ਟੀਮ ਇੰਡੀਆ ਦੇ ਖਿਡਾਰੀਆਂ ਨੇ ਨਾਗਪੁਰ ਟੈਸਟ ਤੋਂ ਪਹਿਲੇ ਨੈਟਸ ''ਤੇ ਖੂਬ ਵਹਾਇਆ ਪਸੀਨਾ

11/23/2017 5:02:56 PM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਕ੍ਰਿਕਟਰਾਂ ਨੇ ਸ਼੍ਰੀਲੰਕਾ ਦੇ ਖਿਲਾਫ ਸ਼ੁੱਕਰਵਾਰ ਤੋਂ ਨਾਗਪੁਰ 'ਚ ਸ਼ੁਰੂ ਹੋ ਰਹੇ ਤਿੰਨ ਮੈਚਾਂ ਦੀ ਸੀਰੀਜ਼ ਦੇ ਦੂਜੇ ਟੈਸਟ ਤੋਂ ਪਹਿਲਾਂ ਅਭਿਆਸ ਸੈਸ਼ਨ 'ਚ ਖੂਬ ਪਸੀਨਾ ਵਹਾਇਆ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਨਾਗਪੁਰ ਦੇ ਵਿਦਰਭ ਕ੍ਰਿਕਟ ਐਸੋਸੀਏਸ਼ਨ 'ਤੇ ਅਭਿਆਸ ਕੀਤਾ। ਜ਼ਿਕਰਯੋਗ ਹੈ ਕਿ ਟੀਮ ਇੰਡੀਆ ਕੋਲਕਾਤਾ 'ਚ ਹੋਏ ਪਹਿਲੇ ਟੈਸਟ 'ਚ ਜਿੱਤ ਦੇ ਬੇਹੱਦ ਕਰੀਬ ਸੀ ਪਰ ਖਰਾਬ ਰੌਸ਼ਨੀ ਕਾਰਨ ਉਹ ਜੇਤੂ ਬਣਨ ਤੋਂ ਖੁੰਝੀ ਗਈ। ਮੌਜੂਦਾ ਤਿੰਨ ਮੈਚਾਂ ਦੀ ਸੀਰੀਜ਼ ਫਿਲਹਾਲ 0-0 ਨਾਲ ਬਰਾਬਰ ਹੈ ਅਤੇ ਦੂਜਾ ਅਤੇ ਤੀਜਾ ਟੈਸਟ ਕ੍ਰਮਵਾਰ ਨਾਗਪੁਰ ਅਤੇ ਦਿੱਲੀ 'ਚ ਖੇਡਿਆ ਜਾਵੇਗਾ।
 


ਕਪਤਾਨ ਵਿਰਾਟ ਕੋਹਲੀ, ਇਸ਼ਾਂਤ ਸ਼ਰਮਾ ਅਤੇ ਰੋਹਿਤ ਸ਼ਰਮਾ ਦੀ ਅਭਿਆਸ ਕਰਦੇ ਹੋਏ ਤਸਵੀਰਾਂ ਬੀ.ਸੀ.ਸੀ.ਆਈ. ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਪੋਸਟ ਕੀਤੀਆਂ ਹਨ। ਤਸਵੀਰਾਂ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ 'ਟੀਮ ਇੰਡੀਆ ਨੇ ਨਾਗਪੁਰ 'ਚ ਸ਼੍ਰੀਲੰਕਾ ਦੇ ਖਿਲਾਫ ਦੂਜੇ ਟੈਸਟ ਤੋਂ ਪਹਿਲਾਂ ਖੂਬ ਅਭਿਆਸ ਕੀਤਾ।'' ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੂੰ ਦੂਜੇ ਟੈਸਟ 'ਚ ਭੁਵਨੇਸ਼ਵਰ ਕੁਮਾਰ ਅਤੇ ਸ਼ਿਖਰ ਧਵਨ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ। ਭੁਵੀ ਨੇ ਵਿਆਹ ਦੇ ਕਾਰਨ ਛੁੱਟੀ ਲਈ ਹੈ ਜਦਕਿ ਧਵਨ ਨੇ ਨਿੱਜੀ ਕਾਰਨਾਂ ਨਾਲ ਦੂਜੇ ਟੈਸਟ ਤੋਂ ਆਪਣਾ ਨਾਂ ਵਾਪਸ ਲਿਆ ਹੈ।