ਮੀਂਹ ਕਾਰਨ ਰੁਕਿਆ ਟੈਸਟ ਮੈਚ, ਮਸਤੀ ਕਰਦੇ ਦਿਖੇ ਸ਼ਾਕਿਬ (ਵੀਡੀਓ)

Sunday, Dec 05, 2021 - 09:28 PM (IST)

ਮੀਂਹ ਕਾਰਨ ਰੁਕਿਆ ਟੈਸਟ ਮੈਚ, ਮਸਤੀ ਕਰਦੇ ਦਿਖੇ ਸ਼ਾਕਿਬ (ਵੀਡੀਓ)

ਢਾਕਾ- ਬੰਗਲਾਦੇਸ਼ ਤੇ ਪਾਕਿਸਤਾਨ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਮੀਂਹ ਨੇ ਰੁਕਾਵਟ ਪਾਈ, ਜਿਸ ਕਾਰਨ ਦੂਜੇ ਦਿਨ ਦਾ ਖੇਡ ਜਲਦ ਹੀ ਖਤਮ ਕਰਨਾ ਪਿਆ। ਮੀਂਹ ਤੋਂ ਬਾਅਦ ਮੈਦਾਨ 'ਚ ਚਾਰੇ ਪਾਸੇ ਕਵਰ ਵਿਛਾ ਦਿੱਤੇ ਗਏ ਤਾਂਕਿ ਮੈਦਾ ਜ਼ਿਆਦਾ ਗਿੱਲਾ ਨਾ ਹੋਵੇ ਤੇ ਖੇਡ ਜਲਦ ਸ਼ੁਰੂ ਹੋ ਸਕੇ ਪਰ ਮੀਂਹ ਬਹੁਤ ਜ਼ਿਆਦਾ ਪਿਆ। ਇਸ ਦੌਰਾਨ ਕਵਰਸ 'ਤੇ ਪਾਣੀ ਇਕੱਠਾ ਦੇਖ ਬੰਗਲਾਦੇਸ਼ ਦੇ ਆਲਰਾਊਂਡਰ ਖਿਡਾਰੀ ਸ਼ਾਕਿਬ ਅਲ ਹਸਨ ਖੁਦ ਨੂੰ ਮਸਤੀ ਕਰਨ ਤੋਂ ਨਹੀਂ ਰੋਕ ਸਕੇ ਤੇ ਪਾਣੀ ਨਾਲ ਭਰੇ ਕਵਰਸ 'ਤੇ ਡਾਈਵ ਲਗਾ ਦਿੱਤੀ।

ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ


ਦਰਅਸਲ ਮੀਂਹ ਦੇ ਕਾਰਨ ਅੰਪਾਇਰ ਨੇ ਦੂਜੇ ਦਿਨ ਦੇ ਖੇਡ ਨੂੰ ਰੱਦ ਕਰ ਦਿੱਤਾ। ਸ਼ਾਕਿਬ ਮੈਦਾਨ 'ਤੇ ਗਿੱਲੇ ਕਵਰਸ 'ਤੇ ਡਾਈਵ ਲਗਾਉਂਦੇ ਹੋਏ ਦਿਖਾਈ ਦਿੱਤੇ। ਉਸਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ

PunjabKesari


ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਵੀ ਮੀਂਹ ਤੇ ਖਰਾਬ ਰੋਸ਼ਨੀ ਕਾਰਨ ਨਹੀਂ ਹੋ ਸਕਿਆ ਤੇ ਐਤਵਾਰ ਨੂੰ ਸਿਰਫ 38 ਗੇਂਦਾਂ ਦਾ ਹੀ ਖੇਡ ਹੋ ਸਕਿਆ। ਸਥਾਨਕ ਸਮੇਂ ਦੇ ਅਨੁਸਾਰ ਦੁਪਹਿਰ 12:50 ਮਿੰਟ 'ਤੇ ਦਿਨ ਦਾ ਖੇਡ ਸ਼ੁਰੂ ਹੋਇਆ ਪਰ 6.2 ਓਵਰ ਹੀ ਸੁੱਟੇ ਗਏ ਸਨ ਕੀ ਮੀਂਹ ਨੇ ਫਿਰ ਤੋਂ ਮੈਚ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਖੇਡ ਸ਼ੁਰੂ ਨਹੀਂ ਹੋ ਸਕਿਆ। ਪਾਕਿਸਤਾਨ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ 63.2 ਓਵਰਾਂ ਵਿਚ 2 ਵਿਕਟਾਂ 'ਤੇ 188 ਦੌੜਾਂ ਬਣਾ ਲਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News