''ਤੁਹਾਡੀ ਇਕ ਪੀੜ੍ਹੀ ਬਰਬਾਦ ਹੋ ਜਾਵੇਗੀ'', T20 ਵਰਲਡ ਕੱਪ ਨੂੰ ਲੈ ਕੇ ਪਾਕਿ ਦੀ ''ਡਰਾਮੇਬਾਜ਼ੀ'' ''ਤੇ ਭੜਕੇ ਕਪਿਲ ਦੇਵ
Tuesday, Feb 03, 2026 - 07:13 PM (IST)
ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਹਾਈ-ਵੋਲਟੇਜ ਮੁਕਾਬਲੇ ਨੂੰ ਲੈ ਕੇ ਵਿਵਾਦ ਗਰਮਾ ਗਿਆ ਹੈ। ਪਾਕਿਸਤਾਨ ਨੇ 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ ਖ਼ਿਲਾਫ਼ ਹੋਣ ਵਾਲੇ ਮੈਚ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ ਇਸ ਕਦਮ 'ਤੇ ਭਾਰਤ ਦੇ ਸਾਬਕਾ ਕਪਤਾਨ ਅਤੇ ਦਿੱਗਜ ਕ੍ਰਿਕਟਰ ਕਪਿਲ ਦੇਵ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਪਾਕਿਸਤਾਨੀ ਪ੍ਰਸ਼ਾਸਨ ਨੂੰ ਕਰੜੇ ਹੱਥੀਂ ਲਿਆ ਹੈ।
1983 ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਇੱਕ ਮੀਡੀਆ ਗੱਲਬਾਤ ਦੌਰਾਨ ਕਿਹਾ ਕਿ ਇਹ ਫੈਸਲਾ ਭਾਰਤ ਨਾਲੋਂ ਜ਼ਿਆਦਾ ਪਾਕਿਸਤਾਨ ਦੇ ਆਪਣੇ ਭਵਿੱਖ ਅਤੇ ਉਸ ਦੀ ਨੌਜਵਾਨ ਪੀੜ੍ਹੀ ਨੂੰ ਨੁਕਸਾਨ ਪਹੁੰਚਾਏਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਬਾਰ-ਬਾਰ ਪਿੱਛੇ ਹਟਣ ਅਤੇ ਬਾਈਕਾਟ ਕਰਨ ਦੀ ਰਣਨੀਤੀ ਨਾਲ ਪਾਕਿਸਤਾਨੀ ਕ੍ਰਿਕਟ ਦੁਨੀਆ ਵਿੱਚ ਵੱਖ-ਥਲੱਗ ਹੋ ਜਾਵੇਗੀ। ਕਪਿਲ ਦੇਵ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, "ਪਾਕਿਸਤਾਨ ਲਈ ਹਾਲਾਤ ਚੰਗੇ ਨਹੀਂ ਦਿਖ ਰਹੇ, ਤੁਸੀਂ ਇੱਕ ਪੂਰੀ ਪੀੜ੍ਹੀ ਨੂੰ ਖਤਮ ਕਰ ਰਹੇ ਹੋ"।
ਇਹ ਵੀ ਪੜ੍ਹੋ- T20 ਵਿਸ਼ਵ ਕੱਪ ਲਈ ਭਾਰਤ ਆਏ 'ਪਾਕਿਸਤਾਨੀ' ਖਿਡਾਰੀ, ਮੱਥੇ 'ਤੇ ਤਿਲਕ ਲਗਾ ਕੇ ਹੋਇਆ ਸਵਾਗਤ
ਕਪਿਲ ਦੇਵ ਨੇ ਸਪੱਸ਼ਟ ਕੀਤਾ ਕਿ ਇਹ ਮਾਮਲਾ ਸਿਰਫ਼ ਰਾਜਨੀਤੀ ਜਾਂ ਅਕਸ ਤੱਕ ਸੀਮਤ ਨਹੀਂ ਹੈ, ਬਲਕਿ ਇਸ ਦਾ ਸਿੱਧਾ ਅਸਰ ਖਿਡਾਰੀਆਂ ਦੇ ਕਰੀਅਰ 'ਤੇ ਪੈਂਦਾ ਹੈ। ਉਨ੍ਹਾਂ ਅਨੁਸਾਰ, "ਜੇਕਰ ਬੋਰਡ ਇਹ ਕਹਿੰਦਾ ਹੈ ਕਿ ਤੁਸੀਂ ਨਹੀਂ ਖੇਡੋਗੇ, ਤਾਂ ਇਸ ਨਾਲ ਦੇਸ਼ ਦੀ ਸਾਖ ਗਿਰਦੀ ਹੈ"। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀਆਂ ਨੇ ਖੁਦ ਇਹ ਫੈਸਲਾ ਲਿਆ ਹੁੰਦਾ ਤਾਂ ਉਹ ਸਾਹਮਣੇ ਆ ਕੇ ਕਹਿ ਸਕਦੇ ਸਨ ਪਰ ਬੋਰਡ ਦਾ ਅਜਿਹਾ ਦਬਾਅ ਗਲਤ ਹੈ।
ਇਹ ਵੀ ਪੜ੍ਹੋ- ਭਾਰਤ-ਪਾਕਿ ਮੈਚ ਦੌਰਾਨ ਸਰਫਰਾਜ਼ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ!
ਕਿਉਂ ਸ਼ੁਰੂ ਹੋਇਆ ਵਿਵਾਦ?
ਦਰਅਸਲ, ਆਈਸੀਸੀ (ICC) ਨੇ ਬੰਗਲਾਦੇਸ਼ ਦੀ ਉਸ ਮੰਗ ਨੂੰ ਖਾਰਜ ਕਰ ਦਿੱਤਾ ਸੀ, ਜਿਸ ਵਿੱਚ ਭਾਰਤ ਤੋਂ ਬਾਹਰ ਮੈਚ ਸ਼ਿਫਟ ਕਰਨ ਦੀ ਗੱਲ ਕਹੀ ਗਈ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਪੁਸ਼ਟੀ ਕੀਤੀ ਕਿ ਉਹ ਟੂਰਨਾਮੈਂਟ ਵਿੱਚ ਤਾਂ ਹਿੱਸਾ ਲਵੇਗਾ ਪਰ 15 ਫਰਵਰੀ ਨੂੰ ਭਾਰਤ ਵਿਰੁੱਧ ਹੋਣ ਵਾਲੇ ਮੈਚ ਦਾ ਬਾਈਕਾਟ ਕਰੇਗਾ।
ਭਾਰਤ-ਪਾਕਿਸਤਾਨ ਦੇ ਮੁਕਾਬਲੇ ਆਈਸੀਸੀ ਟੂਰਨਾਮੈਂਟਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਮੰਨੇ ਜਾਂਦੇ ਹਨ ਅਤੇ ਪ੍ਰਸਾਰਣ ਮਾਲੀਏ ਦਾ ਵੱਡਾ ਹਿੱਸਾ ਇਹਨਾਂ ਮੈਚਾਂ ਤੋਂ ਹੀ ਆਉਂਦਾ ਹੈ। ਪਾਕਿਸਤਾਨ ਦੇ ਇਸ ਬਾਈਕਾਟ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਵੀ ਇੱਕ ਮੁਸ਼ਕਲ ਸਥਿਤੀ ਵਿੱਚ ਪਾ ਦਿੱਤਾ ਹੈ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!
