ਤਾਈਵਾਨ ਦੀ ਲਿਨ ਯੂ-ਟਿੰਗ ਨੇ ਓਲੰਪਿਕ ਤਮਗਾ ਕੀਤਾ ਪੱਕਾ

Sunday, Aug 04, 2024 - 03:49 PM (IST)

ਵਿਲੇਪਿੰਟੇ (ਫਰਾਂਸ)- ਤਾਈਵਾਨ ਦੀ ਮੁੱਕੇਬਾਜ਼ ਲਿਨ ਯੂ-ਟਿੰਗ ਨੇ ਐਤਵਾਰ ਨੂੰ ਪੈਰਿਸ ਖੇਡਾਂ ਵਿੱਚ ਉਨ੍ਹਾਂ ਦੇ ਨਾਂ ਦੇ ਨਾਅਰੇ ਲਗਾਉਣ ਵਾਲੀ ਭੀੜ ਦੇ ਸਾਹਮਣੇ ਆਪਣਾ ਪਹਿਲਾ ਓਲੰਪਿਕ ਤਮਗਾ ਜਿੱਤਿਆ। ਇਸ ਤੋਂ ਇੱਕ ਦਿਨ ਪਹਿਲਾਂ ਅਲਜੀਰੀਆ ਦੀ ਮੁੱਕੇਬਾਜ਼ ਇਮਾਨ ਖਲੀਫ਼ ਨੇ ਵੀ ਕਈ ਦਿਨਾਂ ਤੱਕ ਆਨਲਾਈਨ ਦੁਰਵਿਵਹਾਰ ਅਤੇ ਉਨ੍ਹਾਂ ਦੀ ਭਾਗੀਦਾਰੀ ਨੂੰ ਲੈ ਕੇ ਸਖਤ ਜਾਂਚ ਤੋਂ ਬਾਅਦ ਤਮਗਾ ਹਾਸਲ ਕੀਤਾ ਸੀ।
ਲਿਨ ਨੇ ਮਹਿਲਾਵਾਂ ਦੇ 57 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਸਰਬਸੰਮਤੀ ਨਾਲ ਬੁਲਗਾਰੀਆ ਦੀ ਸਵੇਤਲਾਨਾ ਕਾਮੇਨੋਵਾ ਸਟੈਨੇਵਾ ਨੂੰ ਹਰਾਇਆ। ਸੈਮੀਫਾਈਨਲ ਰਾਊਂਡ 'ਚ ਪਹੁੰਚ ਕੇ ਉਨ੍ਹਾਂ ਨੇ ਯਕੀਨੀ ਬਣਾਇਆ ਕਿ ਉਹ ਘੱਟੋ-ਘੱਟ ਕਾਂਸੀ ਦਾ ਤਮਗਾ ਜ਼ਰੂਰ ਜਿੱਤੇਗੀ।
ਲਿਨ ਅਤੇ ਖਲੀਫ ਖੇਡਾਂ ਵਿੱਚ ਲੈਂਗਿਕ ਪਛਾਣ ਅਤੇ ਖੇਡਾਂ 'ਚ ਨਿਯਮਾਂ ਨੂੰ ਲੈ ਕੇ ਟਕਰਾਅ ਦੇ ਕੇਂਦਰ 'ਚ ਰਹੀਆਂ ਹਨ। 


Aarti dhillon

Content Editor

Related News