ਸ਼੍ਰੀਜਾ ਅਕੁਲਾ ਸਿੰਗਾਪੁਰ ਦੀ ਜਿਆਨ ਜ਼ੇਂਗ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ''ਚ ਪਹੁੰਚੀ

Wednesday, Jul 31, 2024 - 03:57 PM (IST)

ਸ਼੍ਰੀਜਾ ਅਕੁਲਾ ਸਿੰਗਾਪੁਰ ਦੀ ਜਿਆਨ ਜ਼ੇਂਗ ਨੂੰ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ''ਚ ਪਹੁੰਚੀ

ਪੈਰਿਸ—ਭਾਰਤੀ ਟੇਬਲ ਟੈਨਿਸ ਖਿਡਾਰਨ ਸ਼੍ਰੀਜਾ ਅਕੁਲਾ ਨੇ ਬੁੱਧਵਾਰ ਨੂੰ ਇੱਥੇ ਮਹਿਲਾ ਸਿੰਗਲਜ਼ ਰਾਊਂਡ ਆਫ 32 ਦੇ ਮੁਕਾਬਲੇ 'ਚ ਸਿੰਗਾਪੁਰ ਦੀ ਜਿਆਨ ਜ਼ੇਂਗ ਨੂੰ 4-2 ਨਾਲ ਹਰਾ ਕੇ ਓਲੰਪਿਕ ਖੇਡਾਂ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸ੍ਰੀਜਾ ਨੇ ਇਹ ਮੈਚ 9-11, 12-10, 11-4, 11-5, 12-10, 12-10 ਨਾਲ ਜਿੱਤਿਆ ਅਤੇ ਹਮਵਤਨ ਮਨਿਕਾ ਬੱਤਰਾ ਨਾਲ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜੋ ਭਾਰਤੀ ਟੇਬਲ ਟੈਨਿਸ ਦੇ ਇਤਿਹਾਸ ਵਿੱਚ ਇੱਕ ਬੇਮਿਸਾਲ ਉਪਲੱਬਧੀ ਹੈ।

ਪਹਿਲੀ ਗੇਮ ਹਾਰਨ ਤੋਂ ਬਾਅਦ ਸ਼੍ਰੀਜਾ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ 51 ਮਿੰਟ ਤੱਕ ਚੱਲੇ ਮੈਚ ਵਿੱਚ ਜੇਤੂ ਬਣ ਗਈ। ਬੱਤਰਾ ਨੇ ਸੋਮਵਾਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ।


author

Aarti dhillon

Content Editor

Related News