਨ ਸ਼ਲਾਘਾਯੋਗ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ, 'ਮੈਨੂੰ ਭਰੋਸਾ ਹੈ ਕਿ ਤੁਹਾਡਾ ਜਨੂੰਨ, ਵਚਨਬੱਧਤਾ ਅਤੇ ਸਮਰਪਣ ਵਿਸ਼ਵ ਜੇਤੂਆਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰੇਗਾ। ਮੈਂ ਤੁਹਾਡੇ ਅਣਥੱਕ ਸਮਰਪਣ, ਸ਼ਾਨਦਾਰ ਕਰੀਅਰ ਅਤੇ ਭਾਰਤ ਨੂੰ ਮਾਣ ਦੇਣ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਇਨ੍ਹਾਂ ਸਾਰੀਆਂ ਯਾਦਾਂ ਲਈ ਧੰਨਵਾਦ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ।